GMC PATIALA D.PHARMACY ADMISSION:ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਵੱਲੋਂ ਡਿਪਲੋਮਾ ਇਨ ਫਾਰਮੇਸੀ ਵਿੱਚ ਦਾਖਲੇ ਲਈ ਅਰਜ਼ੀਆਂ ਮੰਗੀਆਂ

 ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਡਿਪਲੋਮਾ ਫਾਰਮੇਸੀ ਦਾਖਲਾ ਨੋਟਿਸ 2022


ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਵੱਲੋਂ ਸੂਚਿਤ ਕੀਤਾ ਗਿਆ ਹੈ ਕਿ ਸੈਸ਼ਨ 2022-23 ਦੌਰਾਨ ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਵਿਖੇ ਡੀ-ਫਾਰਮੇਸੀ (2 ਸਾਲਾ) ਕੋਰਸ ਲਈ ਕੁਝ ਸੀਟਾਂ ਖਾਲੀ ਪਈਆਂ ਹਨ। ਦਾਖਲਾ ਲੈਣ ਦੇ ਚਾਹਵਾਨ ਉਮੀਦਵਾਰ ਮਿਤੀ 19.10. 2022 ਨੂੰ ਦੁਪਹਿਰ 2.00 ਵਜੇ ਤੱਕ ਵੈੱਬਸਾਈਟ www.psbte.gov.in ਤੇ ਆਨਲਾਈਨ ਅਪਲਾਈ ਕਰਨ ਉਪਰੰਤ ਇਸ ਸੰਸਥਾ ਦੇ ਫਾਰਮੇਸੀ ਵਿਭਾਗ ਵਿਖੇ ਅਰਜ਼ੀ ਦੇ ਸਕਦੇ ਹਨ। ਦਾਖਲੇ ਦੀ ਯੋਗਤਾ 10+2 ਮੈਡੀਕਲ ਜਾਂ ਨਾਨ ਮੈਡੀਕਲ ਹੋਵੇਗੀ। ਦਾਖਲਾ ਪੰਜਾਬ ਰਾਜ ਤਕਨੀਕੀ ਸਿੱਖਿਆ ਬੋਰਡ ਅਤੇ ਉਦਯੋਗਿਕ ਸਿਖਲਾਈ, ਚੰਡੀਗੜ੍ਹ ਵੱਲੋਂ ਉਨ੍ਹਾਂ ਦੀ ਵੈੱਬਸਾਈਟ www.psbte.gov.in 'ਤੇ ਉਪਲਬਧ ਹਦਾਇਤਾਂ ਨਿਯਮਾਂ ਅਨੁਸਾਰ ਕੀਤਾ ਜਾਵੇਗਾ। 


ਦਾਖਲੇ ਲਈ ਕੌਂਸਲਿੰਗ ਮਿਤੀ 20.10.222 ਨੂੰ ਫਾਰਮੇਸੀ ਵਿਭਾਗ, ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਵਿਖੇ ਸਵੇਰੇ 9.00 ਵਜੇ ਹੋਵੇਗੀ। ਕੌਂਸਲਿੰਗ ਸਮੇਂ ਅਸਲ ਦਸਤਾਵੇਜ਼, ਸਰਟੀਫਿਕੇਟ ਦੀਆਂ ਫੋਟੋ ਕਾਪੀਆਂ, ਦੋ ਪਾਸਪੋਰਟ ਸਾਈਜ਼ ਫੋਟੋਆਂ ਅਤੇ ਪੰਜਾਬ ਰਾਜ ਤਕਨੀਕੀ ਸਿੱਖਿਆ ਬੋਰਡ ਅਤੇ ਉਦਯੋਗਿਕ ਸਿਖਲਾਈ, ਚੰਡੀਗੜ੍ਹ ਵੱਲੋਂ ਨਿਰਧਾਰਤ ਫੀਸ ਲੈ ਕੇ ਆਉਣਾ ਜ਼ਰੂਰੀ ਹੈ।

 ਮਿਤੀ 21.10.2022 ਤੋਂ ਬਾਅਦ ਖਾਲੀ ਰਹਿ ਗਈਆਂ ਸੀਟਾ ਪਹਿਲਾਂ ਆਓ ਪਹਿਲਾਂ ਪਾਓ ਦੇ ਆਧਾਰ 'ਤੇ ਭਰੀਆਂ ਜਾਣਗੀਆਂ।

RECENT UPDATES

School holiday

LINK FOR MERITORIOUS SCHOOL ADMISSION 2023-24: ਮੈਰੀਟੋਰੀਅਸ ਸਕੂਲਾਂ ਵਿੱਚ ਦਾਖ਼ਲੇ ਲਈ ਲਿੰਕ ਐਕਟਿਵ

MERITORIOUS SCHOOL ADMISSION 2023: ਮੈਰੀਟੋਰੀਅਸ ਸਕੂਲਾਂ ਵਿੱਚ ਦਾਖ਼ਲੇ ਲਈ ਅਰਜ਼ੀਆਂ ਦੀ ਮੰਗ  ਸੋਸਾਇਟੀ ਫਾਰ ਪ੍ਰੋਮੋਸ਼ਨ ਆਫ਼ ਕੋਆਲਿਟੀ ਐਜੂਕੇਸ਼ਨ ਛਾਰ ਅਰ ਐਂਡ ਸੈ...