PSEB MARCH EXAMINATION 2023 FEES: ਸਿੱਖਿਆ ਬੋਰਡ ਨੇ 10ਵੀਂ-12ਵੀਂ ਬੋਰਡ ਪ੍ਰੀਖਿਆ ਫੀਸ ਦਾ ਸਮਾਂ-ਸਾਰਣੀ ਕੀਤੀ ਜਾਰੀ

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਰੈਗੂਲਰ, ਓਪਨ 10ਵੀਂ-12ਵੀਂ ਬੋਰਡ ਪ੍ਰੀਖਿਆ ਫੀਸ ਦਾ ਸਮਾਂ-ਸਾਰਣੀ ਕੀਤੀ ਜਾਰੀ 

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਰੈਗੂਲਰ ਅਤੇ ਓਪਨ ਸਕੂਲ ਪ੍ਰਣਾਲੀ ਤਹਿਤ 10ਵੀਂ-12ਵੀਂ ਬੋਰਡ ਲਈ ਮਾਰਚ 2023 ਲਈ ਪ੍ਰੀਖਿਆ ਫੀਸਾਂ ਦੀ ਸਮਾਂ ਸਾਰਨੀ ਜਾਰੀ ਕਰ ਦਿੱਤੀ ਹੈ। 

FEES FOR 10TH CLASS

ਦਸਵੀਂ ਜਮਾਤ ਲਈ ਵਿਦਿਆਰਥੀਆਂ ਨੂੰ 800 ਰੁਪਏ, ਹਰ ਪ੍ਰੈਕਟੀਕਲ ਇਮਤਿਹਾਨ ਲਈ 100 ਰੁਪਏ, ਵਾਧੂ ਵਿਸ਼ੇ ਲੈਣ ਵਾਲੇ ਵਿਦਿਆਰਥੀਆਂ ਨੂੰ 350 ਰੁਪਏ ਪ੍ਰਤੀ ਵਿਸ਼ੇ ਦੇਣੇ ਹੋਣਗੇ। 

FEES FOR 12TH CLASS 

ਇਸ ਦੇ ਨਾਲ ਹੀ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ 1200 ਰੁਪਏ, ਹਰੇਕ ਪ੍ਰੈਕਟੀਕਲ ਲਈ 150 ਰੁਪਏ ਅਤੇ ਵਾਧੂ ਵਿਸ਼ੇ ਲਈ 350 ਰੁਪਏ ਪ੍ਰਤੀ ਵਿਸ਼ਾ ਨਿਰਧਾਰਤ ਫੀਸ ਅਦਾ ਕੀਤੀ ਜਾਵੇਗੀ। ਇਸ ਸਾਲ ਬੋਰਡ ਵੱਲੋਂ ਫੀਸਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

2000 ਰੁਪਏ ਜੁਰਮਾਨੇ ਦੇ ਨਾਲ 24 ਨਵੰਬਰ ਤੱਕ ਫੀਸ ਅਦਾ ਕੀਤੀ ਜਾ ਸਕਦੀ ਹੈ। ਇਸ ਤੋਂ ਬਾਅਦ ਫੀਸ ਜਮ੍ਹਾ ਨਹੀਂ ਕੀਤੀ ਜਾਵੇਗੀ। 

GET LATEST UPDATE FROM JOBSOFTODAY JOIN WHATSAPP GROUP CLICK HERE 


ਨਤੀਜੇ ਦੀ ਕਾਪੀ ਲਈ ਫੀਸ:

 ਨਤੀਜੇ ਦੀ ਹਾਰਡ ਕਾਪੀ ਲੈਣ ਲਈ ਇਸ ਵਾਰ ਵੀ ਵਿਦਿਆਰਥੀਆਂ ਨੂੰ 100 ਰੁਪਏ ਫੀਸ ਦੇਣੀ ਪਵੇਗੀ।  ਜੇਕਰ ਵਿਦਿਆਰਥੀ ਫਾਰਮ ਭਰਦੇ ਸਮੇਂ ਫੀਸ ਨਹੀਂ ਭਰਦਾ ਤਾਂ ਉਸ ਨੂੰ ਬਾਅਦ ਵਿੱਚ ਕਿੰਨੀ ਫੀਸ ਅਦਾ ਕਰਨੀ ਪਵੇਗੀ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।


 ਬੋਰਡ ਵੱਲੋਂ ਜਾਰੀ ਹੁਕਮਾਂ ਅਨੁਸਾਰ ਜੇਕਰ ਵਿਦਿਆਰਥੀ ਹਾਰਡ ਕਾਪੀ ਲਈ ਬੋਰਡ ਦੀ ਪ੍ਰੀਖਿਆ ਦੇ ਨਤੀਜੇ ਦਾ ਸਰਟੀਫਿਕੇਟ ਲੈਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ 100 ਰੁਪਏ ਨਿਰਧਾਰਤ ਫੀਸ ਅਦਾ ਕਰਨੀ ਪਵੇਗੀ। ਇਸ ਦੇ ਲਈ ਬੋਰਡ ਨੇ ਸ਼ਡਿਊਲ ਜਾਰੀ ਕਰ ਦਿੱਤਾ ਹੈ।

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends