ਮਲਕਪੁਰ ਕੰਬੋਆਂ ਸਕੂਲ ਦੀ ਵਿਦਿਆਰਥਣ ਸਨੇਹਾ ਸੁੰਦਰ ਲਿਖਾਈ ਵਿੱਚ ਅੱਵਲ

 *ਮਲਕਪੁਰ ਕੰਬੋਆਂ ਸਕੂਲ ਦੀ ਵਿਦਿਆਰਥਣ ਸਨੇਹਾ ਸੁੰਦਰ ਲਿਖਾਈ ਵਿੱਚ ਅੱਵਲ*

ਪਟਿਆਲਾ/ ਦੇਵੀਗਡ਼੍ਹ ( ) ਸਰਕਾਰੀ ਪ੍ਰਾਇਮਰੀ ਸਕੂਲ ਮਲਕਪੁਰ ਕੰਬੋਆਂ ਦੀ ਪੰਜਵੀਂ ਜਮਾਤ ਦੀ ਵਿਦਿਆਰਥਣ ਸਨੇਹਾ ਨੇ ਸੁੰਦਰ ਲਿਖਾਈ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਮਾਰਕਾ ਮਾਰਦਿਆਂ ਪਹਿਲਾ ਸਥਾਨ ਹਾਸਲ ਕੀਤਾ ਉਸ ਨੇ ਇਹ ਮੁਕਾਮ ਪ੍ਰਾਇਮਰੀ ਸਿੱਖਿਆ ਵਿਭਾਗ ਵੱਲੋਂ ਦੇਸ਼ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਤ ਕਰਵਾਏ ਗਏ ਮੁਕਾਬਲੇ ਵਿੱਚ ਹਾਸਲ ਕੀਤਾ ।



ਅੱਜ ਸਕੂਲ ਪਹੁੰਚਣ ਤੇ ਸੁਨੇਹਾ ਨੂੰ ਸਕੂਲ ਦੇ ਸਮੂਹ ਅਧਿਆਪਕਾਂ ਨੇ ਸਨਮਾਨਿਤ ਕੀਤਾ ।ਸਨੇਹਾ ਨੇ ਆਪਣੀ ਕਾਮਯਾਬੀ ਦਾ ਸਿਹਰਾ ਸਕੂਲ ਦੇ ਗਾਈਡ ਅਧਿਆਪਕ ਮਨਕਿੰਦਰ ਸਿੰਘ ਸੰਧੂ ਅਤੇ ਮੁੱਖ ਅਧਿਆਪਕ ਨਵਦੀਪ ਸ਼ਰਮਾ ਦੇ ਸਿਰ ਬੰਨ੍ਹਿਆ।ਇਸ ਮੌਕੇ ਬੀਪੀਈਓ ਸ੍ਰੀਮਤੀ ਬਲਜੀਤ ਕੌਰ ਵੀ ਹਾਜ਼ਰ ਸਨ

Featured post

PRE BOARD DATESHEET REVISED: ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ

ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ ਚੰਡੀਗੜ੍ਹ, 16 ਜਨਵਰੀ: ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸੂਬੇ ਦੇ ਸਾਰੇ ਸਕੂਲਾਂ ਵ...

RECENT UPDATES

Trends