ਸਰਵ ਸਿੱਖਿਆ ਅਭਿਆਨ ਦਫਤਰੀ ਕਰਮਚਾਰੀਆਂ ਦਾ ਵਫ਼ਦ ਆਪਣੀ ਰੈਗੂਲਰ ਦੀ ਮੰਗ ਲੈ ਕੇ ਕੈਬਿਨੇਟ ਮੰਤਰੀ ਇੰਦਰਬੀਰ ਸਿੰਘ ਨਿੱਜਰ ਨੂੰ ਮਿਲੇ

 ਸਰਵ ਸਿੱਖਿਆ ਅਭਿਆਨ ਦਫਤਰੀ ਕਰਮਚਾਰੀਆਂ ਦਾ ਵਫ਼ਦ ਆਪਣੀ ਰੈਗੂਲਰ ਦੀ ਮੰਗ ਲੈ ਕੇ ਕੈਬਿਨੇਟ ਮੰਤਰੀ ਇੰਦਰਬੀਰ ਸਿੰਘ ਨਿੱਜਰ ਨੂੰ ਮਿਲੇ*


ਕੈਬਿਨੇਟ ਮੰਤਰੀ ਵੱਲੋਂ ਤਨਖਾਹ ਕਟੌਤੀ ਅਤੇ ਦੂਰ ਦੁਰਾਡੇ ਆਰਜੀ ਪ੍ਰਬੰਧ ਦੇ ਵਿਭਾਗੀ ਮਸਲੇ ਨੂੰ ਜਲਦ ਹੱਲ ਕਰਨ ਦਾ ਦਿੱਤਾ ਭਰੋਸਾ


ਵਿੱਤ ਵਿਭਾਗ ਦੀ ਮੰਜੂਰੀ ਦੇ ਬਾਵਜੂਦ ਦਫ਼ਤਰੀ ਮੁਲਾਜ਼ਿਮ ਨਹੀਂ ਕੀਤੇ ਜਾ ਰਹੇ ਪੱਕੇ


ਜਲੰਧਰ 14 ਅਗਸਤ 


ਲੰਮੇ ਸਮੇ ਤੋਂ ਲਟਕਦੀ ਆ ਰਹੀ ਰੈਗੂਲਰ ਦੀ ਮੰਗ ਨੂੰ ਲੈ ਕੇ ਸਰਵ ਸਿੱਖਿਆ ਅਭਿਆਨ /ਮਿਡ ਡੇ ਮਿਲ ਦਫਤਰੀ ਕਰਮਚਾਰੀਆਂ ਦਾ ਵਫ਼ਦ ਕੈਬਿਨੇਟ ਮੰਤਰੀ ਇੰਦਰਬੀਰ ਸਿੰਘ ਨਿੱਜਰ ਨੂੰ ਜਲੰਧਰ ਫੇਰੀ ਦੌਰਾਨ ਮਿਲੇ।

ਯੂਨੀਅਨ ਆਗੂਆਂ ਨੇ ਦੱਸਿਆ ਕਿ ਕੈਬਿਨੇਟ ਮੰਤਰੀ ਇੰਦਰਬੀਰ ਸਿੰਘ ਨਿੱਜਰ ਨੂੰ ਮਿਲਿਆ ਗਿਆ ਅਤੇ ਆਪਣੀ ਲੰਮੇ ਸਮੇ ਤੋਂ ਲਟਕਦੀ ਆ ਰਹੀ ਰੈਗੂਲਰ ਦੀ ਮੰਗ ਨੂੰ ਪੂਰਾ ਕਰਵਾਉਣ ਲਈ ਕਿਹਾ ਗਿਆ ਜਿਸ ਤੇ ਉਹਨਾਂ ਵਲੋਂ ਕਿਹਾ ਗਿਆ ਕਿ ਆਮ ਆਦਮੀ ਪਾਰਟੀ ਤੁਹਾਡੀ ਆਪਣੀ ਸਰਕਾਰ ਹੈ ਸਰਕਾਰ ਜਲਦ ਹੀ 36000 ਮੁਲਾਜ਼ਮ ਪੱਕੇ ਕਰਨ ਜਾ ਰਹੀ ਹੈ ਜਿਸ ਦੀ ਕਾਰਵਾਈ ਸਰਕਾਰ ਪੱਧਰ ਤੇ ਕੀਤੀ ਜਾ ਰਹੀ ਹੈ ਤੇ ਸਮੂਹ ਵਿਭਾਗਾਂ ਵਲੋਂ ਲਿਸਟਾਂ ਮੰਗੀਆਂ ਗਈਆਂ ! ਤੁਹਾਨੂੰ ਵੀ 36000 ਮੁਲਾਜ਼ਮਾਂ ਨਾਲ ਰੈਗੂਲਰ ਕੀਤਾ ਜਾਵੇਗਾ।



ਕੈਬਿਨੇਟ ਮੰਤਰੀ ਇੰਦਰਬੀਰ ਸਿੰਘ ਨਿੱਜਰ ਯੂਨੀਅਨ ਨੂੰ 18 ਤਾਰੀਕ ਨੂੰ ਹੋਣ ਵਾਲਿਆਂ ਯੂਨੀਅਨ ਦੀਆਂ ਮੀਟੰਗਾਂ ਵਿੱਚ ਸਰਵ ਸਿੱਖਿਆ ਦਫ਼ਤਰੀ ਕਰਮਚਾਰੀ ਯੂਨੀਅਨ ਨਾਲ ਵੀ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ !

ਇਸ ਤੇ ਯੂਨੀਅਨ ਆਗੂਆਂ ਵਲੋਂ ਕਿਹਾ ਗਿਆ ਕਿ ਪਿਛਲੀ ਸਰਕਾਰਾਂ ਨੇ ਪਹਿਲਾ ਹੀ ਸਾਡੇ ਨਾਲ ਵਿਤਕਰਾ ਕੀਤਾ ਹੈ ਸਾਡੇ ਨਾਲ ਹੀ ਕੰਮ ਕਰਦੇ 8886 ਅਧਿਆਪਕਾ ਨੂੰ ਤੇ ਰੈਗੂਲਰ ਕਰ ਦਿੱਤਾ ਗਿਆ ਪਰ ਦਫਤਰੀ ਕਰਮਚਾਰੀਆ ਨੂੰ ਹਾਲੇ ਤੱਕ ਰੈਗੂਲਰ ਨਹੀਂ ਕੀਤਾ ਗਿਆ !

ਸਰਵ ਸਿੱਖਿਆ ਅਭਿਆਨ /ਮਿਡ ਡੇ ਮਿਲ ਦਫਤਰੀ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੀ ਪ੍ਰਵਾਨਗੀ 2019 ਵਿੱਚ ਵਿੱਤ ਵਿਭਾਗ ਵਲੋਂ ਦੇ ਦਿੱਤੀ ਗਈ ਸੀ ਜਿਸ ਦਾ ਕੋਈ ਵਿਤੀ ਬੋਜ ਵੀ ਸਰਕਾਰ ਤੇ ਨਹੀਂ ਪੈਂਦਾ ਪਰ ਹਾਲੇ ਤੱਕ ਵੀ ਉਸਨੂੰ ਅਮਲ ਵਿੱਚ ਨਹੀਂ ਲਿਆਂਦਾ ਗਿਆ।

ਜਿਸ ਤੇ ਕੈਬਿਨੇਟ ਮੰਤਰੀ ਇੰਦਰਬੀਰ ਸਿੰਘ ਨਿੱਜਰ ਵਲੋਂ ਪੂਰਾ ਭਰੋਸਾ ਦਿੱਤਾ ਗਿਆ ਕਿ ਤੁਹਾਨੂੰ ਜਲਦ ਰੈਗੂਲਰ ਕੀਤਾ ਜਾਵੇਗਾ।ਇਸ ਮੌਕੇ ਸ਼ੋਬਿਤ ਭਗਤ, ਗਗਨਦੀਪ ਸ਼ਰਮਾ , ਰਾਕੇਸ਼ ਕੁਮਾਰ , ਸੋਹਨ ਲਾਲ ਆਦਿ ਮੌਜੂਦ ਸਨ !

💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

RECENT UPDATES

Trends