PSSSB RECRUITMENT 2022: ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਵਾਤਾਵਰਣ ਵਿਭਾਗ ਵਿੱਚ ਭਰਤੀ ਲਈ ਅਰਜ਼ੀਆਂ ਦੀ ਮੰਗ

 


ਪੰਜਾਬ ਸਰਕਾਰ, ਸਾਇੰਸ,ਤਕਨੀਕ ਅਤੇ ਵਾਤਾਵਰਣ ਵਿਭਾਗ  ਗਰੁੱਪ-ਸੀ  ਵਿਗਿਆਨਿਕ ਸਹਾਇਕ (Scientific Assistant) ਦੀਆਂ 10 ਅਸਾਮੀਆਂ ਦੀ ਸਿੱਧੀ ਭਰਤੀ ਸਬੰਧੀ ਬੋਰਡ ਦੀ ਵੈਬਸਾਈਟ https://sssb.punjab.gov.in ਤੇ ਯੋਗ ਉਮੀਦਵਾਰਾਂ ਵੱਲੋਂ ਮਿਤੀ 13-07-2022 ਤੋਂ 22-08-2022 ਸ਼ਾਮ 05-00 ਵਜੇ ਤੱਕ ਆਨਲਾਈਨ ਅਰਜੀਆਂ/ਬਿਨੈ-ਪੱਤਰਾਂ ਦੀ ਮੰਗ ਕੀਤੀ ਜਾਂਦੀ ਹੈ।
 2. ਵਿੱਦਿਅਕ ਯੋਗਤਾ (Educational Qualification):- 
 ਲੜੀ ਨੰ.  ਅਸਾਮੀ ਦਾ ਨਾਮ  ਵਿਗਿਆਨਿਕ ਸਹਾਇਕ 
 (Scientific Assistant) 

 ਵਿੱਦਿਅਕ ਯੋਗਤਾ (Educational Qualification) Atleast B.Sc. degree or M.Sc degree in Basic Science or Life Science or Environmental Science or Micro-biology from a recognized university/institution. Knowledge of Computer: The Candidate must have undergone a computer course of Six month duration from a reputed institute.
ਉਮਰ ਸੀਮਾ:-
ਉਪਰੋਕਤ ਅਸਾਮੀਆਂ ਲਈ ਉਮੀਦਵਾਰਾਂ ਦੀ ਉਮਰ ਸੀਮਾ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਿਤੀ 01.01,2022 ਨੂੰ ਹੇਠ ਅਨੁਸਾਰ ਹੋਣੀ ਚਾਹੀਦੀ ਹੈ:-
(i) ਜਨਰਲ ਸ਼੍ਰੇਣੀ ਦੇ ਉਮੀਦਵਾਰ ਦੀ ਉਮਰ 18 ਸਾਲ ਤੋਂ ਘੱਟ ਅਤੇ 37 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ।
(ii) ਪੰਜਾਬ ਰਾਜ ਦੇ ਅਨੁਸੂਚਿਤ ਜਾਤੀ ਅਤੇ ਪੱਛੜੀ ਸ਼੍ਰੇਣੀ ਦੇ ਵਸਨੀਕ ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ ਦੀ ਉਪਰਲੀ ਸੀਮਾ 42 ਸਾਲ ਹੋਵੇਗੀ।
(iii) ਰਾਜ ਅਤੇ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਲਈ ਉਮਰ ਦੀ ਉਪਰਲੀ ਸੀਮਾ ਵਿੱਚ ਛੋਟ ਦਿੰਦੇ ਹੋਏ ਵੱਧ ਤੋਂ ਵੱਧ ਉਮਰ ਸੀਮਾ 45 ਸਾਲ ਹੋਵੇਗੀ।

ਚੋਣ ਵਿਧੀ:
(i) ਪ੍ਰਕਾਸ਼ਿਤ ਕੀਤੀਆਂ ਅਸਾਮੀਆਂ ਲਈ ਸਫਲਤਾਪੂਰਵ ਬਿਨੈ ਕਰਨ ਵਾਲੇ ਉਮੀਦਵਾਰਾਂ ਦੀ Objective type {Multiple Choice Question (MCQ)} ਲਿਖਤੀ ਪ੍ਰੀਖਿਆ ਲਈ ਜਾਵੇਗੀ।

ਅਪਲਾਈ ਕਰਨ ਦੀ ਵਿਧੀ:

ਉਮੀਦਵਾਰ ਬੋਰਡ ਦੀ ਵੈੱਬਸਾਈਟ
https://sssb.punjab.gov.in ਤੇ ਮੁਹੱਈਆ ਲਿੰਕ
ਤੇ ਕਲਿਕ ਕਰਕੇ ਮਿਤੀ 13-07-2022 ਤੋਂ 22-08-2022 (ਸ਼ਾਮ 5.00 ਵਜੇ) ਤੱਕ ਕੇਵਲ ਆਨਲਾਈਨ ਹੀ ਅਪਲਾਈ ਕਰ ਸਕਦੇ ਹਨ। ਹੋਰ ਕਿਸੇ ਵੀ ਵਿਧੀ ਰਾਹੀਂ ਭੇਜੀ ਗਈ ਅਰਜ਼ੀ ਰੱਦ ਸਮਝੀ ਜਾਵੇਗੀ।

ਆਨਲਾਈਨ ਅਪਲਾਈ ਕਰਨ ਦੀਆਂ ਹਦਾਇਤਾਂ (procedure) ਬੋਰਡ ਦੀ ਵੈਬਸਾਈਟ ਤੇ ਮੌਜੂਦ ਇਸ ਭਰਤੀ ਦੇ ਲਿੰਕ ਹੇਠ ਦਰਜ ਹਨ। ਉਮੀਦਵਾਰ ਇਸ ਲਿੰਕ ਤੇ ਕਲਿੱਕ ਕਰਨ ਉਪਰੰਤ ਇਨ੍ਹਾਂ ਹਦਾਇਤਾਂ ਨੂੰ ਧਿਆਨ ਨਾਲ ਪੜ੍ਹ ਕੇ ਹੀ ਹਰ ਇੱਕ Step ਨੂੰ ਸਫਲਤਾਪੂਰਵਕ ਮੁਕੰਮਲ ਕਰਨ।
ਯੋਗ ਉਮੀਦਵਾਰਾਂ ਦੀ ਚੋਣ ਕਰਨ ਲਈ ਲਿਖਤੀ ਪ੍ਰੀਖਿਆ ਵਿੱਚੋਂ ਪ੍ਰਾਪਤ ਅੰਕਾਂ ਦੇ ਆਧਾਰ ਤੇ ਹੀ ਸਾਂਝੀ ਮੈਰਿਟ ਸੂਚੀ (Common Merit List) ਤਿਆਰ ਕੀਤੀ ਜਾਵੇਗੀ।

Important links: 
Official website Punjab subordinate services selection board : https://sssb.punjab.gov.in
OFFICIAL NOTIFICATION DOWNLOAD HERE

LINK FOR APPLYING ONLINE : CLICK HERE ( active on 13th July)







Featured post

PRE BOARD DATESHEET REVISED: ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ

ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ ਚੰਡੀਗੜ੍ਹ, 16 ਜਨਵਰੀ: ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸੂਬੇ ਦੇ ਸਾਰੇ ਸਕੂਲਾਂ ਵ...

RECENT UPDATES

Trends