2 ਅਗਸਤ ਤੋਂ ਮਿਲਣਗੇ 5ਵੀਂ , 8 ਵੀਂ ਅਤੇ ਦਸਵੀਂ ਜਮਾਤ ਦੇ ਸਰਟੀਫਿਕੇਟ/ਨਤੀਜਾ ਕਾਰਡ

 ਪੰਜਾਬ ਸਕੂਲ ਸਿੱਖਿਆ ਬੋਰਡ ਪੰਜਵੀਂ, ਅੱਠਵੀਂ ਪ੍ਰੀਖਿਆ ਮਾਰਚ 2022 ਕੇਵਲ ਰੈਗੂਲਰ ਅਤੇ ਦਸਵੀਂ ਪ੍ਰੀਖਿਆ ਅਪ੍ਰੈਲ 2022 ਦੇ ਰੈਗੂਲਰ ਅਤੇ ਓਪਨ ਸਕੂਲ ਪ੍ਰੀਖਿਆਰਥੀਆਂ ਦੇ ਸਰਟੀਫਿਕੇਟ/ਨਤੀਜਾ ਕਾਰਡ ਮਿਤੀ 01-08-2022 ਨੂੰ ਜਿਲ੍ਹਾ ਪੱਧਰ ਤੇ ਸਥਿਤ ਬੋਰਡ ਦੇ ਖੇਤਰੀ ਦਫਤਰਾਂ ਵਿੱਚ ਭੇਜ ਦਿੱਤੇ ਗਏ ਹਨ, ਸਬੰਧਤ ਸਕੂਲਾਂ ਦੇ ਮੁੱਖੀ/ਨੁਮਾਇੰਦੇ ਆਪਣੇ ਸਕੂਲ ਦੇ ਸਰਟੀਫਿਕੇਟ/ਨਤੀਜਾ ਕਾਰਡ ਆਪਣੇ ਜਿਲ੍ਹੇ ਵਿੱਚ ਸਥਿਤ ਖੇਤਰੀ ਦਫਤਰਾਂ ਤੋਂ ਮਿਤੀ 02-08-2022 ਤੋਂ ਪ੍ਰਾਪਤ ਕਰ ਸਕਦੇ ਹਨ।


ਇਸ ਦੇ ਨਾਲ ਹੀ ਜਿਲ੍ਹਾ ਮਲੇਰਕੋਟਲਾ ਦੇ ਸਕੂਲ ਪ੍ਰੀਖਿਆਰਥੀਆਂ ਦੇ ਸਰਟੀਫਿਕੇਟ/ਨਤੀਜਾ ਕਾਰਡ ਖੇਤਰੀ ਦਫਤਰ ਸੰਗਰੂਰ ਤੋਂ, ਜਿਲ੍ਹਾ ਫਾਜਿਲਕਾ ਦੇ ਸਕੂਲ ਪ੍ਰੀਖਿਆਰਥੀਆਂ ਦੇ ਸਰਟੀਫਿਕੇਟ/ਨਤੀਜਾ ਕਾਰਡ ਖੇਤਰੀ ਦਫਤਰ ਅਬੋਹਰ ਤੋਂ ਅਤੇ ਸਾਹਿਬਜਾਦਾ ਅਜੀਤ ਸਿੰਘ ਨਗਰ(ਮੁਹਾਲੀ) ਦੇ ਸਕੂਲ ਪ੍ਰੀਖਿਆਰਥੀਆਂ ਦੇ ਸਰਟੀਫਿਕੇਟ/ਨਤੀਜਾ ਕਾਰਡ ਮੁੱਖ ਦਫਤਰ, ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਪ੍ਰਾਪਤ ਕਰਨਗੇ।


ਜਿਨ੍ਹਾਂ ਸਕੂਲਾਂ ਦੇ ਸਰਟੀਫਿਕੇਟ ਫੀਸ ਡਿਫਾਲਟਰ ਕਾਰਡ ਰੋਕੇ ਗਏ ਹਨ, ਉਨ੍ਹਾਂ ਦੀ ਸੂਚੀ ਸਬੰਧਤ ਸਕੂਲਾਂ ਦੀ ਲਾਗ ਇੰਨ ਆਈ.ਡੀ. ਤੇ ਉਪਲਬੱਧ ਹੈ।




 HEADLINES :




Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends