7 ਨਵੰਬਰ ਨੂੰ ਅਕਤੂਬਰ ਇਨਕਲਾਬ ਦੀ 105ਵੀਂ ਵਰ੍ਹੇਗੰਢ ਸਾਂਝੇ ਤੌਰ'ਤੇ ਮਨਾਉਣ ਦਾ ਫੈਸਲਾ

 *7 ਨਵੰਬਰ ਨੂੰ ਅਕਤੂਬਰ ਇਨਕਲਾਬ ਦੀ 105ਵੀਂ ਵਰ੍ਹੇਗੰਢ ਸਾਂਝੇ ਤੌਰ'ਤੇ ਮਨਾਉਣ ਦਾ ਫੈਸਲਾ*

ਨਵਾਂ ਸ਼ਹਿਰ 5 ਨਵੰਬਰ (jobsoftoday)  ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਜ਼ਿਲ੍ਹਾ ਸ਼. ਭ. ਸ. ਨਗਰ ਦੀ ਮੀਟਿੰਗ ਹਰਪਾਲ ਸਿੰਘ ਜਗਤਪੁਰ ਦੀ ਪ੍ਰਧਾਨਗੀ ਹੇਠ 2 ਨਵੰਬਰ ਨੂੰ ਹੋਈ। ਜਿਸ ਵਿੱਚ 7 ਨਵੰਬਰ ਨੂੰ ਯੁਗ ਪਲਟਾਊ ਅਕਤੂਬਰ ਇਨਕਲਾਬ ਦੀ 105ਵੀਂ ਵਰ੍ਹੇਗੰਢ ਸਾਂਝੇ ਰੂਪ ਵਿੱਚ ਸੀ ਪੀ ਆਈ ਦਫਤਰ ਬੰਗਾ ਰੋਡ, ਨਵਾਂ ਸ਼ਹਿਰ ਵਿਖੇ 11 ਤੋਂ 01 ਵਜੇ ਤੱਕ ਮਨਾਉਣ ਦਾ ਫੈਸਲਾ ਕੀਤਾ ਗਿਆ। 



       ਪੰਜਾਬ ਦੇ ਪਾਣੀਆਂ, ਚੰਡੀਗੜ੍ਹ ਸਮੇਤ ਪੰਜਾਬੀ ਬੋਲਦੇ ਇਲਾਕਿਆਂ, ਸੰਘੀ ਢਾਂਚੇ ਦੀ ਰਾਖੀ ਲਈ ਰਾਜਾਂ ਨੂੰ ਵੱਧ ਅਧਿਕਾਰ, ਮਹਿੰਗਾਈ, ਬੇਰੁਜ਼ਗਾਰੀ ਜਿਹੇ ਲੋਕ ਮਸਲਿਆਂ ਦੇ ਹੱਲ ਲਈ ਅਗਲੇ ਸੰਘਰਸ਼ਾਂ ਦੀ ਲਾਮਬੰਦੀ ਲਈ 16 ਨਵੰਬਰ ਨੂੰ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਵਸ ਤੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋ ਰਹੀ ਸੂਬਾਈ ਕਨਵੈਨਸ਼ਨ ਲਈ 50 ਸਾਥੀਆਂ ਦੀ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਗਿਆ। ਪਾਰਟੀ ਦੇ ਬੁਲਾਰੇ ਸੰਗਰਾਮੀ ਲਹਿਰ ਦੇ ਪਾਠਕਾਂ ਦੀ ਗਿਣਤੀ ਵਧਾਉਣ ਲਈ 19 ਤੋਂ 23 ਨਵੰਬਰ ਤੱਕ ਵਿਸ਼ੇਸ਼ ਮੁਹਿੰਮ ਰਾਹੀਂ ਨਵੇਂ ਪਰਚੇ ਲਗਵਾਉਣ ਦਾ ਫੈਸਲਾ ਕੀਤਾ ਗਿਆ।

     ਮੀਟਿੰਗ ਵਿੱਚ ਸਤਨਾਮ ਸਿੰਘ ਗੁਲਾਟੀ, ਸੁਰਿੰਦਰ ਭੱਟੀ, ਰਾਮ ਪਾਲ, ਸੋਮ ਲਾਲ, ਸੋਹਣ ਸਿੰਘ, ਕਰਨੈਲ ਸਿੰਘ, ਸਰਪੰਚ ਸੋਢੀ ਰਾਮ ਆਦਿ ਹਾਜ਼ਰ ਸਨ।

Featured post

PSEB 8th Result 2024 BREAKING NEWS: 8 ਵੀਂ ਜਮਾਤ ਦਾ ਨਤੀਜਾ ਇਸ ਦਿਨ

PSEB 8th Result 2024 : DIRECT LINK Punjab Board Class 8th result 2024  :  ਸਮੂਹ ਸਕੂਲ ਮੁੱਖੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਅੱਠਵੀਂ ਦੇ ਪ੍ਰੀਖਿਆਰਥੀਆਂ...

RECENT UPDATES

Trends