ਕੁਰਾਲੀ, 23 ਦਸੰਬਰ
ਕੁਰਾਲੀ ਦੇ ਨੇੜੇ ਸਰਕਾਰੀ ਸਕੂਲ ਦੇ ਅਧਿਆਪਕ ਤੇ ਸਕੂਲ ਵਿੱਚ ਪੜ੍ਹਦੇ ਵਿਦਿਆਰਥੀ ਅਤੇ ਉਸਦੇ ਸਾਥੀਆਂ ਵੱਲੋਂ ਹਮਲਾ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਪਿੰਡ ਖਿਜਰਾਬਾਦ ਦੇ ਸਰਕਾਰੀ ਸਕੂਲ ਦੀ ਹੈ। ਹਮਲੇ 'ਚ ਜ਼ਖ਼ਮੀ ਹੋਏ ਅਧਿਆਪਕ ਨੂੰ ਸਥਾਨਕ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਸਕੂਲ ਸਮੇਂ ਦੌਰਾਨ ਵਾਪਰੀ ਘਟਨਾ:
ਸਥਾਨਕ ਸਿਵਲ ਹਸਪਤਾਲ ਵਿੱਚ ਦਾਖਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਿਜ਼ਰਾਬਾਦ ਦੇ ਲੈਕਚਰਾਰ ਨੇ ਦੱਸਿਆ ਕਿ ਇਹ ਹਮਲਾ ਉਦੋਂ ਕੀਤਾ ਗਿਆ ਜਦੋਂ ਉਹ ਸਵੇਰੇ ( 22 ਦਸੰਬਰ) ਨੂੰ ਪ੍ਰਾਥਨਾ ਸਭਾ ਵਿੱਚ ਖੜ੍ਹਾ ਸੀ ਉਸੇ ਸਮੇਂ ਸਕੂਲ ਦਾ ਹੀ ਇੱਕ ਵਿਦਿਆਰਥੀ ਨੇ ਬਾਹਰਲੇ ਸਾਥੀਆਂ ਨਾਲ ਮਿਲ ਕੇ ਪਿੱਛੋਂ ਉਸ 'ਤੇ ਹਮਲਾ ਕਰ ਦਿੱਤਾ।
ਜ਼ਖ਼ਮੀ ਅਧਿਆਪਕ ਸਰਬਜੀਤ ਨੇ ਦੱਸਿਆ ਕਿ ਜਦੋਂ ਤੱਕ ਸਾਥੀ ਅਧਿਆਪਕਾਂ ਨੂੰ ਕੁਝ ਸਮਝ ਆਉਂਦੀ ਉਦੋਂ ਤੱਕ ਹਮਲਾਵਰਾਂ ਨੇ ਉਸ ਦੀ ਕੁੱਟਮਾਰ ਕਰਨ ਤੋਂ ਇਲਾਵਾ ਉਸ ਉੱਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਉਸ ਦੇ ਸਿਰ ਤੇ ਡੂੰਘੇ ਜ਼ਖ਼ਮ ਹੋ ਗਏ।
ALSO READ:
ਸਿੱਖਿਆ ਵਿਭਾਗ ਨੇ ਸਿੰਗਾਪੁਰ ਸਿਖਲਾਈ ਲਈ ਮੰਗੀਆਂ ਅਰਜ਼ੀਆਂ, ਕਰੋ ਅਪਲਾਈ
ਕਰੋਨਾ ਅਲਰਟ: ਪੜ੍ਹੋ ਸਿਵਲ ਸਰਜਨ ਵੱਲੋਂ ਜਾਰੀ ਹਦਾਇਤਾਂ
ਜ਼ਖਮੀ ਅਧਿਆਪਕ ਨੇ ਦਸਿਆ ਕਿ ਹੋਰਨਾਂ ਅਧਿਆਪਕਾਂ ਨੂੰ ਇਕੱਠੇ ਹੋਏ ਦੇਖ ਕੇ ਹਮਲਾਵਰ ਉੱਥੋਂ ਫਰਾਰ ਹੋ ਗਏ। ਇਸ ਹਮਲੇ ਕਾਰਨ ਜ਼ਖ਼ਮੀ ਹੋਏ ਲੈਕਚਰਾਰ ਨੂੰ ਸਾਥੀ ਅਧਿਆਪਕਾਂ ਵੱਲੋਂ ਸਥਾਨਕ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਉਸ ਦੇ ਸਿਰ ਵਿੱਚ ਟਾਂਕੇ ਲਗਾਏ ਗਏ। ਸਕੂਲ ਸਮੇਂ ਦੌਰਾਨ ਅਧਿਆਪਕ 'ਤੇ ਹੋਏ ਹਮਲੇ ਦੀ ਗੌਰਮਿੰਟ ਟੀਚਰਜ਼ ਯੂਨੀਅਨ ਨੇ ਨਿਖੇਧੀ ਕੀਤੀ।
ਹਸਪਤਾਲ ਤੋਂ ਐੱਮਐੱਲਆਰ ਆਉਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ
ਇਸ ਸਬੰਧੀ ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਥਾਣਾ ਮਾਜਰੀ ਦੇ ਐੱਸਐੱਚਓ ਯੁਗੋਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਮਾਮਲੇ ਸਬੰਧੀ ਜਾਣਕਾਰੀ ਮਿਲੀ ਹੈ ਅਤੇ ਹਸਪਤਾਲ ਤੋਂ ਐੱਮਐੱਲਆਰ ਆਉਣ ਤੋਂ ਬਾਅਦ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।