*ਆਸ਼ਾ ਵਰਕਰ ਤੇ ਫੈਸਿਲੀਟੇਟਰ ਯੂਨੀਅਨ ਪੰਜਾਬ*
*ਆਸ਼ਾ ਵਰਕਰ ਤੇ ਫੈਸਿਲੀਟੇਟਰਾਂ ਨੇ ਸਿਵਲ ਸਰਜਨ ਰਾਹੀ ਭੇਜਿਆ ਸਿਹਤ ਮੰਤਰੀ ਪੰਜਾਬ ਨੂੰ ਮੰਗ ਪੱਤਰ*
*20 ਅਗਸਤ ਨੂੰ ਸਿਹਤ ਮੰਤਰੀ ਪੰਜਾਬ ਨੂੰ ਮਿਲੇਗਾ ਮਾਸ ਡੈਪੂਟੇਸ਼ਨ*
ਅੰਮ੍ਰਿਤਸਰ 16 ਅਗਸਤ 2022 :- ਆਸ਼ਾ ਵਰਕਰ ਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਦੇ ਫੈਸਲੇ ਅਨੁੁਸਾਰ ਅੱਜ ਜਿਲਾ ਅੰਮ੍ਰਿਤਸਰ ਦੀਆਂ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੇ ਸਿਵਲ ਸਰਜਨ ਅੰਮ੍ਰਿਤਸਰ ਨੂੰ ਸਿਹਤ ਮੰਤਰੀ ਪੰਜਾਬ ਜੀ ਭੇਜਣ ਲਈ ਆਪਣੀਆ ਮੰਗਾ ਸਬੰਧੀ ਮੰਗ ਪੱਤਰ ਦਿੱਤਾ ਇਸ ਵਿੱਚ ਮੰਗ ਕੀਤੀ ਕਿ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੂੰ ਕਿਰਤ ਕਾਨੂੰਨ ਤਹਿਤ ਘੱਟੋ-ਘੱਟ ਫਿਕਸ ਕੀਤੀ ਜਾਵੇ,ਸਰਕਾਰ ਵਲੋ ਕੀਤੇ ਹੋਏ ਵਾਅਦੇ ਅਨੁਸਾਰ ਸਾਰੇ ਇੰਨਸੈਟਿਵ ਤੇ ਭੱਤੇ ਦੁੱਗਣੇ ਕੀਤੇ ਜਾਣ, ਕਟਿਆ ਹੋਇਆ ਕੋਵਿਡ ਭੱਤਾ ਬਹਾਲ ਕੀਤਾ ਜਾਵੇ ਅਤੇ ਮੰਗ ਪੱਤਰ ਵਿੱਚ ਦਰਜ ਮੰਗਾ ਦਾ ਤੁਰੰਤ ਨਿਪਟਾਰਾ ਕਰਨ ਲਈ ਜਥੇਬੰਦੀ ਨੂੰ ਜਲਦ ਸਮਾਂ ਦੇ ਕੇ ਗੱਲਬਾਤ ਕੀਤੀ ਜਾਵੇ।
ਆਗੂਆਂ ਨੇ ਚਿਤਾਵਨੀ ਦਿਤੀ ਕਿ ਜੇਕਰ ਉਹਨਾ ਦੀਆਂ ਮੰਗਾ ਪ੍ਰਤੀ ਹਾਂ ਪੱਖੀ ਹੁੰਗਾਰਾ ਮਿਲਿਆ ਤਾਂ ਜਥੇਬੰਦੀ ਦਾ ਮਾਸ ਡੈਪੂਟੇਸ਼ਨ ਸਿਹਤ ਮੰਤਰੀ ਪੰਜਬ ਦੇ ਨਿਵਾਸ ਸਥਾਨ ਤੇ ਮਿਲਣ ਲਈ ਜਾਵੇਗਾ।ਇਸ ਮੌਕੇ ਤੇ ਸਰਬਜੀਤ ਕੌਰ ਛੱਜਲਵੱਡੀ ਜ਼ਿਲ੍ਹਾ ਸਕੱਤਰ ਸੁਖਜਿੰਦਰ ਕੌਰ ਬਲਾਕ ਪ੍ਰਧਾਨ ਮਾਨਾਂਵਾਲਾ ਕੁਲਵੰਤ ਕੌਰ ਬਲਾਕ ਪ੍ਰਧਾਨ ਤਰਸਿੱਕਾ ਗੁਰਵੰਤ ਕੌਰ ਬਲਾਕ ਪ੍ਰਧਾਨ ਲੁਪਕੋ ਰਜਵੰਤ ਕੌਰ ਬਲਾਕ ਪ੍ਰਧਾਨ ਵੇਰਕਾ ਬਲਜੀਤ ਕੌਰ ਬਲਾਕ ਸਕੱਤਰ ਬਾਬਾ ਬਕਾਲਾ ਸਾਹਿਬ ਕੁਲਬੀਰ ਕੌਰ ਰਮਦਾਸ ਹਰਜੀਤ ਕੌਰ ਬਲਾਕ ਸਕੱਤਰ ਰਾਮਦਾਸ ਬਲਜਿੰਦਰ ਕੌਰ, ਨਰਿੰਦਰ ਕੌਰ , ਸ਼ਰਨਜੀਤ ਕੌਰ ਮੌਜੂਦ ਸਨ।