Thursday, 4 August 2022

ਦੇਸ ਦੀ 75 ਸਾਲਾ ਅਜਾਦੀ ਵਰੇਗੰਢ ਨੂੰ ਸਮਰਪਿਤ ਜਿਲ੍ਹਾ ਪੱਧਰੀ ਵਿੱਦਿਅਕ ਮੁਕਾਬਲੇ ਹੋਏ ਸੰਪੰਨ: ਜ਼ਿਲ੍ਹਾ ਸਿੱਖਿਆ ਅਫ਼ਸਰ ਜਸਵਿੰਦਰ ਕੌਰ


ਦੇਸ ਦੀ 75 ਸਾਲਾ ਅਜਾਦੀ ਵਰੇਗੰਢ ਨੂੰ ਸਮਰਪਿਤ ਜਿਲ੍ਹਾ ਪੱਧਰੀ ਵਿੱਦਿਅਕ ਮੁਕਾਬਲੇ ਹੋਏ ਸੰਪੰਨ: ਜ਼ਿਲ੍ਹਾ ਸਿੱਖਿਆ ਅਫ਼ਸਰ (‌‌ਐ‌.ਸਿ) 

ਸਟੇਟ ਪੱਧਰ ਤੇ ਖੇਡ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਸ਼ੁਭਕਾਮਨਾਵਾਂ: ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ( ਐ.ਸਿ)  ਲੁਧਿਆਣਾ, 4 ਅਗਸਤ 

ਸਿੱਖਿਆ ਵਿਭਾਗ ਪੰਜਾਬ ਦੁਆਰਾ ਅਜਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਵਿਦਿਅਕ ਅਤੇ ਸਹਿ ਵਿਦਿਅਕ ਮੁਕਾਬਲੇ ਕਰਵਾਏ ਗਏ । ਅੱਜ ਜਿਲ੍ਹਾ ਪੱਧਰੀ ਮੁਕਾਬਲਿਆ ਦੇ ਦੂਸਰੇ ਅਤੇ ਆਖਰੀ ਦਿਨ ਸਲੋਗਨ, ਸੁੰਦਰ ਲਿਖਾਈ,ਪੋਸਟਰ ਮੇਕਿੰਗ, ਕਵਿਤਾ ਗਾਇਨ ਅਤੇ ਸਕਿੱਟ ਦੇ ਮੁਕਾਬਲੇ ਕਰਵਾਏ ਗਏ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਸਿੱਖਿਆ ਅਫਸਰ (ਐ ਸਿੱ) ਜਸਵਿੰਦਰ ਕੌਰ ਅਤੇ ਉੱਪ ਜਿਲ੍ਹਾ ਸਿੱਖਿਆ ਅਫਸਰ ਜਸਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਤਹਿਸੀਲ ਪੱਧਰ ਦੇ ਜੇਤੂ ਬੱਚਿਆਂ ਨੇ ਜਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਭਾਗ ਲਿਆ ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜਿਲ੍ਹਾ ਸੋਸ਼ਲ ਅਤੇ ਪ੍ਰਿੰਟ ਮੀਡੀਆ ਕੋਆਰਡੀਨੇਟਰ ਤੇ ਨੋਡਲ ਅਫਸਰ ਅੰਜੂ ਸੂਦ ਨੇ ਦੱਸਿਆ ਕਿ ਇਹਨਾਂ ਮੁਕਾਬਲਿਆਂ ਵਿੱਚ ਸੁੰਦਰ ਲਿਖਾਈ ਵਿੱਚ ਤਹਿਸੀਲ ਸਮਰਾਲਾ ਦੇ ਸ਼ਿਵਾ ਨੇ ਪਹਿਲਾ, ਤਹਿਸੀਲ ਲੁਧਿਆਣਾ (ਈ) ਤੋਂ ਰਾਣੀ ਨੇ ਦੂਸਰਾ ਸਥਾਨ ਤੇ ਲੁਧਿਆਣਾ (ਈ) ਤੋਂ ਅੰਜਲੀ ਤੇ ਤੀਜਾ ਸਥਾਨ ਹਾਸਿਲ ਕੀਤਾ। ਸਲੋਗਨ ਲਿਖਣ ਮੁਕਾਬਲੇ ਵਿੱਚ ਨੂੰ ਤਹਿਸੀਲ ਲੁਧਿਆਣਾ (ਈ) ਤੋਂ ਰੀਮੀ ਦਾਸ ਨੇ ਪਹਿਲਾਂ, ਤਹਿਸੀਲ ਲੁਧਿਆਣਾ (ਪੱ) ਤੋਂ ਗੁਰਲੀਨ ਕੌਰ ਨੇ ਦੂਜਾ ਤੇ ਤਹਿਸੀਲ ਸਮਰਾਲਾ ਤੋਂ ਸਰਸਵਤੀ ਕੁਮਾਰੀ ਨੇ ਤੀਜਾ ਸਥਾਨ ਹਾਸਿਲ ਕੀਤਾ। ਕਵਿਤਾ ਗਾਇਨ ਵਿਚ ਤਹਿਸੀਲ ਸਮਰਾਲਾ ਦੀ ਖੁਸ਼ਬੂ ਨੇ ਪਹਿਲਾ, ਤਹਿਸੀਲ ਰਾਏਕੋਟ ਦੀ ਮਨਸੀਰਤ ਕੋਰ ਨੇ ਦੂਸਰਾ ਤੇ ਤਹਿਸੀਲ ਰਾਏਕੋਟ ਦੀ ਅਨੂਪ੍ਰੀਤ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸੇ ਤਰਾਂ ਸਕਿੰਟ ਮੁਕਾਬਲਿਆਂ ਵਿੱਚ ਤਹਿਸੀਲ ਸਮਰਾਲਾ ਨੇ ਪਹਿਲਾ, ਤਹਿਸੀਲ ਪਾਇਲ ਨੇ ਦੂਸਰਾ ਤੇ ਤਹਿਸੀਲ ਖੰਨਾ ਨੇ ਤੀਜਾ ਸਥਾਨ ਹਾਸਿਲ ਕੀਤਾ। ਪੋਸਟਰ ਮੇਕਿੰਗ ਮੁਕਾਬਲੇ ਵਿਚ ਤਹਿਸੀਲ ਲੁਧਿਆਣਾ (ਈ) ਦੇ ਅਮਨ ਨੇ ਪਹਿਲਾ, ਤਹਿਸੀਲ ਖੰਨਾ ਦੀ ਮੰਨਤ ਮਹਿਰਾ ਨੇ ਦੂਜਾ ਅਤੇ ਤਹਿਸੀਲ ਸਮਰਾਲਾ ਦੀ ਅਨੂ ਕੁਮਾਰੀ ਨੇ ਤੀਜਾ ਸਥਾਨ ਹਾਸਲ ਕੀਤਾ।  ਇਨਾਮਾਂ ਦੀ ਵੰਡ ਜਿਲ੍ਹਾ ਸਿੱਖਿਆ ਅਫਸਰ ਜਸਵਿੰਦਰ ਕੌਰ 'ਤੇ ਉੱਪ ਜਿਲ੍ਹ ਸਿੱਖਿਆ ਅਫਸਰ ਜਸਵਿੰਦਰ ਸਿੰਘ ਵਿਰਕ ਨੇ ਕੀਤੀ । ਇਨਾਮ ਵੰਡਦਿਆਂ ਉਹਨਾਂ ਜੇਤੂ ਬੱਚਿਆਂ ਨੂੰ ਮੁਬਾਰਕਾਂ ਦਿੰਦਿਆਂ ਸਟੇਟ ਪੱਧਰੀ ਮੁਕਾਬਲਿਆਂ ਲਈ ਤਿਆਰੀ ਕਰਨ ਲਈ ਵੀ ਕਿਹਾ। ਉਹਨਾ ਕਿਹਾ ਕਿ ਇਹ ਵਿੱਦਿਅਕ ਮੁਕਾਬਲੇ ਵਿਦਿਆਰਥੀਆਂ ਨੂੰ ਜੰਗੇ ਆਜ਼ਾਦੀ ਦੇ ਇਤਿਹਾਸ ਅਤੇ ਮਹਾਨ ਦੇਸ਼ ਭਗਤਾ ਦੇ ਜੀਵਨ ਅਤੇ ਕੁਰਬਾਨੀ ਤੋ ਜਾਣੂ ਕਰਵਾਉਣ ਲਈ ਸਫਲ ਰਹੇ ਵੱਖ ਮੁਕਾਬਲਿਆਂ ਵਿੱਚ ਜੱਜ ਦੀ ਭੂਮਿਕਾ ਨਿਭਾਉਣ ਵਾਲੇ ਅਧਿਆਪਕਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇੱਕ ਅਧਿਆਪਕ ਹੀ ਹੈ ਜੋ ਬੱਚਿਆਂ ਨੂੰ ਰਾਸ਼ਟਰ ਦੇ ਨਿਰਮਾਤਾ ਬਣਾਉਣ ਵਿਚ ਅਹਿਮ ਰੋਲ ਅਦਾ ਕਰਦਾ ਹੈ। ਸਟੇਜ ਸੈਕਟਰੀ ਦੀ ਭੂਮਿਕਾ ਗੁਰਦੀਪ ਸਿੰਘ ਸੈਣੀ ਵੱਲੋਂ ਬਾਖੂਬੀ ਨਿਭਾਈ ।ਇਸ ਮੌਕੇ ਤੇ ਪਰਮਜੀਤ ਸਿੰਘ ਬੀ.ਪੀ.ਈ ਓ ਲੁਧਿਆਣਾ - 2, ਰਮਨਜੀਤ ਸਿੰਘ ਸੰਧੂ ਬੀ ਪੀ ਈ ਓ ਮਾਗਟ - 1, ਮੈਡਮ ਇੰਦੂ ਸੂਦ ਬੀ.ਪੀ.ਈ.ਓ. ਮਾਂਗਟ 3, ਅਵਤਾਰ ਸਿੰਘ ਬੀ.ਪੀ.ਈ.ਓ ਖੰਨਾ - 2, ਜਿਲ੍ਹਾ ਨੋਡਲ ਅਫਸਰ ਮੈਡਮ ਸੋਨਜੀਤ ਕੌਰ ਨੇ ਕਿਹਾ ਕਿ ਇਹ ਮੁਕਾਬਲੇ ਵਿਦਿਆਰਥੀਆਂ ਅੰਦਰ ਦੇਸ ਭਗਤੀ ਦੀ ਭਾਵਨਾ ਪੈਦਾ ਕਰਨਗੇ ਅਤੇ ਵਿਦਿਆਰਥੀਆਂ ਦੇ ਕੋਮਲ ਮਨਾਂ ਵਿੱਚ ਮਹਾਨ ਸ਼ਹੀਦਾਂ ਪ੍ਰਤੀ ਸ਼ਰਧਾ ਅਤੇ ਸਤਿਕਾਰ ਪੈਦਾ ਹੋਵੇਗਾ। ਇਹਨਾਂ ਮੁਕਾਬਲਿਆਂ ਦੇ ਸਫਲ ਸੰਚਾਲਨ ਲਈ ਜਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜਾਓ ਪੰਜਾਬ ਸੰਜੀਵ ਕੁਮਾਰ ਸਮੂਹ ਬੀਪੀਓਜ ਅਤੇ ਸਮੁੱਚੀ ਪੜ੍ਹੋ ਪੰਜਾਬ ਪੜਾਓ ਪੰਜਾਬ ਟੀਮ ਵੱਲੋਂ ਸਲਾਘਾਯੋਗ ਸੇਵਾਵਾ ਨਿਭਾਈਆਂ ਗਈਆਂ। 

ਸਰਕਾਰੀ ਪ੍ਰਾਇਮਰੀ ਸਕੂਲ ਮੁੱਲਾਂਪੁਰ ਦੇ ਸਮੂਹ ਸਟਾਫ ਅਤੇ ਪਿੰਡ ਦੀ ਪੰਚਾਇਤ ਵੱਲੋਂ ਉਕਤ ਪ੍ਰੋਗਰਾਮ ਲਈ ਬਹੁਤ ਹੀ ਸੁਚੱਜੇ ਪ੍ਰਬੰਧ ਕੀਤੇ ਗਏ ਸਨ। ਇਸ ਮੌਕੇ ਤੇ ਗੁਰਮੀਤ ਸਿੰਘ ਸਹਾਇਕ ਮੀਡੀਆ ਕੋਆਰਡੀਨੇਟਰ,ਸੈਂਟਰ ਹੈੱਡ ਟੀਚਰ, ਰਾਜਵਿੰਦਰਪਾਲ ਸਿੰਘ ਸਹਿਬਾਜਪੁਰ, ਬਲਜੀਤ ਸਿੰਘ ਸਿੰਘ ਲੋਹਟਬੱਦੀ ,ਸੰਜੀਵ ਕੁਮਾਰ ਸ਼ਰਮਾ, ਜਗਜੀਤ ਸਿੰਘ ਜੇਈ ਅਤੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਅਤੇ ਅਧਿਆਪਕ ਮੌਜੂਦ ਸਨ ।

RECENT UPDATES

Today's Highlight