ਭਲਾਣ ਅਤੇ ਖਮੇੜਾ ਵਿੱਚ ਜਲ ਸਪਲਾਈ ਲਈ ਲਗਾਏ ਜਾਣਗੇ ਟਿਊਬਵੈਲ
ਜੋਹਲ, ਕਾਹੀਵਾਲ, ਨੰਗਲੀ, ਦਬੂੜ ਵਿੱਚ ਖੇਡ ਮੈਦਾਨ ਉਸਾਰੇ ਜਾਣਗੇ
ਲੰਮਲੈਹੜੀ ਵਿੱਚ ਸਿੰਚਾਈ ਯੋਜਨਾ ਹੋਵੇਗੀ ਅਪਗ੍ਰੇਡ, ਨੰਗਲ ਵਿੱਚ ਫਾਇਰ ਸਟੇਸ਼ਨ ਦੀ ਇਮਾਰਤ ਦਾ ਉਦਘਾਟਨ ਅੱਜ
ਨੰਗਲ 10 ਦਸੰਬਰ ()
ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਜੇਲ੍ਹਾਂ, ਮਾਈਨਿੰਗ ਅਤੇ ਜਲ ਸਰੋਤ ਵਿਭਾਗ ਅੱਜ 11 ਦਸੰਬਰ ਨੂੰ ਸਵੇਰੇ 11 ਵਜੇ ਨੰਗਲ ਵਿੱਚ ਨਗਰ ਕੋਂਸਲ ਵੱਲੋ 55 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਫਾਇਰ ਸਟੇਸ਼ਨ ਦੀ ਇਮਾਰਤ ਦਾ ਉਦਘਾਟਨ ਕਰਨਗੇ।
ਕੈਬਨਿਟ ਮੰਤਰੀ ਭਲਾਣ ਅਤੇ ਖਮੇੜਾ ਵਿੱਚ ਜਲ ਸਪਲਾਈ ਵਿਭਾਗ ਵੱਲੋਂ 70-70 ਲੱਖ ਰੁਪਏ ਦੀ ਲਾਗਤ ਨਾਲ ਲਗਾਏ ਜਾਣ ਵਾਲੇ ਦੋ ਟਿਊਬਵੈਲਾ ਦਾ ਕੰਮ ਸੁਰੂ ਕਰਨਗੇ। ਸ. ਬੈਂਸ ਲੰਮਲੈਹੜੀ ਵਿੱਚ 2. 30 ਵਜੇ ਸਿੰਚਾਈ ਯੋਜਨਾ ਨੂੰ ਅਪਗ੍ਰੇਡ ਕਰਨ ਅਤੇ ਸਾਫ ਪੀਣ ਵਾਲੇ ਪਾਣੀ ਦੀਆਂ ਕਰੋੜਾ ਰੁਪਏ ਦੀਆਂ ਯੋਜਨਾਵਾਂ ਦਾ ਨੀਂਹ ਪੱਥਰ ਰੱਖਣਗੇ। ਪਿੰਡਾਂ ਵਿੱਚ ਖਿਡਾਰੀਆਂ ਨੂੰ ਖੇਡ ਮੈਦਾਨਾਂ ਵੱਲ ਲੈ ਕੇ ਜਾਣ ਲਈ ਜੋਹਲ, ਦਬੂੜ ਅੱਪਰ, ਨੰਗਲ ਅਤੇ ਕਾਹੀਵਾਲ ਵਿੱਚ 10-10 ਲੱਖ ਰੁਪਏ ਦੀ ਲਾਗਤ ਨਾਲ ਖੇਡ ਮੈਦਾਨ ਉਸਾਰਣ ਦਾ ਨੀਂਹ ਪੱਥਰ ਕੈਬਨਿਟ ਮੰਤਰੀ ਰੱਖਣਗੇ। ਹਲਕੇ ਵਿਚ ਵਿਕਾਸ ਦੀ ਰਫਤਾਰ ਨੂੰ ਹੋਰ ਗਤੀ ਦੇਣ ਲਈ ਇਹ ਵਿਕਾਸ ਪ੍ਰੋਜੈਕਟ ਕੈਬਨਿਟ ਮੰਤਰੀ ਵੱਲੋਂ ਸੁਰੂ ਕੀਤੇ ਜਾ ਰਹੇ ਹਨ।