ਪੰਜਾਬ ਸਰਕਾਰ ਵਲੋਂ ਤਨਖਾਹਾਂ 'ਤੇ ਰੋਕ ਲਗਾਉਣ ਦਾ ਡੀ.ਟੀ.ਐੱਫ. ਨੇ ਕੀਤਾ ਸਖਤ ਵਿਰੋਧ

 ਪੰਜਾਬ ਸਰਕਾਰ ਵਲੋਂ ਤਨਖਾਹਾਂ 'ਤੇ ਰੋਕ ਲਗਾਉਣ ਦਾ ਡੀ.ਟੀ.ਐੱਫ. ਨੇ ਕੀਤਾ ਸਖਤ ਵਿਰੋਧ




ਤਨਖਾਹਾਂ ਬਾਝੋਂ ਅਧਿਆਪਕ ਹੋ ਰਹੇ ਨੇ ਵਿੱਤੀ ਸੰਕਟ ਦਾ ਸ਼ਿਕਾਰ


ਪੰਜਾਬ ਸਰਕਾਰ ਵੱਲੋਂ ਗਰੁੱਪ ਏ,ਬੀ ਅਤੇ ਸੀ ਕੈਟਾਗਿਰੀ ਦੇ ਲੱਖਾਂ ਮੁਲਾਜ਼ਮਾਂ ਦੀਆਂ ਤਨਖਾਹਾਂ ਕਢਵਾਉਣ 'ਤੇ ਖ਼ਜ਼ਾਨਿਆਂ ਨੂੰ ਜ਼ੁਬਾਨੀ ਰੋਕ ਦੇ ਹੁਕਮ ਜਾਰੀ ਕੀਤੇ ਗਏ ਹਨ। ਜਿਸ ਕਾਰਨ ਮੁਲਾਜ਼ਮਾਂ ਨੂੰ ਇੱਕ ਹਫਤਾ ਬੀਤਣ ਦੇ ਬਾਵਜੂਦ ਲੰਘੇ ਮਹੀਨੇ ਦੀ ਤਨਖਾਹ ਨਹੀਂ ਨਸੀਬ ਹੋ ਸਕੀ ਹੈ। ਦੂਜੇ ਪਾਸੇ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਅਧਿਆਪਕਾਂ ਦੇ ਮਾਣ ਸਨਮਾਨ ਦੇ ਦਾਅਵੇ ਫੋਕੇ ਸਾਬਤ ਹੋਏ ਹਨ, ਕਿਉਂਕਿ ਮਾੜੇ ਆਰਥਿਕ ਪ੍ਰਬੰਧ ਕਾਰਨ ਹਜ਼ਾਰਾਂ ਅਧਿਆਪਕ ਵੀ ਤਨਖਾਹ ਨਾ ਮਿਲਣ ਪੱਖੋਂ ਨਿਰਾਸ਼ ਰਹੇ ਹਨ। ਇਕ ਪਾਸੇ ਵਿੱਤ ਮੰਤਰੀ ਪੰਜਾਬ ਵੱਲੋਂ ਫੋਕੇ ਦਾਅਵੇ ਕੀਤੇ ਜਾ ਰਹੇ ਹਨ ਜੇ ਪੰਜਾਬ ਦੇ ਖ਼ਜ਼ਾਨੇ ਵਿੱਚ ਭਾਰੀ ਇਜ਼ਾਫਾ ਹੋਇਆ ਹੈ, ਦੂਜੇ ਪਾਸੇ ਵਿੱਤ ਵਿਭਾਗ ਵੱਲੋਂ ਬੀਤੇ ਮਹੀਨੇ ਦੀ ਤਨਖਾਹਾਂ ਨੂੰ ਜਾਰੀ ਕਰਨ ਤੇ ਲੱਗੀ ਜ਼ੁਬਾਨੀ ਰੋਕ ਪੰਜਾਬ ਦੀ ਵਿੱਤੀ ਸਥਿਤੀ ਨੂੰ ਸਪਸ਼ਟ ਕਰਦੀ ਹੈ ਅਤੇ ਵਿੱਤ ਮੰਤਰੀ ਪੰਜਾਬ ਦੇ ਦਾਅਵਿਆਂ ਨੂੰ ਝੂਠਾ ਸਾਬਿਤ ਕਰਦੀ ਹੈ। ਅਧਿਆਪਕ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐਫ.) ਨੇ ਇਸ ਮਾਮਲੇ ਵਿੱਚ ਆਪ ਸਰਕਾਰ ਦੀ ਗ਼ੈਰ ਜ਼ਿੰਮੇਵਾਰਾਨਾ ਕਾਰਜਸ਼ੈਲੀ ਦੀ ਸਖਤ ਨਿਖੇਧੀ ਕੀਤੀ ਹੈ।


ਡੀ.ਟੀ.ਐਫ. ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਸੂਬਾ ਜਨਰਲ ਸਕੱਤਰ ਮੁਕੇਸ਼ ਗੁਜਰਾਤੀ, ਸੂਬਾ ਵਿੱਤ ਸਕੱਤਰ ਕਮ ਜ਼ਿਲਾ ਪ੍ਰਧਾਨ ਅਸ਼ਵਨੀ ਅਵਸਥੀ, ਜ਼ਿਲ੍ਹਾ ਜਨਰਲ ਸਕੱਤਰ ਗੁਰਬਿੰਦਰ ਸਿੰਘ ਖਹਿਰਾ, ਜਰਮਨਜੀਤ ਸਿੰਘ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਗੁਰਦੇਵ ਸਿੰਘ, ਜ਼ਿਲ੍ਹਾ ਵਿੱਤ ਸਕੱਤਰ ਹਰਜਾਪ ਸਿੰਘ ਬੱਲ, ਜ਼ਿਲ੍ਹਾ ਪ੍ਰੈਸ ਸਕੱਤਰ ਰਾਜੇਸ਼ ਕੁਮਾਰ ਪਰਾਸ਼ਰ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਮਾਨ ਸਰਕਾਰ ਵਲੋਂ ਵੀ ਪਹਿਲੀਆਂ ਸਰਕਾਰਾਂ ਵਾਂਗ ਮਾੜੇ ਵਿੱਤੀ ਪ੍ਰਬੰਧ ਕਾਰਨ ਖਜਾਨੇ ਦਾ ਜਨਾਜ਼ਾ ਕੱਢਿਆ ਜਾ ਰਿਹਾ ਹੈ, ਜਿਸ ਦਾ ਖਮਿਆਜਾ ਮੁਲਾਜ਼ਮਾਂ ਨੂੰ ਭੁਗਤਣਾ ਪੈ ਰਿਹਾ ਹੈ।ਪੰਜਾਬ ਸਰਕਾਰ ਆਪਣੀਆਂ ਝੂਠੀਆਂ ਉਪਲੱਬਧੀਆਂ ਨੂੰ ਜਨਤਕ ਕਰਨ ਲਈ ਇਸ਼ਤਿਹਾਰਾਂ ਤੇ ਕਰੋੜਾਂ ਰੁਪਿਆ ਖਰਚ ਕੇ ਪੰਜਾਬ ਦੇ ਲੋਕਾਂ ਦਾ ਪੈਸਾ ਬਰਬਾਦ ਕਰ ਰਹੀ ਹੈ।ਸੂਬੇ ਵਿਚ ਆਈ ਨਵੀਂ ਆਪ ਸਰਕਾਰ ਨੇ ਪਿਛਲੀਆਂ ਸਰਕਾਰਾਂ ਦਾ ਰਿਕਾਰਡ ਤੋੜਦਿਆਂ ਪੰਜਾਬ ਦੇ ਸਿਰ ਸੱਤ ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਹੋਰ ਵਧਾ ਦਿੱਤਾ ਹੈ ਅਤੇ ਕੁਲ ਕਰਜ਼ੇ ਦੇ ਵਿਆਜ ਦੀ ਰਾਸ਼ੀ ਚੁਕਾਉਣ ਵਿੱਚ ਵੀ ਅਸਮਰੱਥ ਸਾਬਤ ਹੋ ਰਹੀ ਹੈ।ਦੂਜੇ ਪਾਸੇ ਪੰਜਾਬ ਦੇ ਤਨਖਾਹਾਂ ਤੋਂ ਵਿਰਵੇ ਮੁਲਜ਼ਮਾਂ ਵਲੋਂ ਲਏ ਘਰੇਲੂ ਕਰਜ਼ਿਆਂ ਦੀਆਂ ਅਗਲੇ ਦਿਨਾਂ ਵਿੱਚ ਭਰੀਆਂ ਜਾਣ ਵਾਲੀਆਂ ਕਿਸ਼ਤਾਂ ਉਪਰ ਵੀ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਆਗੂਆਂ ਨੇ ਦੱਸਿਆ ਕਿ ਦਰਅਸਲ ਆਪ ਸਰਕਾਰ ਦੀਆਂ ਆਰਥਿਕ ਨੀਤੀਆਂ ਵੀ ਕਾਰਪੋਰੇਟਾਂ ਤੇ ਨਿੱਜੀ ਅਦਾਰਿਆਂ ਨੂੰ ਲਾਭ ਪਹੁੰਚਾਉਣ ਵਾਲੀਆਂ ਅਤੇ ਮਿਹਨਤਕਸ਼ ਲੋਕਾਂ ਦਾ ਕਚੂੰਬਰ ਕੱਢਣ ਵਾਲੀਆਂ ਹੀ ਹਨ।


 ਡੀ.ਟੀ.ਐਫ. ਆਗੂਆਂ ਚਰਨਜੀਤ ਸਿੰਘ, ਡਾ. ਗੁਰਦਿਆਲ ਸਿੰਘ, ਨਿਰਮਲ ਸਿੰਘ,ਕੁਲਦੀਪ ਸਿੰਘ ਤੌਲਾਨੰਗਲ, ਪਰਮਿੰਦਰ ਸਿੰਘ ਰਾਜਾਸਾਂਸੀ, ਦੀਪਕ ਕੁਮਾਰ, ਮਨਪ੍ਰੀਤ ਸਿੰਘ, ਸੁਖਜਿੰਦਰ ਸਿੰਘ ਜੱਬੋਵਾਲ, ਗੁਰਪ੍ਰੀਤ ਸਿੰਘ ਨਾਭਾ, ਕੇਵਲ ਸਿੰਘ, ਨਰਿੰਦਰ ਸਿੰਘ, ਸੁਖਵਿੰਦਰ ਬਿੱਟਾ, ਚਰਨਜੀਤ ਭੱਟੀ, ਬਲਦੇਵ ਮੰਨਣ, ਬਖਸ਼ੀਸ਼ ਬਲ, ਵਿਪਨ ਰਿਖੀ, ਨਰੇਸ਼ ਕੁਮਾਰ, ਵਿਕਾਸ ਚੌਹਾਨ, ਵਿਸ਼ਾਲ ਚੌਹਾਨ, ਵਿਸ਼ਾਲ ਕਪੂਰ ਆਦਿ ਨੇ ਕਿਹਾ ਕਿ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਵਲੋਂ ਅਧਿਆਪਕ ਦਿਵਸ ਮੌਕੇ ਅਧਿਆਪਕਾਂ ਨੂੰ ਮਾਣ ਸਨਮਾਨ ਦੇਣ ਦੇ ਫੋਕੇ ਦਾਅਵੇ ਕੀਤੇ ਜਾ ਰਹੇ ਹਨ, ਜਦ ਕਿ ਪੰਜਾਬ ਸਰਕਾਰ ਤਾਂ ਅਧਿਆਪਕਾਂ ਦੀ ਲੰਘੇ ਮਹੀਨੇ ਦੀ ਤਨਖ਼ਾਹ ਨੂੰ ਵੀ ਸਮੇਂ ਸਿਰ ਦੇਣ ਵਿੱਚ ਨਾਕਾਮਯਾਬ ਹੋ ਰਹੀ ਹੈ। ਆਗੂਆਂ ਨੇ ਮੰਗ ਕੀਤੀ ਕਿ ਏ, ਬੀ ਅਤੇ ਸੀ ਕੈਟਾਗਿਰੀ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਕਢਵਾਉਣ 'ਤੇ ਖ਼ਜ਼ਾਨਿਆਂ ਨੂੰ ਲਗਾਏ ਜ਼ੁਬਾਨੀ ਰੋਕ ਦੇ ਹੁਕਮ ਫੌਰੀ ਵਾਪਸ ਲਏ ਜਾਣ, ਅਜਿਹਾ ਨਾ ਹੋਣ ਦੀ ਸੂਰਤ ਵਿਚ ਮੁਲਾਜ਼ਮ ਵਰਗ ਪੰਜਾਬ ਸਰਕਾਰ ਖਿਲਾਫ ਸੰਘਰਸ਼ ਕਰਨ ਲਈ ਮਜਬੂਰ ਹੋਵੇਗਾ।

ਡੀ.ਟੀ.ਐਫ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਦੇ ਆਗੂਆਂ ਨੇ ਪੁਰਜ਼ੋਰ ਮੰਗ ਕੀਤੀ ਕੀ ਸਿੱਖਿਆ ਵਿਭਾਗ ਬਦਲੀਆਂ ਲਈ ਅਰਜ਼ੀਆਂ ਨੂੰ ਹੋ ਕੇ ਜਲਦ ਤੋਂ ਜਲਦ ਬੰਦੀਆਂ ਦੀ ਲਿਸਟ ਜਾਰੀ ਕਰੇ।ਪਿਛਲੇ ਲੰਮੇ ਸਮੇਂ ਤੋਂ ਆਪਣੇ ਘਰਾਂ ਤੋਂ ਦੂਰ ਕੰਮ ਕਰ ਰਹੇ ਅਧਿਆਪਕ ਜਿਨ੍ਹਾਂ ਨੇ ਬਦਲੀ ਦੀ ਅਰਜ਼ੀ ਵਿਭਾਗ ਵੱਲੋਂ ਦਿੱਤੇ ਸਮੇਂ ਤੇ ਦਿੱਤੀ ਹੈ , ਦੀ ਬਦਲੀਆਂ ਤੁਰੰਤ ਕੀਤੀਆਂ ਜਾਣ।

💐🌿Follow us for latest updates 👇👇👇

Featured post

Punjab School Holidays announced in January 2026

Punjab Government Office / School Holidays in January 2026 – Complete List Punjab Government Office / School Holidays in...

RECENT UPDATES

Trends