PUNJABI UNIVERSITY PATIALA RECRUITMENT 2023: ਦਸਵੀਂ ਪਾਸ ਉਮੀਦਵਾਰਾਂ ਲਈ ਨੌਕਰੀ ਦਾ ਮੌਕਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਅਰਜ਼ੀਆਂ ਦੀ ਮੰਗ

 ਪੰਜਾਬੀ ਯੂਨੀਵਰਸਿਟੀ, ਪਟਿਆਲਾ ਭਰਤੀ 2022 

ਪੰਜਾਬੀ ਯੂਨੀਵਰਸਿਟੀ, ਪਟਿਆਲਾ 1961 ਦੇ ਪੰਜਾਬ ਐਕਟ ਨੰ: 35 ਤਹਿਤ ਸਥਾਪਤ NAAC Accreditation: A Grade ਵੱਲੋਂ 28 ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ। 

ਵਿਗਿਆਪਨ ਨੰ: 2276 ਡੀ.ਪੀ.ਆਰ ਮਿਤੀ 17-12-2022

PUNJABI UNIVERSITY PATIALA SAFAI SEWAK  RECRUITMENT 2023 

ਪੰਜਾਬੀ ਯੂਨੀਵਰਸਿਟੀ ਕੈਂਪਸ ਦੇ ਵੱਖ ਵੱਖ ਵਿਭਾਗਾਂ ਵਿਚ ਸਫਾਈ ਸੇਵਕ ਦੀਆਂ ਆਸਾਮੀਆਂ ਤੇ ਨਿਯੁਕਤੀ ਲਈ ਡਿਪਟੀ ਰਜਿਸਟਰਾਰ (ਅਮਲਾ) ਦੇ ਦਫਤਰ ਵਿਚ ਮਿਤੀ, ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। 



ਅਸਾਮੀ ਦਾ ਨਾਂਮ : ਸਫਾਈ ਸੇਵਕ 

ਕੁੱਲ ਪੋਸਟਾਂ-28, ਪੱਛੜੀ ਸ਼੍ਰੇਣੀ- (1 (ਫੀਮੇਲ) 03 (ਪੱਛੜੀ ਸ਼੍ਰੇਣੀ ਸਾਬਕਾ ਫੌਜੀ), ਸਾਬਕਾ ਫੌਜੀ- 08 (ਮੇਲ) 03 (ਫੀਮੇਲ), ਅੰਗਹੀਣ- ()। (ਮੇਲ) 01 ਫੀਮੇਲ, ਆਰਥਿਕ ਤੌਰ ਤੇ ਕਮਜ਼ੋਰ ਵਰਗ- 05, ਸੁੰਤਤਰਤਾ ਸੰਗਰਾਮੀ- 1 (ਮੇਲ) (1)(ਫੀਮੇਲ), ਖਿਡਾਰੀ- 3 (ਮੇਲ) 1 (ਐਸ.ਸੀ.)

ਨੌਕਰੀ ਦਾ ਸਥਾਨ:  ਪੰਜਾਬੀ ਯੂਨੀਵਰਸਿਟੀ ਕੈਪਸ, ਪਟਿਆਲਾ 

ਤਨਖਾਹ: 7 ਵੇਂ ਪੇ ਕਮਿਸ਼ਨ ਅਨੁਸਾਰ


ਪੰਜਾਬੀ ਯੂਨੀਵਰਸਿਟੀ ਪਟਿਆਲਾ ਸਫ਼ਾਈ ਸੇਵਕਾਂ ਦੀ ਭਰਤੀ ਲਈ ਯੋਗਤਾਵਾਂ: ਸਰੀਰਕ ਪੱਖੋਂ ਤੰਦਰੁਸਤ ਹੋਵੇ ਅਤੇ ਪੰਜਾਬੀ ਪੜ੍ਹ ਲਿਖ ਸਕਦਾ ਹੋਵੇ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਸਫ਼ਾਈ ਸੇਵਕਾਂ ਦੀ ਭਰਤੀ ਲਈ ਅਪਲਾਈ ਕਿਵੇਂ ਕਰਨਾ ਹੈ?  

ਸਫ਼ਾਈ ਸੇਵਕਾਂ ਦੀ ਭਰਤੀ ਲਈ ਉਮੀਦਵਾਰਾਂ ਵੱਲੋਂ ਆਫਲਾਈਨ ਅਪਲਾਈ ਕੀਤਾ ਜਾਵੇਗਾ। ਇਹਨਾਂ ਅਸਾਮੀਆਂ ਤੇ ਅਪਲਾਈ ਕਰਨ ਲਈ  ਨਿਰਧਾਰਿਤ ਬਿਨੈ-ਪੱਤਰ ਯੂਨੀਵਰਸਿਟੀ ਮੇਨ ਗੇਟ ਤੇ ਸਥਿਤ ਯੂਨੀਵਰਸਿਟੀ ਪੁੱਛ ਗਿੱਛ ਅਤੇ ਸੂਚਨਾ ਕੇਂਦਰ ਦੇ ਇੰਚਾਰਜ ਤੋਂ ਗੈਰ ਅਧਿਆਪਨ ਆਸਾਮੀਆਂ ਲਈ 100/- ਰੁਪਏ ਦੀ ਅਦਾਇਗੀ ਨਾਲ ਦਸਤੀ ਪ੍ਰਾਪਤ ਕੀਤੇ ਜਾ ਸਕਦੇ ਹਨ।

ਬਿਨੈ-ਪੱਤਰ ਡਾਕ ਰਾਹੀਂ ਵੀ ਮੰਗਵਾਏ ਜਾ ਸਕਦੇ ਹਨ, ਜਿਸ ਲਈ ਰਜਿਸਟਰਾਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਨਾਂ ਤੇ ਫਾਰਮ ਦੀ ਕੀਮਤ ਦਾ ਡੀਮਾਂਡ ਡਰਾਫ਼ਟ, 25×10 ਸੈਂਟੀਮੀਟਰ ਦਾ ਲਿਫ਼ਾਫਾ ਜਿਸ ਤੇ 25/- ਰੁ. ਦੀਆਂ ਡਾਕ ਟਿਕਟਾਂ ਲਗੀਆਂ ਹੋਣ ਅਤੇ ਇਸ ਉੱਤੇ ਆਸਾਮੀ ਦਾ ਨਾਮ ਵੀ ਲਿਖਿਆ ਹੋਵੇ, ਪੁੱਛ-ਗਿੱਛ ਅਤੇ ਸੂਚਨਾ ਕੇਂਦਰ ਦੇ ਇੰਚਾਰਜ ਨੂੰ ਭੇਜਣਾ ਹੋਵੇਗਾ।

ਬਿਨੈ-ਪੱਤਰ ਯੂਨੀਵਰਸਿਟੀ ਤੋਂ ਕਰੋ ਡਾਊਨਲੋਡ 

ਬਿਨੈ-ਪੱਤਰ ਯੂਨੀਵਰਸਿਟੀ ਦੀ ਵੈਬਸਾਈਟ punjabiuniversity.ac.in ਤੋਂ download ਕਰਕੇ ਇਸ ਦੀ ਕੀਮਤ ਵਜੋਂ ਗੈਰ ਅਧਿਆਪਨ ਆਸਾਮੀਆਂ ਲਈ 100 ਰੁਪਏ ਦਾ ਡੀਮਾਂਡ ਡਰਾਫਟ ਲਗਾ ਕੇ ਭੇਜਿਆ ਜਾ ਸਕਦਾ ਹੈ। 

LAST DATE FOR SUBMISSION OF OFFLINE APPLICATION: 5-1-2023

SAFAI SEWAK BHARTI RECRUITMENT IMPORTANT LINKS: 

ਸਫ਼ਾਈ ਸੇਵਕਾਂ ਦੀ ਭਰਤੀ ਲਈ ਆਫਿਸਿਅਲ ਵੈੱਬਸਾਈਟ: punjabiuniversity.ac.in 

ਸਫ਼ਾਈ ਸੇਵਕਾਂ ਦੀ ਭਰਤੀ ਲਈ ਪ੍ਰੋਫਾਰਮਾ ਡਾਊਨਲੋਡ ਕਰਨ ਲਈ ਲਿੰਕ ਇਥੇ ਕਲਿੱਕ ਕਰੋ

ਆਫਿਸਿਅਲ ਨੋਟੀਫਿਕੇਸ਼ਨ: ਡਾਊਨਲੋਡ ਕਰਨ ਲਈ ਲਿੰਕ ਇਥੇ ਕਲਿੱਕ ਕਰੋ 

PUNJABI UNIVERSITY PATIALA RECRUITMENT IMPORTANT GUIDELINES: 

ਕਿਸੇ ਯੂਨੀਵਰਸਿਟੀ ਵਿਚ ਕੰਮ ਕਰਨ ਦੇ ਤਜ਼ਰਬੇ ਵਾਲੇ ਉਮੀਦਵਾਰਾਂ ਨੂੰ ਤਰਜੀਹ ਦਿਤੀ ਜਾਵੇਗੀ।  ਇਹਨਾਂ ਆਸਾਮੀਆਂ ਵਿਚ ਰਿਜ਼ਰਵੇਸ਼ਨ ਯੂਨੀਵਰਸਿਟੀ ਸਿੰਡੀਕੇਟ ਵਲੋਂ ਪ੍ਰਵਾਨ ਕੀਤੇ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਹੋਵੇਗੀ। ਸਿਰਫ ਪੰਜਾਬ ਨਿਵਾਸੀ ਹੀ ਰਿਜ਼ਰਵੇਸ਼ਨ ਦੇ ਹਕਦਾਰ ਹੋਣਗੇ।

ਸਿਰਫ ਮੈਰਿਟ ਵਾਲੇ ਉਮੀਦਵਾਰਾਂ ਨੂੰ ਹੀ ਇੰਟਰਵਿਊ ਤੇ ਬੁਲਾਇਆ ਜਾਵੇਗਾ।

ਉਮੀਦਵਾਰ ਯੂਨੀਵਰਸਿਟੀ ਨਿਯਮਾਂ ਅਨੁਸਾਰ ਦਸਵੀਂ ਜਾਂ ਇਸ ਦੇ ਬਰਾਬਰ ਦੀ ਪ੍ਰੀਖਿਆ ਵਿਚ ਪੰਜਾਬੀ ਵਿਸ਼ਾ ਪਾਸ ਹੋਣਾ ਚਾਹੀਦਾ ਹੈ।


ਜੋ ਉਮੀਦਵਾਰ ਕਿਸੇ ਸੰਸਥਾ ਦੀ ਸੇਵਾ ਵਿਚ ਹਨ, ਉਹ ਆਪਣੀ ਅਰਜ਼ੀ ਯੋਗ ਪ੍ਰਣਾਲੀ ਰਾਹੀਂ ਭੇਜਣ ਅਤੇ ਇਕ ਅਗੇਤੀ ਕਾਪੀ ਲੋੜੀਂਦੇ ਸਰਟੀਫਿਕੇਟਾਂ/ਅੰਕ ਬਿਓਰਾ ਕਾਰਡਾਂ ਅਤੇ ਹੋਰ ਦਸਤਾਵੇਜਾਂ ਸਹਿਤ ਯੂਨੀਵਰਸਿਟੀ ਨੂੰ ਸਿੱਧੇ ਤੌਰ ਤੇ ਭੇਜੀ ਜਾ ਸਕਦੀ ਹੈ।


 ਬਿਨੈ ਫਾਰਮ ਨਾਲ 9"X 4" ਦੇ ਦੋ ਸੇਲਫ ਐਡਰੈਸਡ ਲਿਫਾਫੇ (ਹਰੇਕ ਉਤੇ 25 ਰੁਪਏ ਦੀ ਡਾਕ ਟਿਕਟ ਲੱਗੀ ਹੋਵੇ ਜ਼ਰੂਰੀ ਭੇਜਣ। 

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends