ਪੰਜਾਬ ਕਾਂਗਰਸ ਨੇ 32 ਬੁਲਾਰੇ ਨਿਯੁਕਤ ਕੀਤੇ

 ਪੰਜਾਬ ਕਾਂਗਰਸ ਨੇ 32 ਬੁਲਾਰੇ ਨਿਯੁਕਤ ਕੀਤੇ

ਚੰਡੀਗੜ੍ਹ, 1 ਅਗਸਤ: ਪੰਜਾਬ ਕਾਂਗਰਸ ਨੇ ਪਾਰਟੀ ਦੇ ਵਿਚਾਰ ਲੋਕਾਂ ਸਾਹਮਣੇ ਪੇਸ਼ ਕਰਨ ਅਤੇ ਵਿਰੋਧੀ ਪਾਰਟੀਆਂ ਖਾਸ ਕਰਕੇ ਸਰਕਾਰ ਨੂੰ ਜਵਾਬ ਦੇਣ ਲਈ 7 ਵਿਸ਼ੇਸ਼ ਬੁਲਾਰਿਆਂ ਅਤੇ 25 ਬੁਲਾਰਿਆਂ ਦੀ ਨਿਯੁਕਤੀ ਦਾ ਐਲਾਨ ਕੀਤਾ ਹੈ।

ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਜਾਰੀ ਕੀਤੀ ਗਈ ਸੂਚੀ ਨੂੰ ਜਨਰਲ ਸਕੱਤਰ-ਇੰਚਾਰਜ ਹਰੀਸ਼ ਚੌਧਰੀ ਨੇ ਪ੍ਰਵਾਨਗੀ ਦਿੱਤੀ ਹੈ।

ਵਿਸ਼ੇਸ਼ ਬੁਲਾਰਿਆਂ ਵਿੱਚ ਡਾ: ਅਮਰ ਸਿੰਘ ਸੰਸਦ ਮੈਂਬਰ, ਪਰਗਟ ਸਿੰਘ ਅਤੇ ਸੁਖਵਿੰਦਰ ਸਿੰਘ ਕੋਟਲੀ (ਦੋਵੇਂ ਵਿਧਾਇਕ), ਹਰਮਿੰਦਰ ਸਿੰਘ ਗਿੱਲ, ਕੁਲਬੀਰ ਸਿੰਘ ਜ਼ੀਰਾ, ਕੁਲਦੀਪ ਸਿੰਘ ਵੈਦ ਅਤੇ ਪਵਨ ਆਦੀਆ (ਸਾਰੇ ਸਾਬਕਾ ਵਿਧਾਇਕ) ਸ਼ਾਮਲ ਹਨ।



ਜਦਕਿ ਬੁਲਾਰਿਆਂ ਚ ਡਾ: ਨਵਜੋਤ ਦਹੀਆ, ਜਗਪਾਲ ਸਿੰਘ ਅਬਦੁਲਖੁਰਾਣਾ, ਅਰਸ਼ਦੀਪ ਸਿੰਘ ਖਡਿਆਲ, ਜਸਕਰਨ ਸਿੰਘ ਕਾਹਲੋਂ, ਰਮਨ ਸੁਬਰਾਮਨੀਅਮ, ਹਰਦੀਪ ਸਿੰਘ ਕਿੰਗਰਾ, ਸੁਰਜੀਤ ਸਿੰਘ ਸਵੈਚ, ਅਮਿਤ ਬਾਵਾ, ਵਿਨੋਦ ਭਾਰਤੀ, ਕੁੰਵਰ ਹਰਪ੍ਰੀਤ ਸਿੰਘ, ਜਸਵਿੰਦਰ ਸਿੰਘ ਸੀਖਾਂਵਾਲਾ, ਸੁਖਦੇਵ ਸਿੰਘ, ਰੁਪਿੰਦਰ ਸਿੰਘ ਰੁਬੀ ਗਿੱਲ, ਨਰਿੰਦਰਪਾਲ ਸਿੰਘ ਸੰਧੂ, ਜਗਮੀਤ ਸਿੰਘ ਢਿੱਲੋਂ, ਡਾ: ਸੁਖਬੀਰ ਸਿੰਘ, ਕੈਪਟਨ ਗੌਰਵ ਦੁਲਚਾ ਬਰਾੜ, ਸ੍ਰੀਮਤੀ ਸਿਮਰਤ ਖੰਗੂੜਾ, ਸ੍ਰੀਮਤੀ ਅੰਮ੍ਰਿਤ ਕੌਰ ਗਿੱਲ, ਸ੍ਰੀਮਤੀ ਟੀਨਾ ਚੌਧਰੀ, ਰਾਣਾ ਬਲਜੀਤ ਸਿੰਘ ਚਾਹਲ, ਜਸਪ੍ਰੀਤ ਸਿੰਘ ਨਰਵਾਲ, ਕੁਲਜੀਤ ਸਿੰਘ ਜੱਗੀ, ਨਵੀਨ ਸੱਭਰਵਾਲ ਅਤੇ ਜਸ਼ਨਦੀਪ ਸਿੰਘ ਚਾਹਲ ਸ਼ਾਮਲ ਹਨ।


———————————



Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends