TEACHERS DEPUTATION IN WATER RESOURCES DEPARTMENT: ਜਲ ਸਰੋਤ ਵਿਭਾਗ ਵਿਖੇ ਡੈਪੂਟੇਸ਼ਨ ਤੇ ਕੰਮ ਕਰਨ ਲਈ ਡੀਪੀਆਈ ਵੱਲੋਂ ਅਧਿਆਪਕਾਂ ਤੋਂ ਅਰਜ਼ੀਆਂ ਦੀ ਮੰਗ
ਜਲ ਸਰੋਤ ਵਿਭਾਗ ਵੱਲੋਂ ਰਣਜੀਤ ਸਾਗਰ ਡੈਮ ਅਤੇ ਸ਼ਾਹਪੁਰ ਕੰਢੀ, ਪਠਾਨਕੋਟ ਵਿਖੇ ਸਕੂਲ ਮਾਸਟਰਾਂ ਦੀਆਂ ਅਸਾਮੀਆਂ ਤੇ ਕੰਮ ਕਰ ਰਹੇ ਅਧਿਆਪਕਾਂ ਨੂੰ ਡੈਪੂਟੇਸ਼ਨ ਤੇ ਲੈਣ ਬਾਰੇ ਡਾਇਰੈਕਟਰ ਸਿਖਿਆ ਵਿਭਾਗ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਪੱਤਰ ਜਾਰੀ ਕੀਤਾ ਹੈ।
ਜਾਰੀ ਪੱਤਰ ਦੇ ਹਦਾਇਤਾਂ ਦੇ ਸਨਮੁੱਖ ਜਲ ਸਰੋਤ ਵਿਭਾਗ ਵਿਖੇ ਰਣਜੀਤ ਸਾਗਰ ਡੈਮ ਅਤੇ ਸ਼ਾਹਪੁਰ ਕੰਢੀ, ਪਠਾਨਕੋਟ ਵਿਖੇ ਸਕੂਲ ਮਾਸਟਰਾਂ ਦੀਆਂ ਅਸਾਮੀਆਂ ਤੋਂ ਅਧਿਆਪਕਾਂ ਨੂੰ ਡੈਪੂਟੇਸ਼ਨ ਤੇ ਭੇਜਣ ਹਿੱਤ, ਡੈਪੂਟੇਸ਼ਨ ਤੇ ਜਾਣ ਲਈ ਇਛੁੱਕ ਅਧਿਆਪਕਾਂ ਦੇ ਮੁਕੰਮਲ ਕੇਸ ਇਹਨਾਂ ਹਦਾਇਤਾਂ ਅਨੁਸਾਰ ਤਿਆਰ ਕਰਕੇ ਡੀਪੀਆਈ ਦਫਤਰ ਨੂੰ ਆਪਣੀ ਟਿੱਪਣੀ ਸਮੇਤ 10 ਦਿਨਾਂ ਦੇ ਅੰਦਰ ਭੇਜਏ ਯਕੀਨੀ ਬਣਾਉਣ ਲਈ ਲਿਖਿਆ ਗਿਆ ਹੈ।