SCHOOL TIME CHANGED : ਧੁੰਦ ਕਾਰਨ ਬਦਲਿਆ ਸਕੂਲਾਂ ਦਾ ਸਮਾਂ
ਫਰੀਦਕੋਟ, 20 ਦਸੰਬਰ
ਜਿਲਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ/ਪ੍ਰਾਇਮਰੀ ਸਿੱਖਿਆ) ਫਰੀਦਕੋਟ ਨਾਲ ਜ਼ਿਲ੍ਹਾ ਕਮਿਸ਼ਨਰ ਵੱਲੋਂ ਮੀਟਿੰਗ ਕੀਤੀ ਗਈ ਅਤੇ
ਸਵੇਰ ਸਮੇਂ ਸਕੂਲ ਜਾਣ ਵਾਲੇ ਬੱਚਿਆਂ ਨੂੰ ਧੁੰਦ ਕਾਰਨ ਬਹੁਤ ਮੁਸ਼ਕਿਲ ਆਉਣ ਵਾਰੇ ਡਿਸਕਸ ਕੀਤਾ ਗਿਆ।
RED ALERT : ਸਾਵਧਾਨ, ਮੌਸਮ ਵਿਭਾਗ ਵੱਲੋਂ ਸੂਬੇ ਵਿੱਚ ਰੈੱਡ ਅਲਰਟ ਜਾਰੀ
ਕੋਈ ਦੁਰਘਟਨਾ ਨਾ ਹੋਵੇ ਇਸ ਲਈ ਰਾਜਪਾਲ ਸਿੰਘ, ਪੀ.ਸੀ.ਐਸ ਵਧੀਕ ਜਿਲ੍ਹਾ ਮੈਜਿਸਟਰੇਟ-ਕਮ-ਵਧੀਕ ਡਿਪਟੀ ਕਮਿਸ਼ਨਰ, ਫਰੀਦਕੋਟ ਅਧੀਨ ਧਾਰਾ 144 ਸੀ.ਆਰ.ਪੀ.ਸੀ. ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਮਿਤੀ 21-12-2022 ਤੋਂ ਮਿਤੀ 24-12-2022 ਤੱਕ ਜਿਲਾ ਫਰੀਦਕੋਟ ਅਧੀਨ ਆਉਂਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦਾ ਸਮਾਂ ਸਵੇਰੇ 10:00 ਵਜੇ ਤੋਂ ਦੁਪਹਿਰ 03.20 ਵਜੇ ਤੱਕ ਕੀਤਾ ਗਿਆ ਹੈ।
ਇਹ ਹੁਕਮ ਮਿਤੀ 24-12-2022 ਤੱਕ ਲਾਗੂ ਰਹਿਣਗੇ।
ਇਹ ਹੁਕਮ ਮਾਮਲੇ ਦੀ ਤੱਤਪਰਤਾ ਨੂੰ ਮੁੱਖ ਰੱਖਦਿਆਂ ਹੋਇਆ ਇੱਕਤਰਫਾ ਪਾਸ ਕੀਤਾ ਜਾਂਦਾ ਹੈ ਅਤੇ ਆਮ ਜਨਤਾ ਨੂੰ ਸੰਬੋਧਿਤ ਕੀਤਾ ਗਿਆ ਹੈ। READ OFFICIAL LETTER HERE