ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰਵੀਂ ਸ਼੍ਰੇਣੀ ਦੀ ਸਲਾਨਾ ਪ੍ਰੀਖਿਆਵਾਂ ਫਰਵਰੀ/ਮਾਰਚ 2023 ਵਿੱਚ ਸ਼ੁਰੂ ਹੋਣ ਕਰਕੇ ਪੰਜਵੀਂ ਸ਼੍ਰੇਣੀ ਦੀ ਪਰੀਖਿਆ ਮਿਤੀ 16-02-2023 ਤੋਂ 24-02-2023 ਤੱਕ, ਅੱਠਵੀਂ ਸ਼੍ਰੇਣੀ ਦੀ ਪਰੀਖਿਆ ਮਿਤੀ 20-02-2023 ਤੋਂ 06-03-2023 ਤੱਕ, ਬਾਰਵੀਂ ਸ਼੍ਰੇਣੀ ਦੀ ਪਰੀਖਿਆ ਮਿਤੀ 20-02-2023 ਤੋਂ 13-04-2023 ਤੱਕ ਅਤੇ ਦਸਵੀਂ ਸ਼੍ਰੇਣੀ ਦੀ ਪਰੀਖਿਆ ਮਿਤੀ 21-03-2023 ਤੋਂ 18-04-2023 ਤੱਕ ਹੋਣਗੀਆਂ।
ਇਹਨਾਂ ਸ਼੍ਰੇਣੀਆਂ ਦੀਆਂ ਲਿਖਤੀ ਪਰੀਖਿਆਵਾਂ ਤੋਂ ਬਾਅਦ ਪ੍ਰਯੋਗੀ ਪਰੀਖਿਆਵਾਂ ਹੋਣਗੀਆਂ ਪਰ ਦਸਵੀਂ/ਬਾਰਵੀਂ ਸ਼੍ਰੇਣੀ NSQF ਦੇ ਪ੍ਰਯੋਗੀ ਵਿਸ਼ਾ,ਬਾਰਵੀਂ ਸ਼੍ਰੇਣੀ ਦੇ ਵੋਕੇਸ਼ਨਲ ਗਰੁੱਪ ਦੇ ਵਿਸ਼ਿਆਂ ਅਤੇ ਦਸਵੀਂ ਸ਼੍ਰੇਣੀ ਦੇ ਪ੍ਰੀ-ਵੋਕੇਸ਼ਨਲ ਪ੍ਰਯੋਗੀ ਪਰੀਖਿਆਵਾਂ ਮਿਤੀ 23-01-2023 ਤੋਂ 01-02-2023 ਤੱਕ ਕਰਵਾਈਆਂ ਜਾਣਗੀਆਂ। ਇਹ ਪਰੀਖਿਆਵਾਂ ਕੋਵਿਡ-19 ਨੂੰ ਧਿਆਨ ਵਿੱਚ ਰੱਖਦੇ ਹੋਏ ਕਰਵਾਈਆਂ ਜਾਣਗੀਆਂ।
.ਇਹਨਾਂ ਸ਼੍ਰੇਣੀਆਂ ਦੀ ਡੇਟਸ਼ੀਟ ਅਤੇ ਹੋਰ ਵਧੇਰੇ ਜਾਣਕਾਰੀ ਬੋਰਡ ਦੀ ਵੈੱਬਸਾਈਟ www.pseb.ac.in ਤੇ ਵੀ ਬਾਅਦ ਵਿੱਚ ਉਪਲੱਬਧ ਹੋਵੇਗੀ ਅਤੇ ਹੋਰ ਸੂਚਨਾਂ ਲੈਣ ਲਈ ਦਫਤਰੀ ਕੰਮ-ਕਾਜ ਵਾਲੇ ਦਿਨ ਟੈਲੀਫੋਨ ਨੰਬਰ 0172-5227333,5227334 ਰਾਹੀਂ ਅਤੇ ਈ-ਮੇਲ ਆਈ.ਡੀ. conductpseb@gmail.com ਤੇ ਸੰਪਰਕ ਵੀ ਕੀਤਾ ਜਾ ਸਕਦਾ ਹੈ।
OFFICIAL LETTER REGARDING PSEB DATESHEET 5TH , 8TH, 10TH, 12TH