Friday, 5 August 2022

ਮੰਜਾਲ ਕਲਾਂ ਦੀ ਪੰਚਾਇਤ ਵਲੋਂ ਪ੍ਰਾਇਮਰੀ ਸਕੂਲ ਵਿੱਚ ਲਗਵਾਏ ਪੱਖੇ

 *ਮੰਜਾਲ ਕਲਾਂ ਦੀ ਪੰਚਾਇਤ ਵਲੋਂ ਪ੍ਰਾਇਮਰੀ ਸਕੂਲ ਵਿੱਚ ਲਗਵਾਏ ਪੱਖੇ*

ਅੱਜ ਸਰਕਾਰੀ ਪ੍ਰਾਇਮਰੀ ਸਕੂਲ ਮੰਜਾਲ ਕਲਾਂ ਵਿਖੇ ਪੰਚਾਇਤ ਵਲੋਂ ਪੱਖੇ ਲਗਵਾਏ ਗਏ। ਪਿਛਲੇ ਦਿਨਾਂ ਤੋਂ ਕਹਿਰ ਦੀ ਗਰਮੀ ਪੈ ਰਹੀ ਹੈ। ਇੱਕ ਦਿਨ ਪਿੰਡ ਦੀ ਸਰਪੰਚ ਸ਼੍ਰੀ ਮਤੀ ਪੂਜਾ ਸ਼ਰਮਾ ਅਤੇ ਪੰਚਾਇਤ ਮੈਂਬਰਾਂ ਵਲੋਂ ਸਕੂਲ ਦਾ ਨਿਰੀਖਣ ਕੀਤਾ ਗਿਆ।
 ਉਨ੍ਹਾਂ ਨੇ ਦੇਖਿਆ ਕਿ ਜਮਾਤਾਂ ਦੇ ਕਮਰੇ ਵੱਡੇ ਹਨ ਪੱਖਿਆਂ ਦੀ ਗਿਣਤੀ ਬਹੁਤ ਘੱਟ ਹੈ ਜਿਸ ਕਾਰਨ ਵਿਦਿਆਰਥੀਆਂ ਨੂੰ ਗਰਮੀ ਕਾਰਨ ਪੜ੍ਹਾਈ ਕਰਨ ਵਿੱਚ ਬਹੁਤ ਮੁਸ਼ਕਿਲ ਪੇਸ਼ ਆ ਰਹੀ ਸੀ। ਪਿੰਡ ਦੀ ਸਰਪੰਚ ਅਤੇ ਸਮੂਹ ਪੰਚਾਇਤ ਵਲੋਂ ਮੌਕੇ ਤੇ ਹੀ ਸਾਰੇ ਕਮਰਿਆਂ ਵਿੱਚ ਪੱਖੇ ਲਗਵਾ ਕੇ ਵਿਦਿਆਰਥੀਆਂ ਨੂੰ ਗਰਮੀ ਤੋਂ ਰਾਹਤ ਦਿਵਾਈ। ਸਕੂਲ ਮੁਖੀ ਹਰਦੀਪ ਸਿੰਘ, ਅਧਿਆਪਕ ਰਣਧੀਰ ਸਿੰਘ ਅਤੇ ਸਮੂਹ ਵਿਦਿਆਰਥੀਆਂ ਵਲੋਂ ਮੰਜਾਲ ਕਲਾਂ ਦੀ ਪੰਚਾਇਤ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਪੰਚ ਕਾਂਤਾ ਰਾਣੀ,ਪਰਦੀਪ ਕੌਰ,ਰਾਜ ਰਾਣੀ, ਚਰਨਜੀਤ ਸਿੰਘ, ਕਰਮ ਚੰਦ, ਅਮਰਜੀਤ ਸਿੰਘ, ਬਲਜਿੰਦਰ ਸਿੰਘ, ਮੀਨਾ ਰਾਣੀ ਹਾਜ਼ਰ ਸਨ।

RECENT UPDATES

Today's Highlight