ਨੰਨ੍ਹੀਆਂ ਬੱਚੀਆਂ ਨੇ ਤਹਿਸੀਲ ਪੱਧਰੀ 75ਵੇ ਆਜ਼ਾਦੀ ਦਿਹਾੜੇ ਮੌਕੇ ਵੈਲਕਮ ਡਾਂਸ ਕਰਕੇ ਪ੍ਰਭਾਵਿਤ ਕੀਤੇ ਸਮੂਹ ਦਰਸ਼ਕ

ਨੰਨ੍ਹੀਆਂ ਬੱਚੀਆਂ ਨੇ ਤਹਿਸੀਲ ਪੱਧਰੀ 75ਵੇ ਆਜ਼ਾਦੀ ਦਿਹਾੜੇ ਮੌਕੇ ਵੈਲਕਮ ਡਾਂਸ ਕਰਕੇ ਪ੍ਰਭਾਵਿਤ ਕੀਤੇ ਸਮੂਹ ਦਰਸ਼ਕ


ਪਾਇਲ 16 ਅਗਸਤ 

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਘੁੰਗਰਾਲੀ ਰਾਜਪੂਤਾਂ ਦੀਆਂ ਨੰਨ੍ਹੀਆਂ ਬੱਚੀਆਂ ਨੇ 75ਵੇਂ ਆਜ਼ਾਦੀ ਦਿਹਾੜੇ ਮੌਕੇ ਤਹਿਸੀਲ ਪੱਧਰੀ ਪਾਇਲ ਵਿਖੇ ਵੈਲਕਮ ਡਾਂਸ ਪੇਸ਼ ਕਰਕੇ ਸਮੂਹ ਦਰਸ਼ਕਾਂ ਦੇ ਮਨ ਮੋਹ ਲਿਆ।

ਇਹ ਵੈਲਕਮ ਸੌਂਗ ਉਨ੍ਹਾਂ ਨੂੰ ਅਧਿਆਪਕ ਸ੍ਰੀ ਵਿਕਾਸ ਕਪਿਲਾ ਅਤੇ ਸ੍ਰੀਮਤੀ ਬਲਜੀਤ ਕੌਰ ਵੱਲੋਂ ਤਿਆਰ ਕਰਵਾਇਆ ਗਿਆ ਸੀ।



ਇਨ੍ਹਾਂ ਬੱਚੀਆਂ ਵਿੱਚ ਤਲਵਿੰਦਰ ਕੌਰ, ਰੀਤਇੰਦਰ ਕੌਰ, ਜਸਪ੍ਰੀਤ ਕੌਰ,ਖੁਸ਼ਪ੍ਰੀਤ ਕੌਰ, ਦਿਲਪ੍ਰੀਤ ਕੌਰ, ਜੈਸਮੀਨ ਕੌਰ, ਸੇਜਲਪ੍ਰੀਤ ਕੌਰ, ਗੁਰਨੂਰਦੀਪ ਕੌਰ,ਰਾਜਵੀਰ ਕੌਰ, ਜਸ਼ਨਪ੍ਰੀਤ ਕੌਰ,ਮਨਜੋਤ ਕੌਰ, ਮੁਸਕਾਨਦੀਪ ਕੌਰ,ਗੁਰਲੀਨ ਕੌਰ,ਹਰਲੀਨ ਕੌਰ ,ਪ੍ਰਭਜੋਤ ਕੌਰ,ਗੁਰਸਿਮਰਨ ਕੌਰ,ਪ੍ਰਭਨੂਰ ਕੌਰ,ਸਿਮਰਨ ਕੌਰ ,ਰਾਜਨਪ੍ਰੀਤ ਕੌਰ ਫਰਲੀਨ ਕੌਰ ਸ਼ਾਮਿਲ ਸਨ। 

ਇਸ ਮੌਕੇ ਐੱਸ.ਡੀ.ਐੱਮ ਮੈਡਮ ਸ੍ਰੀਮਤੀ ਜਸਲੀਨ ਕੌਰ ਭੁੱਲਰ ਜੀ ਨੇ ਇਨ੍ਹਾਂ ਬੱਚਿਆਂ ਅਤੇ ਅਧਿਆਪਕਾਂ ਨੂੰ ਮੋਮੈਂਟੋ,ਸਰਟੀਫਿਕੇਟ,ਸਟੇਸ਼ਨਰੀ ਅਤੇ ਮਠਿਆਈ ਦੇ ਕੇ ਸਨਮਾਨਤ ਕੀਤਾ। ਇਸ ਪਰਫਾਰਮੈਂਸ ਲਈ ਬਾਅਦ ਵਿੱਚ ਸਕੂਲ ਦੇ ਸੀ.ਐਚ.ਟੀ ਮੈਡਮ ਸ੍ਰੀਮਤੀ ਗਲੈਕਸੀ ਸੋਫ਼ਤ, ਸ੍ਰੀਮਤੀ ਅਨੀਤਾ ਭੂੰਬਲਾ, ਸ੍ਰੀਮਤੀ ਜਸਵਿੰਦਰ ਕੌਰ, ਸ੍ਰੀਮਤੀ ਜਸਵੀਰ ਕੌਰ,ਸ.ਸਤਨਾਮ ਸਿੰਘ ਵੱਲੋਂ ਵੀ ਡਾਂਸ ਪੇਸ਼ ਕਰਨ ਵਾਲੀਆਂ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਗਾਈਡ ਅਧਿਆਪਕਾਂ ਨੂੰ ਵਧਾਈ ਦਿੱਤੀ ਗਈ।ਵਿਦਿਆਰਥਣਾਂ ਦੇ ਮਾਪਿਆਂ,ਐੱਸ.ਐੱਮ.ਸੀ. ਕਮੇਟੀ ਅਤੇ ਸਮੂਹ ਪੰਚਾਇਤ ਵੱਲੋਂ ਵੀ ਸਕੂਲ ਦੇ ਇਸ ਵਿਸ਼ੇਸ਼ ਉਪਰਾਲੇ ਲਈ ਸਾਰੇ ਅਧਿਆਪਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends