*✊🏻ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਜਿੰਦਾਬਾਦ✊🏻*
*ਨੋਟੀਫਿਕੇਸ਼ਨ ਹੋਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ
*
*
ਪੰਜਾਬ ਯੂ ਟੀ ਮੁਲਾਜਮ ਅਤੇ ਪੈਨਸ਼ਨਰਜ ਸਾਂਝਾ ਫਰੰਟ ਦੀ ਅੱਜ ਵਿੱਤ ਮੰਤਰੀ ਨਾਲ ਪੰਜਾਬ ਸਿਵਿਲ ਸਕੱਤਰੇਤ ਚੰਡੀਗੜ੍ਹ ਵਿਖੇ ਮੀਟਿੰਗ ਹੋਈ। ਜਿਸ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵੱਲੋੰ ਕਨਵੀਨਰ ਜਸਵੀਰ ਸਿੰਘ ਤਲਵਾੜਾ ਮੀਟਿੰਗ ਵਿੱਚ ਹਾਜ਼ਰ ਹੋ ਕੇ ਆਪਣਾ ਪੱਖ ਰਖਿਆ । ਇਸ ਵਿੱਚ ਮੁਲਾਜਮਾਂ ਦੀਆਂ ਮੰਗਾਂ ਅਤੇ ਮਸਲਿਆਂ ਤੋਂ ਇਲਾਵਾ ਪੁਰਾਣੀ ਪੈਨਸ਼ਨ ਬਹਾਲੀ ਸੰਬੰਧੀ ਹੇਠ ਲਿਖੀ ਚਰਚਾ ਹੋਈ :-
💥ਮੀਟਿੰਗ ਵਿੱਚ ਵਿੱਤ ਮੰਤਰੀ ਸਾਹਿਬ ਨੇ ਪੁਰਾਣੀ ਪੈਨਸ਼ਨ ਦੇ ਮਾਮਲੇ ਉੱਪਰ ਚੁੱਪ ਧਾਰ ਕੇ ਰੱਖੀ। ਆਗੂਆਂ ਨੂੰ ਕਿਹਾ ਕਿ ਇਸ ਬਾਰੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਟਵੀਟ ਕੀਤਾ ਹੈ ਅਤੇ ਉਹ ਹੀ ਇਸ ਬਾਰੇ ਦੱਸ ਸਕਦੇ ਹਨ।
💥ਵਿੱਤ ਮੰਤਰੀ ਸਾਹਿਬ ਨੇ ਕਿਹਾ ਕਿ ਪੈਨਸ਼ਨ ਦਾ ਮੁੱਦਾ ਸਾਡੇ ਏਜੰਡੇ ਉੱਪਰ ਹੈ ਅਤੇ ਅਸੀਂ ਇਸ ਉੱਪਰ ਕੰਮ ਕਰ ਰਹੇ ਹਾਂ
ਵਿੱਤ ਮੰਤਰੀ ਨੇ ਮੁਲਾਜਮਾਂ ਦੇ ਬਾਕੀ ਮੁੱਦਿਆਂ ਉੱਪਰ ,ਆਪਣੇ ਸਟਾਫ਼ ਵੱਲੋੰ ਤਿਆਰੀ ਨਾ ਕਰਕੇ ਆਉਣ ਕਾਰਨ ,ਆਉਣ ਵਾਲ਼ੇ 10 ਦਿਨਾਂ ਤੱਕ ਫੇਰ ਮੀਟਿੰਗ ਕਰਨ ਦਾ ਭਰੋਸਾ ਦਿਵਾਇਆ ।
🌈ਕੁੱਲ ਮਿਲਾ ਕੇ ਸਰਕਾਰ ਵੱਲੋੰ ਪੈਨਸ਼ਨ ਦਾ ਅਜੇ ਸਿਰਫ ਐਲਾਨ ਹੀ ਹੈ ,ਸੋ ਸਾਥੀਓ ਤਕੜੇ ਹੋ ਕੇ 🗓️24 ਅਤੇ 25 ਸਤੰਬਰ ਨੂੰ ਪੂਰੇ ਪੰਜਾਬ ਵਿੱਚ ਸਰਕਾਰ ਦੇ ਲਾਰਿਆਂ ਦੀ ਪੰਡ ਫੂਕ🔥🔥 ਕੇ ,ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇ ਅਤੇ ਜਿੰਨਾ ਚਿਰ ਵਿਧਾਨ ਸਭਾ ਵਿੱਚ ਮਤਾ ਪਾਸ ਹੋ ਕੇ ਕਾਨੂੰਨ ਨਹੀਂ ਬਣ ਜਾਂਦਾ ,ਆਪਾਂ ਉਦੋਂ ਤੱਕ ਘਰ ਨਹੀਂ ਬੈਠਣਾ ।
ਜਾਰੀ ਕਰਤਾ
ਜਸਵੀਰ ਸਿੰਘ ਤਲਵਾੜਾ
ਕਨਵੀਨਰ
ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ
ਪੰਜਾਬ ।