ਹੁਣ ਰੋਟੀ 'ਤੇ 5 ਫੀਸਦੀ ਅਤੇ ਪਰਾਂਠੇ 'ਤੇ 18 ਫੀਸਦੀ ਜੀ.ਐੱਸ.ਟੀ.
ਨਵੀਂ ਦਿੱਲੀ, 14 ਅਕਤੂਬਰ
ਦੇਸ਼ ਵਿੱਚ ਨਵੀਂ ਟੈਕਸ ਪ੍ਰਣਾਲੀ ਗੁਡਸ ਐਂਡ ਸਰਵਿਸਿਜ਼ ਟੈਕਸ (ਜੀ.ਐਸ.ਟੀ.) ਨੂੰ ਲਾਗੂ ਹੋਏ 5 ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ ਪਰ ਇਸ ਨਾਲ ਜੁੜੇ ਕਈ ਵਿਵਾਦ ਅਜੇ ਵੀ ਅੰਤਿਮ ਫੈਸਲੇ ਦੀ ਉਡੀਕ ਵਿੱਚ ਹਨ। ਅਜਿਹੇ ਹੀ ਇਕ ਵਿਵਾਦ 'ਚ ਕਰੀਬ 20 ਮਹੀਨਿਆਂ ਬਾਅਦ ਇਹ ਫੈਸਲਾ ਆਇਆ ਹੈ, ਜਿਸ 'ਚ ਰੋਟੀ 'ਤੇ 5 ਫੀਸਦੀ ਅਤੇ ਪਰਾਂਠੇ 'ਤੇ 18 ਫੀਸਦੀ ਜੀ.ਐੱਸ.ਟੀ. ਲਗਾਉਣ ਦਾ ਫੈਸਲਾ ਕੀਤਾ ਗਿਆ ਹੈ
ਗੁਜਰਾਤ ਦੀ ਐਡਵਾਂਸ ਡਿਸੀਜ਼ਨਜ਼ ਐਪੀਲੇਟ ਅਥਾਰਟੀ (ਏ.ਏ.ਆਰ.) ਨੇ ਇਕ ਹੁਕਮ 'ਚ ਕਿਹਾ ਹੈ ਕਿ ਕਣਕ ਦੇ ਆਟੇ ਦੀ ਵਰਤੋਂ ਬੇਸ਼ੱਕ ਪਰਾਠੇ ਬਣਾਉਣ 'ਚ ਕੀਤੀ ਜਾਂਦੀ ਹੈ ਪਰ ਇਹ ਆਮ ਰੋਟੀਆਂ ਅਤੇ 5 ਫੀਸਦੀ ਗੁਡਸ ਐਂਡ ਸਰਵਿਸ ਟੈਕਸ (ਜੀ.ਐੱਸ.ਟੀ.) ਦੀ ਪਾਲਣਾ ਕਰਨ ਵਾਲੇ ਉਤਪਾਦਾਂ ਦੀ ਤਰ੍ਹਾਂ ਨਹੀਂ ਹੈ। ਇਸ 'ਤੇ 18 ਫੀਸਦੀ ਜੀ.ਐੱਸ.ਟੀ. ਲਗੇਗਾ ।
ਇਸ ਤੋਂ ਪਹਿਲਾਂ ਏ. ਏ ਏ ਆਰ. ਕੇ ਦੀ ਕਰਨਾਟਕ ਬੈਂਚ ਨੇ ਇਸੇ ਤਰ੍ਹਾਂ ਦੇ ਇੱਕ ਮਾਮਲੇ ਵਿੱਚ ਕਿਹਾ ਸੀ ਕਿ 'ਫਰੋਜ਼ਨ ਪਰਾਠੇ' ਨੂੰ ਖਾਣ ਤੋਂ ਪਹਿਲਾਂ ਗਰਮ ਕਰਨ ਵਰਗੀ ਹੋਰ ਪ੍ਰਕਿਰਿਆ ਦੀ ਲੋੜ ਹੁੰਦੀ ਹੈ, ਇਸ ਲਈ ਇਸ 'ਤੇ 18 ਫੀਸਦੀ ਜੀਐਸਟੀ ਲਗਾਇਆ ਜਾਣਾ ਚਾਹੀਦਾ ਹੈ।