ਜੀਟੀਯੂ ਦੇ ਜੁਝਾਰੂ ਸਾਥੀ ਸੰਦੀਪ ਕੁਮਾਰ ਨੂੰ ਬੀ ਪੀ ਈ ਓ ਬਣਨ ਉਪਰੰਤ ਵਧਾਈਆਂ ਦਾ ਦੌਰ ਜਾਰੀ

 *ਜੀਟੀਯੂ ਦੇ ਜੁਝਾਰੂ ਸਾਥੀ ਸੰਦੀਪ ਕੁਮਾਰ ਨੂੰ ਬੀ ਪੀ ਈ ਓ ਬਣਨ ਉਪਰੰਤ ਵਧਾਈਆਂ ਦਾ ਦੌਰ ਜਾਰੀ*

ਫਤਹਿਗੜ੍ਹ ਸਾਹਿਬ 5 ਅਗਸਤ  

ਸਿੱਖਿਆ ਵਿਭਾਗ ਵੱਲੋਂ ਹੋਈਆਂ ਪਦ ਉੱਨਤੀਆਂ ਵਿੱਚ ਗੌਰਮਿੰਟ ਟੀਚਰ ਯੂਨੀਅਨ ਦੇ ਜੁਝਾਰੂ ਸਾਥੀ ਸੰਦੀਪ ਕੁਮਾਰ ਬੀਪੀਓ ਬਣਨ ਤੇ ਬਲਾਕ ਤਰਖਾਣ ਮਾਜਰਾ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਨਿਯੁਕਤ ਹੋਏ । ਸੰਦੀਪ ਕੁਮਾਰ ਜੋ ਕਿ ਪਹਿਲਾਂ ਸੈਂਟਰ ਇੰਚਾਰਜ ਜਨਸੂਆ ਬੜੇ ਤਨਦੇਹੀ ਨਾਲ ਆਪਣੀ ਸੇਵਾ ਨਿਭਾ ਚੁੱਕੇ ਹਨ।ਇਸਦੇ ਨਾਲ ਹੀ ਗੌਰਮਿੰਟ ਟੀਚਰ ਯੂਨੀਅਨ ਪੰਜਾਬ ਦੇ ਵੱਖ ਵੱਖ ਅਹੁਦਿਆਂ ਤੇ ਰਹਿ ਕੇ ਪਿਛਲੇ ਲੰਮਾ ਸਮਾਂ ਸੰਘਰਸ਼ਾਂ ਵਿੱਚ ਆਪਣਾ ਯੋਗਦਾਨ ਪਾਉਂਦੇ ਰਹੇ ਹਨ । 



ਯੂਨੀਅਨ ਵਿੱਚ ਰਹਿੰਦੇ ਹੋਏ ਉਨ੍ਹਾਂ ਨੇ ਤਨ ਮਨ ਧਨ ਨਾਲ ਹਰ ਪੱਖੋਂ ਹਰ ਤਰ੍ਹਾਂ ਦਾ ਸਾਥ ਯੂਨੀਅਨ ਆਗੂਆਂ ਨੂੰ ਦਿੱਤਾ । ਹੁਣ ਬੀ ਪੀ ਈ ਓ ਬਣਨ ਤੋਂ ਬਾਅਦ ਲਗਾਤਾਰ ਉਨ੍ਹਾਂ ਨੂੰ ਵੱਖ ਵੱਖ ਜ਼ਿਲ੍ਹਿਆਂ ਅਤੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ । ਇਸੇ ਤਹਿਤ ਅੱਜ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਆਗੂ ਹਰਪ੍ਰੀਤ ਉੱਪਲ, ਹਰਦੀਪ ਸਿੰਘ , ਪ੍ਰਦੀਪ ਕੁਮਾਰ , ਕਰਮਜੀਤ ਸਿੰਘ ਪਟਿਆਲਾ ਵਧਾਈਆਂ ਦੇਣ ਪਹੁੰਚੇ । ਇਨ੍ਹਾਂ ਆਗੂਆਂ ਉਨ੍ਹਾਂ ਉਮੀਦ ਜਤਾਈ ਕਿ ਸੰਦੀਪ ਕੁਮਾਰ ਬੀਪੀਓ ਬਣੇ ਹਨ ਜਿਵੇਂ ਸੈਂਟਰ ਇੰਚਾਰਜ ਦਾ ਕੰਮ ਬੜਾ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਇਆ ਹੈ ਉਸੇ ਤਰ੍ਹਾਂ ਬੀਪੀਓ ਦੀ ਜ਼ਿੰਮੇਵਾਰੀ ਵੀ ਬੜੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends