ਮਾਪੇ ਅਧਿਆਪਕ ਮਿਲਣੀ ਨੂੰ ਲੈ ਕੇ ਬਲਾਕ ਦੇਵੀਗਡ਼੍ਹ ਦੀ ਮੀਟਿੰਗ ਹੋਈ ਸਫਲ- ਨਵਦੀਪ ਸ਼ਰਮਾ

 *ਮਾਪੇ ਅਧਿਆਪਕ ਮਿਲਣੀ ਸਬੰਧੀ ਅਧਿਆਪਕਾਂ ਵਿੱਚ ਉਤਸ਼ਾਹ ਬੀਪੀਈਓ ਬਲਜੀਤ ਕੌਰ*

 *ਮਾਪੇ ਅਧਿਆਪਕ ਮਿਲਣੀ ਨੂੰ ਲੈ ਕੇ ਬਲਾਕ ਦੇਵੀਗਡ਼੍ਹ ਦੀ ਮੀਟਿੰਗ ਹੋਈ ਸਫਲ ਨਵਦੀਪ ਸ਼ਰਮਾ*

 ਪਟਿਆਲਾ /ਦੇਵੀਗਡ਼੍ਹ 1 ( ) ਮਾਪੇ ਅਧਿਆਪਕ ਮਿਲਣੀ 3 ਸਤੰਬਰ ਨੂੰ ਹੋਣ ਜਾ ਰਹੀ ਹੈ ਇਸ ਸਬੰਧੀ ਅਧਿਆਪਕਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਧਿਆਪਕਾਂ ਦੀ ਪਹਿਲਾਂ ਹੀ ਇਹ ਮੰਗ ਸੀ ਕਿ ਸਾਡੇ ਸਕੂਲਾਂ ਦੇ ਬੱਚੇ ਪ੍ਰਾਈਵੇਟ ਸਕੂਲਾਂ ਦੀ ਤਰ੍ਹਾਂ ਆਪਣੇ ਮਾਪਿਆਂ ਨੂੰ ਨਾਲ ਲੈ ਕੇ ਸਕੂਲ ਵਿੱਚ ਆਉਣ ਅਤੇ ਹਰੇਕ ਕਲਾਸ ਵਿੱਚ ਬੱਚਿਆਂ ਦੇ ਅਧਿਆਪਕ ਬੱਚਿਆਂ ਸਬੰਧੀ ਜਾਣਕਾਰੀ ਉਨ੍ਹਾਂ ਦੇ ਮਾਪਿਆਂ ਨੂੰ ਦੇਣ .



ਇਸ ਸਬੰਧੀ ਗੱਲਬਾਤ ਕਰਦਿਆਂ ਬੀਪੀਓ ਸ੍ਰੀਮਤੀ ਬਲਜੀਤ ਕੌਰ ਨੇ ਦੱਸਿਆ ਕਿ ਇਹ ਸਰਕਾਰ ਵੱਲੋਂ ਬਹੁਤ ਵਧੀਆ ਕਦਮ ਹੈ ਜਿਸ ਨਾਲ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਵਿੱਚ ਵੀ ਜਾਗਰੂਕਤਾ ਪੈਦਾ ਹੋਵੇਗੀ ਅਤੇ ਬੱਚਿਆਂ ਦੇ ਮਾਪਿਆਂ ਦਾ ਸਕੂਲਾਂ ਪ੍ਰਤੀ ਧਿਆਨ ਹੋਰ ਵਧੀਆ ਹੋਵੇਗਾ ਉਨ੍ਹਾਂ ਕਿਹਾ ਕਿ ਇਸ ਮੀਟਿੰਗ ਸਬੰਧੀ ਪੰਜਾਬ ਭਰ ਵਿੱਚ ਤਿਆਰੀਆਂ ਚੱਲ ਰਹੀਆਂ ਹਨ ਬਲਾਕ ਦੇਵੀਗਡ਼੍ਹ ਵਿੱਚ ਵੀ ਅੱਜ ਸਮੂਹ ਸਕੂਲ ਮੁਖੀਆਂ ਨਾਲ ਮੀਟਿੰਗ ਕੀਤੀ ਗਈ ਜਿਨ੍ਹਾਂ ਵਿਚ ਇਸ ਮਾਪੇ ਅਧਿਆਪਕ ਮਿਲਣੀ ਨੂੰ ਲੈ ਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਬਲਾਕ ਮਾਸਟਰ ਟ੍ਰੇਨਰ ਨਵਦੀਪ ਸ਼ਰਮਾ ਬਲਾਕ ਮਾਸਟਰ ਟ੍ਰੇਨਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਜੋ ਹਦਾਇਤਾਂ ਸਕੂਲ ਮੁਖੀਆਂ ਇੰਚਾਰਜਾਂ ਨੂੰ ਆਈਆਂ ਹਨ ਉਸ ਤੇ ਸਾਰੇ ਸਕੂਲ ਮੁਖੀ ਫੁੱਲ ਚੜ੍ਹਾਉਣਗੇ ਉਨ੍ਹਾਂ ਦੱਸਿਆ ਕਿ ਮਾਪੇ ਅਧਿਆਪਕ ਮਿਲਣੀ ਦੀਆਂ ਫੋਟੋਆਂ ਦਿਕਸ਼ਾ ਐਪ ਤੇ ਵੀ ਅਧਿਆਪਕ ਅਪਲੋਡ ਕਰਨਗੇ। ਇਸ ਸਮੇਂ ਮੀਟਿੰਗ ਵਿਚ ਬਲਾਕ ਮੀਡੀਆ ਕੁਆਰਡੀਨੇਟਰ ਅਮਰੀਕ ਖੇਡ਼ੀ ਰਾਜੂ ਸੀਐਚਟੀ ਸਹਿਬਾਨ ਸ੍ਰੀਮਤੀ ਸੀਮਾ ਰਾਣੀ ,ਸ਼੍ਰੀਮਤੀ ਮਨਿੰਦਰ ਕੌਰ ,ਸ੍ਰੀਮਤੀ ਰਣਜੀਤ ਕੌਰ ,ਸੁਖਵੀਰ ਸਿੰਘ ਰੋਸ਼ਨਪੁਰ ,ਹਰਪ੍ਰੀਤ ਉੱਪਲ, ਮਨੋਜ ਕੁਮਾਰ ਭੰਬੂਆਂ ,ਪ੍ਰਮੋਦ ਕੁਮਾਰ , ਹੈੱਡਟੀਚਰ ਗੁਰਪ੍ਰੀਤ ਕੌਰ ਮਿਹੋਣ, ਹੈੱਡਟੀਚਰ ਮੋਨਿਕਾ ਸੈਣੀ,ਹੈੱਡ ਟੀਚਰ ਕੁਲਵਿੰਦਰ ਕੌਰ,ਹੈੱਡ ਟੀਚਰ ਅਮਨਜੀਤ ਕੌਰ ਛੰਨਾ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends