ਸਟੇਟ ਪੱਧਰੀ ਟੀਚਰ ਫੈਸਟ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ
ਅਧਿਆਪਕਾਂ ਦੇ ਹੁਨਰ ਅਤੇ ਕੌਸ਼ਲਾਂ ਦੇ ਪ੍ਰਦਰਸ਼ਨ ਦਾ ਸੁਮੇਲ ਹੈ ਟੀਚਰ ਫੈਸਟ - ਡਾ ਮਨਿੰਦਰ ਸਿੰਘ ਸਰਕਾਰੀਆ ਡਾਇਰੈਕਟਰ ਐੱਸ ਸੀ ਈ ਆਰ ਟੀ ਪੰਜਾਬ
ਫਤਿਹਗੜ੍ਹ ਸਾਹਿਬ 15 ਨਵੰਬਰ (ਸਹੋਤਾ)
ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਵਿੱਚ ਜਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਰਵਾਏ ਜਾ ਰਹੇ ਸਟੇਟ ਪੱਧਰੀ ਟੀਚਰ ਫੈਸਟ ਦੇ ਪ੍ਰਬੰਧ ਮੁਕੰਮਲ ਹਨ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਾਕਟਰ ਮਨਿੰਦਰ ਸਿੰਘ ਸਰਕਾਰੀਆ ਡਾਇਰੈਕਟਰ ਐਸ ਸੀ ਈ ਆਰ ਟੀ ਨੇ ਬੰਦਾ ਬਹਾਦਰ ਇੰਜਨੀਅਰ ਕਾਲਜ ਫਤਿਹਗੜ ਸਾਹਿਬ ਵਿਖੇ ਪ੍ਰਬੰਧਾ ਦਾ ਜਾਇਜਾ ਲੈਣ ਮੌਕੇ ਕਹੇ ।ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਇਸ ਸਟੇਟ ਪੱਧਰੀ ਹੋ ਰਹੇ ਟੀਚਰ ਫੈਸਟ ਵਿੱਚ 234 ਆਧਿਆਪਕ ਭਾਗ ਲੈ ਰਹੇ ਹਨ। ਇਹ ਟੀਚਰ ਫੈਸਟ 16 ਨਵੰਬਰ ਤੋ 18 ਨਵੰਬਰ ਤੱਕ ਕਰਵਾਇਆ ਜਾ ਰਿਹਾ ਹੈ।
ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਰਾਜੇਸ਼ ਭਾਰਦਵਾਜ ਸਹਾਇਕ ਡਾਇਰੈਕਟਰ ਟ੍ਰੇਨਿੰਗਾਂ, ਸਟੇਟ ਕੋਆਰਡੀਨੇਟਰ ਟੀਚਰ ਫੈਸਟ ਨਿਰਮਲ ਕੌਰ, ਸੁਸ਼ੀਲ ਨਾਥ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਫਤਿਹਗੜ੍ਹ ਸਾਹਿਬ, ਡਿਪਟੀ ਡੀ ਈ ਓ ਸਮਸ਼ੇਰ ਸਿੰਘ, ਪ੍ਰਿੰਸੀਪਲ ਡਾਇਟ ਡਾ. ਆਨੰਦ ਗੁਪਤਾ, ਪ੍ਰਿੰਸੀਪਲ ਜਸਵੀਰ ਸਿੰਘ ਇੰਚਾਰਜ ਸਿੱਖਿਆ ਸੁਧਾਰ ਟੀਮ, ਪ੍ਰਿੰਸੀਪਲ ਕਮਲਜੀਤ ਕੌਰ, ਪ੍ਰਿੰਸੀਪਲ ਸਰਬਜੀਤ ਸਿੰਘ, ਪਿੰਸੀਪਲ ਗੁਰਦੀਪ ਕੌਰ, ਪ੍ਰਿੰਸੀਪਲ ਰੰਧਾਵਾ ਸਿੰਘ, ਪ੍ਰਿੰਸੀਪਲ ਰਵਿੰਦਰ ਕੌਰ, ਕੰਵਲਦੀਪ ਸਿੰਘ ਸੋਹੀ, ਜਿਲ੍ਹਾ ਮੀਡੀਆ ਕੋਅਰਡੀਨੇਟਰ ਜਰਨੈਲ ਸਿੰਘ ਸਹੋਤਾ, ਨੌਰੰਗ ਸਿੰਘ ਖਰੋਡ, ਸਾਰੇ ਵਿਸ਼ਿਆਂ ਦੇ ਜ਼ਿਲ੍ਹਾ ਮੈਂਟਰ ਅਤੇ ਬਲਾਕ ਮੈਂਟਰ ਅਤੇ ਸਾਰੀਆਂ ਟੀਮਾਂ ਦੇ ਮੈਂਬਰ ਸਹਿਬਾਨ ਆਦਿ ਹਾਜਰ ਸਨ।