1) ਛੋਟੇ ਸਾਹਿਬਜਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਕਿਸਨੇ ਵਜ਼ੀਰ ਖਾਂ ਦੇ ਹਵਾਲੇ ਕੀਤਾ ?
- ਦੇਵਦਾਸ ਬ੍ਰਾਹਮਣ ਨੇ
- ਗੰਗੂ ਨੇ ✅
- ਜ਼ਾਬਰ ਖਾਨ ਨੇ
- ਰਾਜਿਆਂ ਨੇ
2) ਵਜੀਰ ਖਾਂ ਕਿੱਥੇ ਦਾ ਫੌਜਦਾਰ ਸੀ ?
• ਦਿੱਲੀ ਦਾ
• ਅਜਮੇਰ ਦਾ
• ਸਰਹਿੰਦ ਦਾ ✅
• ਪੰਜਾਬ ਦਾ
3) ਮਾਤਾ ਗੁਜਰੀ ਜੀ ਅਤੇ ਸਾਹਿਬਜਾਦਿਆਂ ਨੂੰ ਕਿੱਥੇ ਕੈਦ ਕੀਤਾ ਗਿਆ ?
• ਕਿਲੇ ਵਿੱਚ
• ਭੋਰਾ ਸਾਹਿਬ ਵਿੱਚ
• ਇਕ ਸਿਪਾਹੀ ਦੇ ਘਰ ਵਿੱਚ
• ਠੰਢੇ ਬੁਰਜ ਵਿੱਚ ✅
4) ਛੋਟੇ ਸਾਹਿਬਜਾਦਿਆਂ ਦਾ ਕੀ ਨਾਂ ਸੀ ?
• ਸਾਹਿਬਜਾਦਾ ਫ਼ਤਿਹ ਸਿੰਘ, ਸਾਹਿਬਜਾਦਾ ਅਜੀਤ ਸਿੰਘ
• ਸਾਹਿਬਜਾਦਾ ਝੁਝਾਰ ਸਿੰਘ, ਸਾਹਿਬਜਾਦਾ ਅਜੀਤ ਸਿੰਘ
• ਸਾਹਿਬਜਾਦਾ ਜੋਰਾਵਰ ਸਿੰਘ, ਸਾਹਿਬਜਾਦਾ ਫ਼ਤਿਹ ਸਿੰਘ✅
• ਸਾਹਿਬਜਾਦਾ ਅਜੀਤ ਸਿੰਘ, ਸਾਹਿਬਜਾਦਾ ਫ਼ਤਿਹ ਸਿੰਘ
5) ਛੋਟੇ ਸਾਹਿਬਜ਼ਾਦੇ ਆਪਣੇ ਪਿਤਾ ਜੀ ਤੋਂ ਕਿੱਥੇ ਵਿਛੜੇ ਸਨ ?
• ਸਰਹੱਦ ਪਾਰ
• ਸਰਸਾ ਨਦੀ 'ਤੇ ✅
• ਜੰਗ ਦੇ ਮੈਦਾਨ ਚ
• ਆਪਣੇ ਮਹਿਲ ਚ
6) ਛੋਟੇ ਸਾਹਿਬਜ਼ਾਦਿਆਂ ਦੇ ਨਾਲ ਕੌਣ ਸੀ?
• ਉਨ੍ਹਾਂ ਦੇ ਪਿਤਾ ਜੀ
• ਉਨ੍ਹਾਂ ਦੀ ਮਾਤਾ ਜੀ
• ਉਨ੍ਹਾਂ ਦੀ ਦਾਦੀ ਮਾਤਾ ਗੁਜਰੀ ਜੀ ✅
• ਉਨ੍ਹਾਂ ਦਾ ਪੂਰਾ ਪਰਿਵਾਰ
7) ਸਾਹਿਬਜ਼ਾਦਿਆਂ ਦੇ ਦਾਦਾ ਜੀ ਦਾ ਕੀ ਸੀ?
• ਗੁਰੂ ਨਾਨਕ ਦੇਵ ਜੀ
• ਗੁਰੂ ਤੇਗ ਬਹਾਦਰ ਜੀ ✅
• ਗੁਰੂ ਅਰਜਨ ਜੀ
• ਗੁਰੂ ਹਰਕ੍ਰਿਸ਼ਨ ਜੀ
8) ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਸਰਸਾ ਨਦੀ ਦੇ ਵਿਛੋੜੇ ਤੋਂ ਬਾਅਦ ਕੌਣ ਮਿਲਿਆ ਸੀ?
• ਗੁਰੂ ਗੋਬਿੰਦ ਸਿੰਘ ਜੀ
• ਗੁਰੂ ਤੇਗ ਬਹਾਦਰ ਜੀ
• ਗੰਗੂ ਬ੍ਰਾਹਮਣ ✅
• ਵਜੀਰ ਖਾਂ
9) ਗੰਗੂ ਬ੍ਰਾਹਮਣ ਕੌਣ ਸੀ ?
• ਗੁਰੂ ਗੋਬਿੰਦ ਸਿੰਘ ਜੀ ਦਾ ਪੜੋਸੀ ਸੀ
• ਸਾਹਿਬਜਾਦਿਆਂ ਦਾ ਮਾਮਾ ਸੀ
• ਗੁਰੂ ਗੋਬਿੰਦ ਸਿੰਘ ਜੀ ਦਾ ਨੌਕਰ ਰਹਿ ਚੁੱਕਾ ਸੀ ✅
• ਇੱਕ ਅਣਜਾਣ ਇਨਸਾਨ ਸੀ
10) ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਗ੍ਰਿਫ਼ਤਾਰ ਕਰਕੇ ਕਿਹੜੇ ਸ਼ਹਿਰ ਪਹੁੰਚਾਇਆ ਗਿਆ ਸੀ?
• ਲੁਧਿਆਣੇ ਵਿੱਖੇ
• ਅਮਲੋਹ ਵਿੱਖੇ
• ਸਰਹੰਦ ਵਿਖੇ ✅
• ਮਲੇਰਕੋਟਲੇ ਵਿਖੇ