MISSION 100% , BUSINESS BLASTER ਅਤੇ SCHOOL OF EMINENCE ਆਉਣ ਵਾਲੇ ਸਮੇਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਭਵਿੱਖ ਨੂੰ ਸੁਨਹਿਰਾ ਬਣਾਉਣਗੇ - ਸਿੱਖਿਆ ਮੰਤਰੀ

 ਸਰਕਾਰੀ ਸਕੂਲਾਂ ਦੀ ਦਿੱਖ ਤੇ ਭਵਿੱਖ ਵਿੱਚ ਜਿਕਰਯੋਗ ਸੁਧਾਰ ਹੋਣਗੇ-ਹਰਜੋਤ ਬੈਂਸ


ਸਕੂਲ ਸਿੱਖਿਆ ਸੁਧਾਰ ਤੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਪੰਜਾਬ ਸਰਕਾਰ ਕਰ ਰਹੀ ਹੈ ਜਿਕਰਯੋਗ ਉਪਰਾਲੇ-ਸਿੱਖਿਆ ਮੰਤਰੀ


ਪ੍ਰੈਸ ਕਲੱਬ ਵੱਲੋਂ “ਮਾਣ ਸ੍ਰੀ ਅਨੰਦਪੁਰ ਸਾਹਿਬ ਦਾ” ਸਮਾਰੋਹ ਵਿੱਚ ਸਿੱਖਿਆ ਮੰਤਰੀ ਨੇ ਬਤੌਰ ਮੁੱਖ ਮਹਿਮਾਨ ਕੀਤੀ ਸ਼ਿਰਕਤ


ਇਤਿਹਾਸਕ ਨਗਰੀ ਨੂੰ ਸਵੱਛ ਰੱਖਣ ਵਿੱਚ ਹਰ ਵਰਗ ਤੋ ਮੰਗਿਆ ਸਹਿਯੋਗ, ਸੈਰ ਸਪਾਟਾ ਹੱਬ ਵਜੋਂ ਵਿਕਸਤ ਦਾ ਦਿੱਤਾ ਭਰੋਸਾ


ਸ੍ਰੀ ਅਨੰਦਪੁਰ ਸਾਹਿਬ 10 ਦਸੰਬਰ (ਅੰਜੂ ਸੂਦ)


ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਜੇਲ੍ਹਾਂ, ਮਾਈਨਿੰਗ ਅਤੇ ਜਲ ਸਰੋਤ ਵਿਭਾਗ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਸਕੂਲ ਸਿੱਖਿਆ ਵਿੱਚ ਜਿਕਰਯੋਗ ਸੁਧਾਰ ਅਤੇ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ ਲਈ ਜਿਕਰਯੋਗ ਉਪਰਾਲੇ ਕਰ ਰਹੀ ਹੈ। ਮਿਸ਼ਨ 100 ਪ੍ਰਤੀਸ਼ਤ, ਬਿਜਨਸ ਬਲਾਸਟਰ ਅਤੇ ਸਕੂਲ ਆਫ ਐਮੀਨੈਂਸ ਆਉਣ ਵਾਲੇ ਦੋ ਤਿੰਨ ਸਾਲਾ ਵਿੱਚ ਸੂਬੇ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਭਵਿੱਖ ਨੂੰ ਸੁਨਹਿਰਾ ਬਣਾਉਣਗੇ।



      ਸਿੱਖਿਆ ਮੰਤਰੀ ਅੱਜ ਪ੍ਰੈਸ ਕਲੱਬ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਕਰਵਾਏ ਸਲਾਨਾ “ਮਾਣ ਸ੍ਰੀ ਅਨੰਦਪੁਰ ਸਾਹਿਬ ਦਾ “ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਇਹ ਸਮਾਗਮ ਵਿਰਾਸਤ ਏ ਖਾਲਸਾ ਦੇ ਆਡੀਟੋਰੀਅਮ ਵਿੱਚ ਆਯੋਜਿਤ ਕੀਤਾ ਗਿਆ, ਜਿਸ ਵਿੱਚ ਸ੍ਰੀ ਗੁਰੂ ਤੇਗ ਬਹਾਦੁਰ ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ.ਜਸਵੀਰ ਸਿੰਘ ਪ੍ਰੈਸ ਕਲੱਬ ਦੇ ਇਸ ਮਾਣ ਨਾਲ ਕੈਬਨਿਟ ਮੰਤਰੀ ਨੇ ਨਿਵਾਜਿਆਂ।


     ਸਿੱਖਿਆ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਆਪਣੇ ਹਲਕੇ ਨੂੰ ਸੂਬੇ ਦਾ ਨੰਬਰ ਇੱਕ ਹਲਕਾ ਬਣਾਉਣਾ ਉਨ੍ਹਾਂ ਦਾ ਸੁਪਨਾ ਹੈ। ਇਸ ਹਲਕੇ ਨੂੰ ਸੈਰ ਸਪਾਟਾ ਹੱਬ ਵੱਜੋਂ ਵਿਕਸਤ ਕਰਨ ਲਈ ਵਿਆਪਕ ਯੋਜਨਾ ਉਲੀਕੀ ਜਾ ਰਹੀ ਹੈ। ਨੰਗਲ, ਸ੍ਰੀ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ ਵਿੱਚ ਵਿਕਾਸ ਪ੍ਰੋਜੈਕਟ ਚੱਲ ਰਹੇ ਹਨ। 11 ਦਸੰਬਰ ਨੂੰ ਲਿਫਟ ਇਰੀਗੇਸ਼ਨ ਅਪਗ੍ਰੇਡੇਸ਼ਨ ਸਕੀਮ, ਜਲ ਸਪਲਾਈ ਯੋਜਨਾਵਾ, ਪਿੰਡਾਂ ਵਿੱਚ ਖੇਡ ਮੈਦਾਨ ਅਤੇ ਹੋਰ ਕਈ ਵਿਕਾਸ ਪ੍ਰੋਜੈਕਟਾਂ ਦੇ ਨੀਹ ਪੱਥਰ ਰੱਖੇ ਜਾਣਗੇ। ਨੰਗਲ ਵਿੱਚ ਫਾਇਰ ਸਟੇਸ਼ਨ ਦੀ ਤਿਆਰ ਇਮਾਰਤ ਦਾ ਉਦਘਾਟਨ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਹੋਲਾ ਮੁਹੱਲਾ ਇਸ ਵਾਰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਮਨਾਇਆ ਜਾਵੇਗਾ, ਸ੍ਰੀ ਅਨੰਦਪੁਰ ਸਾਹਿਬ ਨੂੰ ਸਵੱਛ ਰੱਖਣ ਲਈ ਇਲਾਕਾ ਵਾਸੀਆਂ ਦਾ ਸਹਿਯੋਗ ਬਹੁਤ ਜਰੂਰੀ ਹੈ।


    ਸਮਾਜ ਵਿਚ ਪ੍ਰੈਸ ਦੀ ਭੂਮਿਕਾ ਬਾਰੇ ਸਿੱਖਿਆ ਮੰਤਰੀ ਨੇ ਕਿਹਾ ਕਿ ਲੋਕਤੰਤਰ ਦਾ ਚੋਥਾ ਥੰਮ ਪ੍ਰੈਸ ਨੂੰ ਆਜ਼ਾਦ ਕੰਮ ਕਰਦੇ ਰਹਿਣਾ ਹੀ ਸਾਡੇ ਸਮਾਜ ਦੀ ਸਭ ਤੋ ਵੱਡੀ ਸੁੰਦਰਤਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰੈਸ ਕਲੱਬ ਵਿੱਚ ਲੋਕਾਂ ਦੀ ਜਾਣਕਾਰੀ ਲਈ ਸਹਿਤ ਤੇ ਜਾਣਕਾਰੀ ਭਰਪੂਰ ਲਾਇਬਰੇਰੀ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਜਿਲ੍ਹੇ ਦੇ ਵੱਖ ਵੱਖ ਸ਼ਹਿਰਾ ਤੋ ਆਏ ਮੀਡੀਆ ਮੈਬਰਾ, ਪਤਵੰਤਿਆਂ ਤੇ ਸਮਾਜ ਸੇਵੀ ਸੰਗਠਨਾਂ ਦੇ ਮੈਂਬਰਾਂ ਨੂੰ ਮਿਲ ਕੇ ਅੱਜ ਬਹੁਤ ਪ੍ਰਸੰਨਤਾ ਹੋਈ ਹੈ, ਜਿਨ੍ਹਾਂ ਨੇ ਮਾਣ ਸ੍ਰੀ ਅਨੰਦਪੁਰ ਸਾਹਿਬ ਦਾ ਖਿਤਾਬ ਦੇਣ ਲਈ ਉਲੀਕੇ ਪ੍ਰੋਗਰਾਮ ਵਿੱਚ ਮੈਨੂੰ ਮੁੱਖ ਮਹਿਮਾਨ ਸਮੂਲੀਅਤ ਕਰਵਾ ਕੇ ਮੇਰਾ ਮਾਣ ਵਧਾਇਆ ਹੈ। ਉਨ੍ਹਾਂ ਨੇ ਸਕੂਲਾ ਦੇ ਵਿਦਿਆਰਥੀਆਂ ਵੱਲੋਂ ਕੀਤੀਆ ਪੇਸ਼ਕਾਰੀਆਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਬਿਜਨਸ਼ ਬਲਾਸਟਰ ਵਿਸ਼ੇ ਤੇ ਇੱਕ ਪੇਸ਼ਕਾਰੀ ਦਿੱਤੀ ਗਈ। ਸਨਮਾਨ ਸਮਾਰੋਹ ਮੌਕੇ ਵਿਸੇ਼ਸ ਉਪਲੱਬਧੀਆਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਸਿੱਖਿਆ ਮੰਤਰੀ ਨੇ ਡਾ.ਜਸਵੀਰ ਨੂੰ ਮਾਣ ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਵਿਸੇਸ ਸਨਮਾਨ ਕੀਤਾ। ਇਸ ਮੋਕੇ ਪ੍ਰੈਸ ਕਲੱਬ ਸ੍ਰੀ ਅਨੰਦਪੁਰ ਸਾਹਿਬ ਦੇ ਸਮੂਹ ਮੈਂਬਰ ਨਰਿੰਦਰ ਸ਼ਰਮਾ, ਦਲਜੀਤ ਅਰੋੜਾ, ਸੁਰਿੰਦਰ ਸੋਨੀ, ਸੁਰਿੰਦਰਪਾਲ ਸਿੰਘ ਸੁੱਖੂ, ਜੇ.ਐਸ ਨਿੱਕੂਵਾਲ, ਬਲਵਿੰਦਰ ਸਿੰਘ, ਮਧੂ ਸੂਦਨ, ਡਾ.ਬੀ.ਐਸ ਚਾਨਾ, ਸੰਦੀਪ ਭਾਰਤਵਾਜ, ਗੋਪਾਲ ਸ਼ਰਮਾ, ਜਗਦੇਵ ਸਿੰਘ, ਭਗਵੰਤ ਸਿੰਘ ਮਟੌਰ, ਮਨਪ੍ਰੀਤ ਮਿੰਟੂ ਤੋ ਇਲਾਵਾ ਜਿਲ੍ਹਾ ਪ੍ਰੈਸ ਕਲੱਬ ਪ੍ਰਧਾਨ ਬਹਾਦਰਜੀਤ ਸਿੰਘ,ਅਰੁਣ ਸ਼ਰਮਾ, ਹਰੀਸ਼ ਕਾਲੜਾ, ਪ੍ਰਭਾਤ ਭੱਟੀ, ਕੁਲਵਿੰਦਰਜੀਤ ਸਿੰਘ, ਵਿਨੋਦ ਸ਼ਰਮਾ,ਕਾਰਜਕਾਰੀ ਇੰਜੀਨਿਅਰ ਬੀ.ਐਸ.ਚਾਨਾ ਇਲਾਕੇ ਦੇ ਪਤਵੰਤੇ, ਵੱਖ ਵੱਖ ਖੇਤਰਾਂ ਵਿੱਚੋ ਉਪਲੱਬਧੀਆਂ ਹਾਸਲ ਕਰਨ ਵਾਲੇ ਸ਼ਹਿਰ ਨਿਵਾਸੀ, ਬੁੱਧੀਜੀਵੀ,ਗੁਰਮਿੰਦਰ ਸਿੰਘ ਭੁੱਲਰ, ਡਾ.ਪਲਵਿੰਦਰਜੀਤ ਸਿੰਘ ਕੰਗ, ਪ੍ਰਿੰਸੀਪਲ ਨੀਰਜ ਸਰਮਾ, ਜਸਪਾਲ ਸਿੰਘ, ਡਾਕਟਰ ਅਤੇ ਆਮ ਆਦਮੀ ਪਾਰਟੀ ਦੇ ਆਗੂ ਬਾਬੂ ਚਮਨ ਲਾਲ, ਹਰਮਿੰਦਰ ਸਿੰਘ ਢਾਹੇ, ਯੂਥ ਪ੍ਰਧਾਨ ਕਮਿੱਕਰ ਸਿੰਘ ਡਾਢੀ, ਰਾਮ ਕੁਮਾਰ ਮੁਕਾਰੀ, ਜਸਵੀਰ ਸਿੰਘ ਅਰੋੜਾ, ਦੀਪਕ ਸੋਨੀ ਭਨੂਪਲੀ, ਨੀਰ਼ਜ ਸ਼ਰਮਾ, ਓਕਾਰ ਸਿੰਘ, ਕੇਸਰ ਸੰਧੂ, ਗੁਰਮੀਤ ਸਿੰਘ ਢੇਰ, ਦਵਿੰਦਰ ਸਿੰਘ ਆਦਿ ਹਾਜ਼ਰ ਸਨ।

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends