*ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਘਨੌਰ ਦੇ ਸਟਾਫ ਵਲੋਂ ਸਾਇੰਸ ਅਧਿਆਪਕਾ ਸ੍ਰੀ ਮਤੀ ਰਾਜਦੀਪ ਕੌਰ ਕੀਤਾ ਗਿਆ ਸਨਮਾਨ*
*ਸਾਇੰਸ ਟੀਚਰ ਫੈਸਟ ਵਿੱਚ ਸ੍ਰੀ ਮਤੀ ਰਾਜਦੀਪ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ*
ਪਟਿਆਲਾ (16 ਅਕਤੂਬਰ) ਅਧਿਆਪਨ ਵਿਸ਼ੇ 'ਚ ਗੁਣਾਤਮਿਕ ਸੁਧਾਰ ਹਿਤ ਸਿੱਖਿਆ ਵਿਭਾਗ ਦੀ ਰਹਿਨੁਮਾਈ ਹੇਠ ਸਾਇੰਸ ਟੀਚਰ ਫੈਸਟ ਦਾ ਆਯੋਜਨ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਡਲ ਟਾਊਨ ਪਟਿਆਲਾ ਵਿਖੇ ਕੀਤਾ ਗਿਆ।ਇਸ ਸਾਇੰਸ ਟੀਚਰ ਫੈਸਟ ਵਿੱਚ ਜ਼ਿਲ੍ਹੇ ਦੇ 16 ਸਿੱਖਿਆ ਬਲਾਕਾਂ ਵਿੱਚੋਂ ਪਹਿਲੀ ਪੁਜੀਸ਼ਨ ਪ੍ਰਾਪਤ ਕਰ ਚੁੱਕੇ ਅਧਿਆਪਕਾਂ ਨੇ ਹਿੱਸਾ ਲਿਆ। ਇਸ ਸਾਇੰਸ ਟੀਚਰ ਫੈਸਟ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਘਨੌਰ ਦੀ ਸਾਇੰਸ ਅਧਿਆਪਕਾ ਸ੍ਰੀ ਮਤੀ ਰਾਜਦੀਪ ਕੌਰ ਨੇ ਪਟਿਆਲਾ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ।ਸ੍ਰੀ ਮਤੀ ਰਾਜਦੀਪ ਕੌਰ ਅਤੇ ਉਨ੍ਹਾਂ ਦੇ ਵਿਦਿਆਰਥੀ ਪਹਿਲਾਂ ਵੀ ਸਾਇੰਸ ਵਿਸ਼ੇ ਦੇ ਅਨੇਕਾਂ ਮੁਕਾਬਲੇ ਜਿੱਤ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਘਨੌਰ ਦਾ ਨਾਮ ਰੋਸ਼ਨ ਕਰ ਚੁੱਕੇ ਹਨ। ਸਕੂਲ ਪਹੁੰਚਣ ਤੇ ਸਕੂਲ ਇੰਚਾਰਜ ਸ੍ਰੀ ਮਤੀ ਗੁਰਸ਼ਰਨ ਕੌਰ ਅਤੇ ਸਮੂਹ ਸਟਾਫ ਵਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ। ਸਕੂਲ ਦੇ ਸਮੂਹ ਸਟਾਫ ਵਲੋਂ ਸ਼ੁਭਕਾਮਨਾਵਾਂ ਦਿੰਦੇ ਹੋਏ ਸ੍ਰੀ ਮਤੀ ਰਾਜਦੀਪ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮੂਹ ਸਟਾਫ ਅਤੇ ਇਲਾਕਾ ਨਿਵਾਸੀਆਂ ਨੂੰ ਆਪਣੀ ਇਸ ਹੋਣਹਾਰ ਅਧਿਆਪਕਾ ਤੇ ਮਾਣ ਹੈ।