ਵੱਡੀ ਖੱਬਰ: 2-3 ਸਕੂਲਾਂ ਵਿੱਚ ਕੰਮ ਕਰ ਰਹੇ ਕਲਰਕਾਂ ਨੂੰ ਹਾਈਕੋਰਟ ਤੋਂ ਵੱਡੀ ਰਾਹਤ, ਹਾਈਕੋਰਟ ਵੱਲੋਂ ਸਰਕਾਰ ਦੀ ਖਿਚਾਈ
ਚੰਡੀਗੜ੍ਹ 13 ਦਸੰਬਰ
ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਕਲਰਕਾਂ ਨੂੰ ਇੱਕ ਸਕੂਲ ਤੋਂ ਵੱਧ ਸਕੂਲਾਂ ਵਿੱਚ ਡਿਊਟੀਆਂ ਸਬੰਧੀ ਕੇਸ ਦੀ ਸੁਣਵਾਈ ਤੇ ਮਾਣਯੋਗ ਜੱਜ ਮਹਾਵੀਰ ਸਿੰਘ ਸਿੱਧੂ ਵਲੋਂ ਵਾਧੂ ਚਾਰਜ ਤੇੇ ਅਗਲੇ ਹੁੁਕਮਾਂ ਤੱਕ ਰੋਕ ਲਾਉਣ ਦੇ ਆਰਡਰ ਜਾਰੀ ਕੀਤੇ ਗਏ ਹਨ।
ਇਸ ਕੇਸ ਦੀ ਸੁਣਵਾਈ 12 ਦਸੰਬਰ ਨੂੰ ਹੋਈ , ਮਾਣਯੋਗ ਜੱਜ ਮਹਾਵੀਰ ਸਿੰਘ ਸਿੱਧੂ ਨੇ ਕਿਹਾ ਕਿ ਕਿਉਂਕਿ ਵਿਚਾਰ ਅਧੀਨ ਅਹੁਦਿਆਂ (ਕਲਰਕਾਂ ਦੀਆਂ ਅਸਾਮੀਆਂ ) 'ਤੇ ਨਿਯੁਕਤੀ ਦੇ ਰਾਜ ਵਿੱਚ ਯੋਗ ਉਮੀਦਵਾਰਾਂ ਦੀ ਕੋਈ ਘਾਟ ਨਹੀਂ ਹੈ, ਫਿਰ ਵੀ ਵਿਭਾਗ / ਸਰਕਾਰ ਨੇ ਰੈਗੂਲਰ ਸਟਾਫ ਦੀ ਭਰਤੀ ਕਰਨ ਦੀ ਬਜਾਏ, ਪਟੀਸ਼ਨਕਰਤਾਵਾਂ ( ਕਲਰਕਾਂ)ਨੂੰ ਬਿਨਾਂ ਕੋਈ ਵਾਧੂ ਗ੍ਰਾਂਟ ਦਿੱਤੇ ਇੱਕ ਸਮੇਂ ਵਿੱਚ 02 ਸਕੂਲਾਂ ਵਿੱਚ ਡਿਊਟੀ ਕਰਨ ਦਾ ਬੋਝ ਪਾਇਆ ਹੈ।
OPS BREAKING NEWS: ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਲਈ ਕੋਰੀ ਨਾਂਹ
ਪੁਰਾਣੀ ਪੈਨਸ਼ਨ ਸਕੀਮ ਬਹਾਲੀ ਲਈ ਪੰਜਾਬ ਸਰਕਾਰ ਦੀ ਵੱਡੀ ਨਾਕਾਮੀ, ਮੁਲਾਜ਼ਮਾਂ ਨਾਲ ਧੋਖਾ
ਉਪਰੋਕਤ ਦੇ ਮੱਦੇਨਜ਼ਰ, ਪੰਜਾਬ ਸਰਕਾਰ ਸਿੱਖਿਆ ਵਿਭਾਗ ਨੂੰ ਇਸ ਮਾਮਲੇ ਵਿੱਚ ਜ਼ਰੂਰੀ ਹਲਫ਼ਨਾਮਾ ਦਾਇਰ ਕਰਨ ਲਈ ਇੱਕ ਆਖਰੀ ਮੌਕਾ ਦਿੱਤਾ ਗਿਆ ਹੈ। ਅਦਾਲਤ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਕਿ , ਸੁਣਵਾਈ ਦੀ ਅਗਲੀ ਤਰੀਕ ਤੱਕ, ਸਕੂਲ ਸਿੱਖਿਆ ਵਿਭਾਗ, ਪਟੀਸ਼ਨਕਰਤਾਵਾਂ ( ਕਲਰਕਾਂ) ਨੂੰ ਬਿਨਾਂ ਕਿਸੇ ਵਾਧੂ ਮਿਹਨਤਾਨੇ ਦੇ 01 ਤੋਂ ਵੱਧ ਸਕੂਲਾਂ ਵਿੱਚ ਵਾਧੂ ਡਿਊਟੀ ਕਰਨ ਲਈ ਮਜਬੂਰ ਨਹੀਂ ਕਰਨਗੇ।
ਇਸ ਕੇਸ ਦੀ ਅਗਲੀ ਸੁਣਵਾਈ 10.05-2023 ਨੂੰ ਹੋਵੇਗੀ।
ਹਾਈਕੋਰਟ ਦੇ ਹੁਕਮਾਂ ਦੀ ਕਾਪੀ ਡਾਊਨਲੋਡ ਕਰਨ ਲਈ ਇਥੇ ਕਲਿੱਕ ਕਰੋ