ਸਰਕਾਰੀ ਐਲੀਮੈਂਟਰੀ ਸਕੂਲ ਕਪੂਰੀ ਵਿਖੇ ਲੱਗੀਆਂ ਤੀਜ ਦੀਆਂ ਰੌਣਕਾਂ

 *ਸਰਕਾਰੀ ਐਲੀਮੈਂਟਰੀ ਸਕੂਲ ਕਪੂਰੀ ਵਿਖੇ ਲੱਗੀਆਂ ਤੀਜ ਦੀਆਂ ਰੌਣਕਾਂ* 

*ਚਾਨਣ ਪੱਖ ਦੀ ਤੀਜ, ਤੀਆਂ ਲੱਗੀਆਂ ਜ਼ੋਰੋ ਜ਼ੋਰ ਵੇ, ਸੱਭੇ ਸਹੇਲੀਆਂ ਨੱਚਦੀਆਂ ਆਉਦਾ ਮਨ ਵਿੱਚ ਲੋਰ ਵੇ*

ਦੇਵੀਗੜ੍ਹ/ ਪਟਿਆਲਾ ( ) 

ਵਿਦਿਆਰਥੀਆਂ ਨੂੰ ਆਪਣੇ ਵਿਰਸੇ ਅਤੇ ਸੱਭਿਆਚਾਰ ਨਾਲ ਜੋੜਨ ਲਈ ਅਧਿਆਪਕ ਹਮੇਸ਼ਾਂ ਯਤਨਸ਼ੀਲ ਰਹਿੰਦੇ ਹਨ ਵਿਦਿਆਰਥੀਆਂ ਨੂੰ ਆਪਣੇ ਵਿਰਸੇ ਤੇ ਸੱਭਿਆਚਾਰ ਤੋਂ ਜਾਣੂ ਕਰਵਾਉਣ ਲਈ ਸਰਕਾਰੀ ਐਲੀਮੈਂਟਰੀ ਸਕੂਲ ਕਪੂਰੀ ਦੇ ਵਿਹਡ਼ੇ ਵਿਖੇ ਸਾਉਣ ਦੇ ਮਹੀਨੇ ਨੂੰ ਸਮਰਪਿਤ ਤੀਜ ਦਾ ਤਿਓਹਾਰ ਮਨਾਇਆ ਗਿਆ ਜਿਸ ਵਿਚ ਵਿਦਿਆਰਥਣਾਂ ਦੇ ਲੋਕ ਨਾਚ ਗਿੱਧਾ,ਬੋਲੀਆਂ,ਮਹਿੰਦੀ , ਮੁਕਾਬਲੇ ,ਕਿੱਕਲੀ, ਬੈਸਟ ਪੰਜਾਬੀ ਸੂਟ ਆਦਿ ਮੁਕਾਬਲੇ ਕਰਵਾਏ । 




ਇਹ ਸਾਰੇ ਮੁਕਾਬਲੇ ਸਕੂਲ ਅਧਿਆਪਕ ਮੈਡਮ ਸਤਵਿੰਦਰ ਕੌਰ ਮੈਡਮ ਕਰਮਜੀਤ ਕੌਰ ਦੀ ਅਗਵਾਈ ਵਿੱਚ ਕਰਵਾਏ ਗਏ । ਬਲਾਕ ਸਿੱਖਿਆ ਅਧਿਕਾਰੀ ਸ੍ਰੀਮਤੀ ਬਲਜੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸ੍ਰੀਮਤੀ ਬਲਜੀਤ ਕੌਰ ਨੇ ਕਿਹਾ ਕਿ ਕਪੂਰੀ ਸਕੂਲ ਦੇ ਅਧਿਆਪਕ ਪਹਿਲਾਂ ਵੀ ਇਸ ਤਰ੍ਹਾਂ ਦੇ ਸਮਾਜਿਕ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਉਂਦੇ ਰਹਿੰਦੇ ਹਨ ਇਹ ਸੱਭਿਆਚਾਰਕ ਪ੍ਰੋਗਰਾਮ ਬੱਚਿਆਂ ਨੂੰ ਆਪਣੇ ਵਿਰਸੇ ਅਤੇ ਪਿਛੋਕੜ ਦੇ ਨਾਲ ਜੋੜਦੇ ਹਨ ।ਸਕੂਲ ਇੰਚਾਰਜ ਹਰਪ੍ਰੀਤ ਸਿੰਘ ਉੱਪਲ ਨੇ ਦੱਸਿਆ ਕਿ ਇਹ ਆਪਣੇ ਸੱਭਿਆਚਾਰ ਨੂੰ ਮਾਣਨ ਅਤੇ ਜਾਣਨ ਦਾ ਵਧੀਆ ਜ਼ਰੀਆ ਹੈ । ਇਸ ਸਮੇਂ ਡੀ ਐਸ ਓ ਸ੍ਰੀਮਤੀ ਨਰਿੰਦਰ ਕੌਰ ,ਐੱਸਐੱਮਸੀ ਚੇਅਰਮੈਨ ਸ੍ਰੀਮਤੀ ਸੀਮਾ ਕੌਰ,ਮੈਡਮ ਅਨੀਤਾ ,ਪਤਵੰਤੇ ਸੱਜਣਾ ਅਤੇ ਬੱਚਿਆਂ ਦੇ ਮਾਪਿਆਂ ਨੇ ਵੀ ਵੱਡੇ ਪੱਧਰ ਤੇ ਸ਼ਮੂਲੀਅਤ ਕੀਤੀ ।



Featured post

PRE BOARD DATESHEET REVISED: ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ

ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ ਚੰਡੀਗੜ੍ਹ, 16 ਜਨਵਰੀ: ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸੂਬੇ ਦੇ ਸਾਰੇ ਸਕੂਲਾਂ ਵ...

RECENT UPDATES

Trends