125% ਮਹਿੰਗਾਈ ਭੱਤੇ ਤੇ 2.72 ਗੁਣਾਂਕ ਅਨੁਸਾਰ ਪੈਨਸ਼ਨਾਂ ਸੋਧਣ ਦੀ ਮੰਗ

 *ਪੈਨਸ਼ਨਰਾਂ ਦੀ ਮਹੀਨਾਵਾਰ ਮੀਟਿੰਗ ਵਿੱਚ ਸੀਨੀਅਰ ਪੈਨਸ਼ਨਰਾਂ ਦਾ ਸਨਮਾਨ ਕੀਤਾ ਗਿਆ*


*125% ਮਹਿੰਗਾਈ ਭੱਤੇ ਤੇ 2.72 ਗੁਣਾਂਕ ਅਨੁਸਾਰ ਪੈਨਸ਼ਨਾਂ ਸੋਧਣ ਦੀ ਮੰਗ*


*ਪੁਰਾਣੀ ਪੈਨਸ਼ਨ ਬਿਨਾਂ ਕਿਸੇ ਤਬਦੀਲੀ ਦੇ ਲਾਗੂ ਕਰਨ ਦੀ ਮੰਗ ਕੀਤੀ*


ਨਵਾਂ ਸ਼ਹਿਰ 8 ਜਨਵਰੀ ( )  ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮਹੀਨਾਵਾਰ ਮੀਟਿੰਗ ਰਾਮ ਮਿੱਤਰ ਕੋਹਲੀ ਜੀ ਦੀ ਪ੍ਰਧਾਨਗੀ ਹੇਠ ਵਿਸ਼ਵਕਰਮਾ ਮੰਦਰ ਰਾਹੋਂ ਰੋਡ ਨਵਾਂ ਸ਼ਹਿਰ ਵਿਖੇ ਹੋਈ। ਜ਼ਿਲ੍ਹਾ ਸਕੱਤਰ ਜੀਤ ਲਾਲ ਗੋਹਲੜੋਂ ਨੇ ਸੇਵਾ ਮੁਕਤ ਬੀ ਪੀ ਈ ਓ ਰਾਮ ਸਿੰਘ ਦੀ ਪਤਨੀ ਹਰਭਜਨ ਕੌਰ ਅਤੇ ਮਾਸਟਰ ਰੇਸ਼ਮ ਲਾਲ ਸੇਖਾਂ ਮਜਾਰਾ ਦੇ ਭਰਾ ਪ੍ਰੇਮ ਚੰਦ ਦੇ ਵਿਛੜਨ ਤੇ ਦੁੱਖ ਪ੍ਰਗਟ ਕਰਦਿਆਂ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ । 



         ਇਸ ਉਪਰੰਤ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਰਨੈਲ ਸਿੰਘ ਰਾਹੋਂ ਰਿਟਾਇਰਡ ਬੀਪੀਈਓ, ਗੁਰਦਿਆਲ ਸਿੰਘ ਜਗਤਪੁਰ, ਰਾਮ ਪਾਲ, ਭਲਵਿੰਦਰ ਪਾਲ, ਕੁਲਦੀਪ ਸਿੰਘ ਦੌੜਕਾ ਆਦਿ ਨੇ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਸਰਕਾਰ ਦੀ ਬਦਨੀਤੀ ਦੀ ਚਰਚਾ ਕੀਤੀ। ਬੁਲਾਰਿਆਂ ਨੇ ਪੁਰਾਣੀ ਪੈਨਸ਼ਨ ਵਿੱਚ ਬਿਨਾਂ ਕੋਈ ਤਬਦੀਲੀ ਕੀਤਿਆਂ ਹੂਬਹੂ ਬਹਾਲ ਕਰਨ, ਪੈਨਸ਼ਨਰਾਂ ਅਤੇ ਫੈਮਿਲੀ ਪੈਨਸ਼ਨਰਾਂ ਨੂੰ ਸਿਹਤ ਬੀਮੇ ਦੀ ਸਹੂਲਤ ਦੇਣ, 65 ਤੋਂ 70 ਸਾਲ ਦੀ ਉਮਰ ਵਿੱਚ 20% ਬੁਢਾਪਾ ਭੱਤਾ ਦੇਣ, ਮਹਿੰਗਾਈ ਭੱਤੇ ਦੀਆਂ ਹੁਣ ਤੱਕ ਦੀਆਂ ਕਿਸ਼ਤਾਂ ਅਤੇ ਉਨ੍ਹਾਂ ਦਾ ਬਕਾਇਆ ਯਕਮੁਸ਼ਤ ਦੇਣ, ਘੱਟੋ-ਘੱਟ ਪੈਨਸ਼ਨ 12000 ਰੁਪਏ ਕਰਨ, ਸੀਨੀਅਰ ਸਿਟੀਜ਼ਨ ਲਈ ਰੇਲਵੇ ਸਫਰ ਦੇ ਕਿਰਾਏ ਵਿੱਚ ਬੰਦ ਕੀਤੀ 40% ਰਿਆਇਤ ਬਹਾਲ ਕਰਨ ਦੀ ਜ਼ੋਰਦਾਰ ਮੰਗ ਕੀਤੀ ਗਈ।

      ਪੈਨਸ਼ਨਰਾਂ ਦੇ ਸਾਂਝੇ ਫਰੰਟ ਵਲੋਂ 29 ਨਵੰਬਰ ਨੂੰ ਮੋਹਾਲੀ ਵਿਖੇ ਕੀਤੀ ਗਈ ਰੈਲੀ ਵਿੱਚ ਜ਼ਿਲ੍ਹੇ ਵਿੱਚੋਂ ਸ਼ਮੂਲੀਅਤ ਤੇ ਤਸੱਲੀ ਪ੍ਰਗਟ ਕੀਤੀ ਗਈ। ਪੈਨਸ਼ਨਾਂ ਸਬੰਧੀ ਵੱਖ ਵੱਖ ਬੈਕਾਂ ਵਿੱਚ ਆ ਰਹੀਆਂ ਮੁਸ਼ਕਲਾਂ ਬਾਰੇ ਵੀ ਚਰਚਾ ਕੀਤੀ ਗਈ ਜਿਸ ਦੇ ਹੱਲ ਲਈ ਬੈਂਕ ਅਧਿਕਾਰੀਆਂ ਨੂੰ ਵਫਦ ਦੇ ਰੂਪ ਵਿੱਚ ਮਿਲਣ ਦਾ ਫੈਸਲਾ ਕੀਤਾ ਗਿਆ। ਪੈਨਸ਼ਨਰਾਂ ਦੇ ਮੈਡੀਕਲ ਪ੍ਰਤੀ ਪੂਰਤੀ ਦੇ ਕੇਸਾਂ ਨੂੰ ਲੰਮੇ ਸਮੇਂ ਤੱਕ ਹੱਲ ਨਾ ਕਰਨ ਦੀ ਨਿਖੇਧੀ ਕੀਤੀ ਗਈ ਅਤੇ ਇਸ ਸਬੰਧੀ ਅਧਿਕਾਰੀਆਂ ਨੂੰ ਵਫਦ ਦੇ ਰੂਪ ਵਿੱਚ ਮਿਲਣ ਦਾ ਫੈਸਲਾ ਕੀਤਾ ਗਿਆ।

             ਮੀਟਿੰਗ ਵਿੱਚ ਪੰਜਾਬ ਦੇ ਜਨਤਕ ਖੇਤਰ ਦੇ ਸਮੁੱਚੇ ਅਦਾਰਿਆਂ ਵਿੱਚ ਕੱਚੇ, ਠੇਕੇ ਤੇ, ਆਊਟ ਸੋਰਸ, ਮਾਣ ਭੱਤੇ ਤੇ ਕੰਮ ਕਰਦੇ ਮੁਲਾਜ਼ਮ ਜੋ ਲੋਕਾਂ ਨੂੰ ਸੇਵਾਵਾਂ ਦੇ ਰਹੇ ਹਨ, ਨੂੰ ਤੁਰੰਤ ਰੈਗੂਲਰ ਕਰਨ ਦੀ ਮੰਗ ਕੀਤੀ। ਪਿਛਲੀ ਸਰਕਾਰ ਵਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਕੀਤਾ ਧੋਖਾ ਰੱਦ ਕਰਕੇ ਜਨਵਰੀ 2016 ਨੂੰ 125% ਬਣਦੇ ਮਹਿੰਗਾਈ ਭੱਤੇ ਨਾਲ 2.72 ਦੇ ਗੁਣਾਂਕ ਨਾਲ ਪੈਨਸ਼ਨ ਦੁਹਰਾਈ ਕਰਨ, ਕੇਂਦਰੀ ਪੈਟਰਨ ਤੇ ਡੀਏ ਦੇ ਬਕਾਏ ਦੇਣ, 20 ਸਾਲ ਦੀ ਸੇਵਾ ਵਾਲੇ ਮੁਲਾਜ਼ਮਾਂ ਨੂੰ ਪੂਰੀ ਪੈਨਸ਼ਨ ਦਾ ਲਾਭ ਦੇਣ, ਕੈਸ਼ਲੈੱਸ ਹੈਲਥ ਸਕੀਮ ਸੋਧ ਕੇ ਲਾਗੂ ਕਰਨ ਦੀ ਮੰਗ ਕੀਤੀ। 

      ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਸੀਨੀਅਰ ਪੈਨਸ਼ਨਰ ਮੱਖਣ ਰਾਮ, ਪਿਆਰੇ ਲਾਲ, ਤੇਜਾ ਸਿੰਘ ਅਤੇ ਅਵਤਾਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਜ਼ਿਲ੍ਹਾ ਪ੍ਰਧਾਨ ਸੋਮ ਲਾਲ ਜੀ ਨੇ ਮੀਟਿੰਗ ਵਿੱਚ ਸ਼ਾਮਲ ਸਾਥੀਆਂ ਦਾ ਧੰਨਵਾਦ ਕੀਤਾ।

          ਮੀਟਿੰਗ ਵਿਚ ਅਸ਼ੋਕ ਕੁਮਾਰ ਜ਼ਿਲ੍ਹਾ ਵਿੱਤ ਸਕੱਤਰ, ਜੋਗਾ ਸਿੰਘ, ਅਵਤਾਰ ਸਿੰਘ, ਕ੍ਰਿਸ਼ਨ ਲਾਲ, ਪਿਆਰਾ ਲਾਲ, ਤੇਜਾ ਸਿੰਘ, ਧਰਮ ਪਾਲ, ਬਲਵਿੰਦਰ ਪਾਲ, ਅਵਤਾਰ ਸਿੰਘ, ਮੱਖਣ ਰਾਮ, ਪਰਮਜੀਤ ਸਿੰਘ ਪੂਨੀ, ਕੇਵਲ ਰਾਮ, ਰਾਮ ਲਾਲ, ਦੇਸ ਰਾਜ ਬੱਜੋਂ, ਮਣਸਾ ਸਿੰਘ, ਸਰੂਪ ਲਾਲ, ਹਰਮੇਸ਼ ਲਾਲ, ਈਸ਼ਵਰ ਚੰਦਰ, ਰੇਸ਼ਮ ਲਾਲ, ਜੋਗਿੰਦਰ ਪਾਲ, ਅਰਵਿੰਦਰ ਕੁਮਾਰ, ਜੀਤ ਰਾਮ, ਸੁਰਿੰਦਰ ਭੌਰਾ, ਐਚ ਐਸ ਭਾਵੜਾ ਆਦਿ ਹਾਜ਼ਰ ਸਨ।

Featured post

PRE BOARD DATESHEET REVISED: ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ

ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ ਚੰਡੀਗੜ੍ਹ, 16 ਜਨਵਰੀ: ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸੂਬੇ ਦੇ ਸਾਰੇ ਸਕੂਲਾਂ ਵ...

RECENT UPDATES

Trends