ਰਾਜ ਪੱਧਰ ਦੀ ਨੈਸ਼ਨਲ ਮੀਨਜ਼ ਕਮ ਮੈਰਿਟ ਸਕਾਲਰਸ਼ਿਪ ਤੇ ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ 2022 (ਕੇਵਲ ਅੱਠਵੀਂ ਸ਼੍ਰੇਣੀ ਲਈ)
ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ (SCERT), ਪੰਜਾਬ ਪੰਜਾਬ ਸਕੂਲ ਸਿੱਖਿਆ ਬੋਰਡ ਕੰਪਲੈਕਸ, ਛੇਵੀਂ ਮੰਜ਼ਿਲ, ਬਲਾਕ ਈ, ਫੇਜ਼ 8, ਐਸ.ਏ.ਐਸ. ਨਗਰ, ਪੰਜਾਬ, ਫੋਨ ਨੰ: 0172-2212221
ਦਫ਼ਤਰ, ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ (SCERT), ਪੰਜਾਬ ਵੱਲ ਸੈਸ਼ਨ 2022-23 ਦੀ ਰਾਜ ਪੱਧਰ ਦੀ ਨੈਸ਼ਨਲ ਮੀਨਜ਼ -ਕਮ-ਮੈਰਿਟ ਸਕਾਲਰਸ਼ਿਪ (NMMSS) ਅਤੇ ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ (PSTSE)-2022 (ਜਮਾਤ ਅੱਠਵੀਂ) ਦੀ ਸਾਂਝੀ ਪ੍ਰੀਖਿਆ ਮਿਤੀ 05.02 .2023 (ਐਤਵਾਰ) ਨੂੰ ਲਈ ਜਾਣੀ ਹੈ।
ਇਸ ਪ੍ਰੀਖਿਆ ਲਈ ਵਿਦਿਆਰਥੀਆਂ ਵੱਲੋਂ ਰਜਿਸਟਰੇਸ਼ਨ ਮਿਤੀ 16.12.2022 ਤੋਂ 10-01.2023 ਤੱਕ ਸਿੱਖਿਆ ਵਿਭਾਗ ਦੇ ਈ-ਪੰਜਾਬ ਪੋਰਟਲ www.epunjabschool.gov.in ਉੱਤੇ ਕੀਤੀ ਜਾ ਸਕਦੀ ਹੈ। ਇਸ ਪ੍ਰੀਖਿਆ ਲਈ ਪੂਰੀ ਜਾਣਕਾਰੀ ਸਿੱਖਿਆ ਵਿਭਾਗ ਦੀ ਵੈੱਬਸਾਈਟ www.ssapunjab.org.in 'ਤੇ ਪ੍ਰਾਪਤ ਕੀਤੀ ਜਾ ਸਕਦੀ ਹੈ।