PSSF MAHA RALLY: 9 ਸਤੰਬਰ ਨੂੰ ਮੁਲਾਜ਼ਮ ਤੇ ਪੈਨਸ਼ਨਰ ਕਰਨਗੇ ਸੰਗਰੂਰ ਵਿਚ ਮਹਾਂ ਰੈਲੀ

 ਨਵਾਂਸ਼ਹਿਰ (ਪ੍ਰਮੋਦ ਭਾਰਤੀ)

 1 ਸਤੰਬਰ 2022


*9 ਸਤੰਬਰ ਨੂੰ ਮੁਲਾਜ਼ਮ ਤੇ ਪੈਨਸ਼ਨਰ ਕਰਨਗੇ ਸੰਗਰੂਰ ਵਿਚ ਮਹਾਂ ਰੈਲੀ*



 ਪੰਜਾਬ ਸੁਬਾਰਡੀਨੇਟ ਸਰਵਸਿਜ਼ ਫੈਡਰੇਸ਼ਨ ਇਕਾਈ ਗੜ੍ਹਸ਼ੰਕਰ ਦੀ ਅਹਿਮ ਮੀਟਿੰਗ ਸ਼ਾਮ ਸੁੰਦਰ ਕਪੂਰ ਦੀ ਪ੍ਰਧਾਨਗੀ ਹੇਠ ਗਾਂਧੀ ਪਾਰਕ ਗੜ੍ਹਸ਼ੰਕਰ ਵਿਖੇ ਹੋਈ I ਮੀਟਿੰਗ ਵਿੱਚ ਸੂਬਾਈ ਆਗੂ ਮੱਖਣ ਸਿੰਘ ਵਾਹਿਦਪੁਰੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ I ਮੀਟਿੰਗ ਦੇ ਵਿੱਚ ਹਾਜ਼ਰ ਸਾਥੀਆਂ ਵੱਲੋਂ ਪਿੰਡ ਮਹਿੰਦਵਾਣੀ ਵਿਖੇ ਫੈਕਟਰੀ ਪ੍ਰਦੂਸ਼ਣ ਅਤੇ ਟਿੱਪਰਾਂ ਦੀ ਢੋਆ ਢੁਆਈ ਵਿਰੁੱਧ ਲੱਗੇ ਪੱਕੇ ਮੋਰਚੇ ਦੇ ਆਗੂਆਂ ਵਿਰੁੱਧ ਪ੍ਰਸ਼ਾਸਨ ਵੱਲੋਂ ਧਾਰਾ 283 ਅਤੇ 188 ਅਧੀਨ ਕੇਸ ਦਰਜ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਅਤੇ ਪੱਕੇ ਮੋਰਚੇ ਦੇ ਸੰਘਰਸ਼ ਨਾਲ ਪੂਰਣ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਗਿਆ ।


 ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਪੱਕੇ ਮੋਰਚੇ ਦੇ ਆਗੂਆਂ ਦੇ ਨਾਲ ਗੱਲਬਾਤ ਕਰਕੇ ਫੈਕਟਰੀ ਪ੍ਰਦੂਸ਼ਣ ਅਤੇ ਟਿੱਪਰਾਂ ਦੀ ਢੋਆ ਢੁਆਈ ਦਾ ਮਸਲਾ ਤੁਰੰਤ ਹੱਲ ਕੀਤਾ ਜਾਵੇ । ਮੀਟਿੰਗ ਦੇ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਸਕੱਤਰ ਸਾਥੀ ਜੀਤ ਸਿੰਘ ਬਗਵਾਈ ਨੇ ਦੱਸਿਆ ਕਿ ਮਿਤੀ ਚਾਰ ਅਗਸਤ ਨੂੰ ਹੋ ਰਹੇ ਜ਼ਿਲ੍ਹਾ ਅਜਲਾਸ ਵਿਚ ਗੜ੍ਹਸ਼ੰਕਰ ਤੋਂ ਵੱਖ ਵੱਖ ਵਿਭਾਗਾਂ ਦੇ ਪੱਚੀ ਡੈਲੀਗੇਟ ਸਾਥੀ ਹਿੱਸਾ ਲੈਣਗੇ ਅਤੇ ਮਿਤੀ ਨੌੰ ਸਤੰਬਰ ਨੂੰ ਪੰਜਾਬ ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਸੰਗਰੂਰ ਵਿਖੇ ਕੀਤੀ ਜਾ ਰਹੀ ਮਹਾਂਰੈਲੀ ਵਿਚ ਵੀ ਗੜ੍ਹਸ਼ੰਕਰ ਤੋਂ ਵੱਡੀ ਗਿਣਤੀ ਵਿਚ ਮੁਲਾਜ਼ਮ ਹਿੱਸਾ ਲੈਣਗੇ I ਇਸ ਰੈਲੀ ਨੂੰ ਕਾਮਯਾਬ ਕਰਨ ਲਈ ਗੜ੍ਹਸ਼ੰਕਰ ਦੇ ਸਾਥੀਆਂ ਦੀਆਂ ਟੀਮਾਂ ਬਣਾ ਦਿੱਤੀਆਂ ਹਨ ਜੋ ਵੱਖ - ਵੱਖ ਸਕੂਲਾਂ ਅਤੇ ਦਫਤਰਾਂ ਵਿੱਚ ਜਾ ਕੇ ਰੈਲੀ ਦਾ ਸੁਨੇਹਾ ਦੇਣਗੀਆਂ I ਇਸ ਸਮੇਂ ਆਪ ਸਰਕਾਰ ਤੋਂ ਮੰਗ ਕੀਤੀ ਗਈ ਕਿ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਜੋ ਵਾਅਦੇ ਕੀਤੇ ਸਨ , ਉਨ੍ਹਾਂ ਵਾਅਦਿਆਂ ਨੂੰ ਤੁਰੰਤ ਪੂਰਾ ਕੀਤਾ ਜਾਵੇ ਤਾਂ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿੱਚ ਫੈਲੀ ਹੋਈ ਬੇਚੈਨੀ ਨੂੰ ਖਤਮ ਕੀਤਾ ਜਾਵੇ । ਕੱਚੇ ਮੁਲਾਜ਼ਮ ਤੁਰੰਤ ਪੱਕੇ ਕੀਤੇ ਜਾਣ I ਪੇ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕੀਤੀਆਂ ਜਾਣ l ਖਾਲੀ ਪੋਸਟਾਂ ਤੁਰੰਤ ਭਰੀਆਂ ਜਾਣ l ਮਿਡ ਡੇ ਮੀਲ ਵਰਕਰਾਂ ਤੇ ਆਸ਼ਾ ਵਰਕਰਾਂ ਨੂੰ ਘੱਟੋ ਘੱਟ ਉਜਰਤ ਦੇ ਕਾਨੂੰਨ ਦੇ ਘੇਰੇ ਵਿਚ ਲਿਆਂਦਾ ਜਾਵੇ I ਹੱਕ ਮੰਗਦੇ ਰਹੇ ਮੁਲਾਜ਼ਮਾਂ ਦੀਆ ਰੈਲੀਆਂ ਅਤੇ ਧਰਨਿਆਂ ਦੌਰਾਨ ਪੁਲੀਸ ਵੱਲੋਂ ਕੀਤਾ ਜਾ ਰਿਹਾ ਤਸ਼ੱਦਦ ਤੁਰੰਤ ਬੰਦ ਹੋਵੇ I ਇਸ ਸਮੇਂ ਮੁਲਾਜ਼ਮ ਆਗੂ ਬਲਵੀਰ ਬੈਂਸ, ਕੁਲਵਿੰਦਰ ਸਹੂੰਗੜਾ, ਸਤੀਸ਼ ਕੁਮਾਰ, ਗੁਰਨਾਮ ਹਾਜੀਪੁਰ , ਬੱਲ ਭੱਦਰ ਸਿੰਘ, ਨਰੇਸ਼ ਬੱਗਾ ਜਗਦੀਸ਼ ਪੱਖੋਵਾਲ ਅਤੇ ਪੈਨਸ਼ਨਰ ਆਗੂ ਬਲਵੰਤ ਰਾਮ ਹਾਜ਼ਰ ਸਨ I

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends