ਪਾਠ-4 ਭਾਰਤ ਵਿੱਚ ਅੰਨ ਸੁਰੱਖਿਆ
ਬਹੁ-ਵਿਕਲਪੀ ਪ੍ਰਸ਼ਨ:
1. ਬੰਗਾਲ ਦਾ ਕਾਲ ਕਦੋਂ ਵਾਪਰਿਆ।
- (ੳ) 1944
- (ਅ ) 1943
- (ੲ) 1947
- (ਸ) 1941
ਉੱਤਰ : (ਅ ) 1943
2. ਹੱਕ ਦੀ ਧਾਰਨਾ ਕਿਸ ਵਿਅਕਤੀ ਨੇ ਦਿੱਤੀ
(ੳ) ਮਹਾਤਮਾ ਗਾਂਧੀ
(ਅ) ਜਵਾਹਰ ਲਾਲ ਨਹਿਰੂ
(ੲ) ਅਮਰਤਿਆ ਸੇਨ
(ਸ) ਉਪਰੋਕਤ ਸਾਰੇ
ਉੱਤਰ : (ੲ) ਅਮਰਤਿਆ ਸੇਨ
3. ਕਿਹੜੀ ਸਰਕਾਰੀ ਸੰਸਥਾ ਗੁਜਰਾਤ ਵਿੱਚ ਦੁੱਧ ਅਤੇ ਦੁੱਧ ਪਦਾਰਥ ਵੇਚਦੀ ਹੈ?
ਉ ) ਅਮੁੱਲ
(ਅ) ਵੇਰਕਾ
(ੲ) ਮਦਰ ਡੇਅਰੀ
(ਸ) ਸੁਧਾ
ਉੱਤਰ :ਉ ) ਅਮੁੱਲ
4. F.CI. ਦਾ ਪੂਰਾ ਨਾਂ ਕੀ ਹੈ।
- (ੳ) ਫੂਡ ਕਾਰਪੋਰੇਸ਼ਨ ਆਫ਼ ਇੰਡੀਆ
- (ਅ) ਫੂਡ ਕਾਊਂਸਲ ਆਫ਼ ਇੰਡੀਆ
- (ੲ) ਫੈਡਰਲ ਕਾਊਂਸਲ ਆਫ਼ ਇੰਡੀਆ
- (ਸ) ਫੈਡਰਲ ਕਾਰਪੋਰੇਸ਼ਨ ਆਫ਼ ਇੰਡੀਆ
5. ਰਾਸ਼ਨ ਕਾਰਡ ਦੀਆਂ ਕਿੰਨੀਆ ਕਿਸਮਾਂ ਹੁੰਦੀਆਂ ਹਨ?
- (ੳ) ਦੋ
- (ਅ) ਤਿੰਨ
- (ੲ) ਚਾਰ
- (ਸ) ਇੱਕ
ਉੱਤਰ :(ਅ) ਤਿੰਨ
ਗਤੀਵਿਧੀ (1): ਬੁੱਝੋ ਤੇ ਦੱਸੋ:
1. ਉਹ ਕਾਰਡ ਜੋ ਗ਼ਰੀਬੀ ਰੇਖਾ ਤੋਂ ਥੱਲੇ ਦੇ ਵਿਅਕਤੀਆਂ ਨੂੰ ਜਾਰੀ ਕੀਤਾ ਜਾਂਦਾ ਹੈ। BPL Card
2. ਉਹ ਯੋਜਨਾ ਜੋ 2013 ਵਿੱਚ ਪ੍ਰਾਥਮਿਕ ਪਰਿਵਾਰਾਂ ਲਈ ਸ਼ੁਰੂ ਕੀਤੀ ਗਈ। ਰਾਸ਼ਟਰੀ ਅੰਨ ਸੁਰੱਖਿਆ ਐਕਟ
3. ਉਹ ਕੀਮਤ ਜੋ ਕਿਸਾਨਾਂ ਨੂੰ ਫ਼ਸਲਾਂ ਦਾ ਵੱਧ ਉਤਪਾਦਨ ਕਰਨ ਲਈ ਉਤਸ਼ਾਹਿਤ ਕਰਨ ਲਈ ਦਿੱਤੀ ਜਾਂਦੀ ਹੈ। ਨਿਊਨਤਮ ਸਮਰਥਨ ਮੁੱਲ (MSP)
ਗਤੀਵਿਧੀ (2):
ਸਹੀ ਮਿਲਾਨ ਕਰੋ:
- ਜਨਤਕ ਵੰਡ ਪ੍ਰਣਾਲੀ : 1992
- ਰਾਸ਼ਟਰੀ ਅੰਨ ਸੁਰੱਖਿਆ ਐਕਟ : 2013
- |ਅੰਨਤੋਦਿਆ ਅੰਨ ਯੋਜਨਾ :2000
- ਉਦੇਸ਼ ਯੁਕਤ ਜਨਤਕ ਪ੍ਰਣਾਲੀ : 1997
ਹੇਠ ਲਿਖੇ ਸ਼ਬਦਾਂ ਦੇ ਅਧਾਰ ਤੇ ਖਾਲ਼ੀ ਥਾਵਾਂ ਦੀ ਪੂਰਤੀ ਕਰੋ:
ਬਫ਼ਰ ਭੰਡਾਰ ਮਾਰਕਫੈੱਡ ਰਾਸ਼ਟਰੀ ਅੰਨ ਸੁਰੱਖਿਆ, ਪਨਸਪ ਇਸ਼ੂ-ਕੀਮਤ
1. ਭਾਰਤੀ ਖਾਦ ਨਿਗਮ ਰਾਹੀਂ ਪ੍ਰਾਪਤ ਕੀਤੇ ਗਏ ਚਾਵਲ ਅਤੇ ਕਣਕ ਦੇ ਭੰਡਾਰ ਨੂੰ ਬਫ਼ਰ ਭੰਡਾਰ ਕਹਿੰਦੇ ਹਨ।
2. ਗ਼ਰੀਬ ਵਰਗ ਦੇ ਲੋਕਾਂ ਨੂੰ ਬਾਜ਼ਾਰ ਮੁੱਲ ਤੋਂ ਘੱਟ ਮੁੱਲ ਤੇ ਅਨਾਜ ਪ੍ਰਦਾਨ ਕਰਨ ਨੂੰ ਇਸ਼ੂ-ਕੀਮਤ ਕਿਹਾ ਜਾਂਦਾ।
3.ਰਾਸ਼ਟਰੀ ਅੰਨ ਸੁਰੱਖਿਆ ਐਕਟ 2013 ਵਿੱਚ ਪਾਸ ਕੀਤਾ ਗਿਆ।
4. ਮਾਰਕਫੈੱਡ ਭਾਰਤ ਵਿੱਚ ਸਭ ਤੋਂ ਵੱਡੀ ਖਰੀਦੋ-ਫ਼ਰੋਖਤ ਕਰਨ ਵਾਲੀ ਸਹਿਕਾਰੀ ਸੰਸਥਾ ਹੈ।
5. ਪਨਸਪ ਦਾ ਉਦੇਸ਼ ਕਿਸਾਨਾਂ ਦੇ ਉਤਪਾਦ ਨੂੰ ਭਾਰਤ ਸਰਕਾਰ ਵਲੋਂ ਨਿਯਤ ਕੀਤੀ ਜਾਂਦੀ ਨਿਊਨਤਮ ਸਹਾਇਕ ਕੀਮਤ ਤੇ ਖਰੀਦ ਕਰਨਾ ਹੈ।