ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ, ਪੰਜਾਬ ਛੇਵੀਂ ਮੰਜ਼ਿਲ, ਬਲਾਕ-ਈ, ਪੰਜਾਬ ਸਕੂਲ ਸਿੱਖਿਆ ਬੋਰਡ ਕੱਪ, ਫੇਜ਼-8, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ), ਫੋਨ ਨੰਬਰ: 0172-2212221
ਪਬਲਿਕ ਨੋਟਿਸ
ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ (PSTSE-ਜਮਾਤ ਦਸਵੀਂ)-2021 & 2022 ਕੇਵਲ ਸਰਕਾਰੀ ਸਕੂਲ (ਸਕੂਲ ਸਿੱਖਿਆ ਵਿਭਾਗ, ਪੰਜਾਬ) ਵਿਚ ਪੜ੍ਹਦੇ ਵਿਦਿਆਰਥੀਆਂ ਲਈ
ਦਫ਼ਤਰ, ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ (SCERT), ਪੰਜਾਬ ਵੱਲੋਂ ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ (PSTSE-ਜਮਾਤ ਦਸਵੀਂ) ਸੈਸ਼ਨ 2021-22 ਦੀ ਮੁਲਤਵੀ ਹੋਈ ਪ੍ਰੀਖਿਆ ਹੁਣ ਸੈਸ਼ਨ 2022-23 ਦੀ PSTSE-10ਵੀਂ ਦੀ ਪ੍ਰੀਖਿਆ ਦੋ ਨਾਲ ਸਾਂਝੇ ਤੌਰ `ਤੇ ਲਈ ਜਾਵੇਗੀ। ਸੈਸ਼ਨ 2021-22 ਦੀ PSTSE-10ਵੀਂ ਪ੍ਰੀਖਿਆ ਦੇ ਵਿਦਿਆਰਥੀ ਜੋ ਕਿ ਹੁਣ 10+1 ਜਮਾਤ ਵਿਚ ਪੜ੍ਹ ਰਹੇ ਹਨ ਉਹ ਈ-ਪੰਜਾਬ ਪੋਰਟਲ 'ਤੇ, ਇਸ ਪ੍ਰੀਖਿਆ ਲਈ ਪਹਿਲਾਂ ਹੀ ਰਜਿਸਟਰਡ ਹਨ, ਉਨ੍ਹਾਂ ਨੂੰ ਦੋਬਾਰਾ ਅਪਲਾਈ ਕਰਨ ਦੀ ਜ਼ਰੂਰਤ ਨਹੀਂ ਹੈ।
ਸੈਸ਼ਨ 2022-23 ਦੀ ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ (PSTSE ਜਮਾਤ ਦਸਵੀਂ) ਮਿਤੀ 05.02.2023 ਨੂੰ ਲਈ ਜਾਣੀ ਹੈ। ਇਸ ਪ੍ਰੀਖਿਆ ਲਈ ਸੈਸ਼ਨ 2022 23 ਦੇ ਵਿਦਿਆਰਥੀਆਂ ਵੱਲੋਂ ਰਜਿਸਟ੍ਰੇਸ਼ਨ ਮਿਤੀ 16.12.2022 ਤੋਂ 10,01,2023 ਤੱਕ ਸਿੱਖਿਆ ਵਿਭਾਗ ਦੇ ਈ-ਪੰਜਾਬ ਪੋਰਟਲ www.epunjabschool.gov.in 'ਤੇ ਕੀਤੀ ਜਾ ਸਕਦੀ ਹੈ।
3.0 ਇਸ ਸਬੰਧੀ ਜੇਕਰ ਕੋਈ ਹੋਰ ਬਦਲਾਅ ਆਉਂਦਾ ਹੈ ਤਾਂ ਇਸ ਦੀ ਸੂਚਨਾ ਵਿਭਾਗ ਦੀ ਵੈੱਬਸਾਈਟ ssapunjab.org 'ਤੇ ਦਿੱਤੀ ਜਾਵੇਗੀ। ਵਿਦਿਆਰਥੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਸਮੇਂ-ਸਮੇਂ 'ਤੇ ਵੈੱਬਸਾਈਟ ਨੂੰ ਚੈੱਕ ਕਰਦੇ ਰਹਿਣ।