EDUCATION BREAKING: ਪ੍ਰਿੰਸੀਪਲ ਦੀ ਬਦਲੀ ਲਈ ਸਿੱਖਿਆ ਸਕੱਤਰ ਨੇ ਰੱਖੀ ਇਹ ਸ਼ਰਤ ,

EDUCATION BREAKING: ਪ੍ਰਿੰਸੀਪਲ ਦੀ ਬਦਲੀ ਲਈ ਸਿੱਖਿਆ ਸਕੱਤਰ ਨੇ ਰੱਖੀ ਇਹ ਸ਼ਰਤ  

ਚੰਡੀਗੜ੍ਹ, 16 ਦਸੰਬਰ 


ਪ੍ਰਿੰਸੀਪਲ ਡਾਇਟ ਰਾਮਪੁਰ ਲੱਲੀਆਂ ਜਿਲ੍ਹਾ ਜਲੰਧਰ ਦੀ ਸਰਕਾਰ ਦੇ ਹੁਕਮ ਨੰ: SED-EDU401/4/2022-5EDU4-Part(1)/1/418948/2022 first 02.09.2022 a ਪੂਨੀਆਂ, ਜਲੰਧਰ ਵਿਖੇ ਬਦਲੀ ਕੀਤੀ ਗਈ ਸੀ। 


ਇਸ ਬਦਲੀ ਉਪਰੰਤ ਪ੍ਰਿੰਸੀਪਲ  ਵੱਲੋਂ ਸਿਵਲ ਰਿੱਟ ਪਟੀਸ਼ਨ ਨੰਬਰ 20912 ਆਫ 2022 ਰਾਹੀਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਖੇ ਚੁਣੌਤੀ ਦਿੱਤੀ ਗਈ  ਅਤੇ ਹਾਈਕੋਰਟ ਵੱਲੋਂ ਬਦਲੀ ਤੇ  ਸਟੇਅ ਲਗਾ ਦਿੱਤੀ ਗਈ।


ਹੁਣ ਪ੍ਰਿੰਸੀਪਲ  ਵੱਲੋਂ ਮੈਡੀਕਲ ਹਾਲਤ ਅਤੇ ਅੰਗਹੀਣ ਹੋਣ ਕਾਰਨ ਤਰਸ ਦੇ ਅਧਾਰ ਤੇ ਆਪਣੀ ਬਦਲੀ ਸਸਸਸ ਖਬੜਾ ਜਿਲ੍ਹਾ ਜਲੰਧਰ ਵਿਖੇ ਕਰਨ ਲਈ ਮਿਤੀ 16/11/2022 ਨੂੰ ਪ੍ਰਤੀਬੇਨਤੀ ਦਿੱਤੀ ਸੀ। 


ਜਿਸਨੂੰ ਵਿਚਾਰਨ ਉਪਰੰਤ ਸਿੱਖਿਆ ਸਕੱਤਰ ਵੱਲੋਂ  ਮਨਦੀਪ ਕੌਰ, ਪ੍ਰਿੰਸੀਪਲ ਡਾਇਟ ਰਾਮਪੁਰ ਲੱਲੀਆਂ ਜਿਲ੍ਹਾ ਜਲੰਧਰ ਦੀ ਬਦਲੀ ਬਤੌਰ ਪ੍ਰਿੰਸੀਪਲ ਸਸਸਸ ਖੱਬੜਾ ਜਿਲ੍ਹਾ ਜਲੰਧਰ ਵਿਖੇ ਖਾਲੀ ਆਸਾਮੀ ਵਿਰੁੱਧ ਇਸ ਸ਼ਰਤ ਤੇ ਕੀਤੀ ਗਈ ਹੈ ਕਿ ਉਹ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਖੇ ਕੀਤੇ ਦਾਇਰ ਸਿਵਲ ਰਿੱਟ ਪਟੀਸ਼ਨ ਨੰ: 20912 ਆਫ 2022 ਨੂੰ ਵਾਪਸ ਲਵੇਗੀ।




Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends