ਸਟੇਟ ਸਪੈਸ਼ਲ ਐਜੂਕੇਟਰ ਮੁਖੀ ਉੱਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨ ਦੇ ਲਾਏ ਦੋਸ਼
ਚੰਡੀਗੜ੍ਹ, 16 (ਵਿਕਰਮਜੀਤ ਸਿੰਘ ਮਾਨ)-ਸੂਬੇ ਦੇ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਦੀ ਸੇਵਾ 'ਚ ਠੇਕੇ ਦੇ ਆਧਾਰ 'ਤੇ ਲੱਗੇ ਵਿਸ਼ੇਸ਼ ਅਧਿਆਪਕਾਂ (ਸਪੈਸ਼ਲ ਐਜੂਕੇਟਰ ਆਈ.ਈ.ਆਰ ਟੀ.ਐੱਸ)-ਦੀ ਖੱਜਲ ਬੁਰੀ ਦਾ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਦੇ ਦਰਬਾਰ 'ਚ ਪਹੁੰਚ ਚੁੱਕਾ ਹੈ। ਸੂਬੇ ਦੇ ਵੱਡੀ ਗਿਣਤੀ 'ਚ ਵਿਸ਼ੇਸ਼ ਅਧਿਆਪਕਾਂ ਨੇ ਮੁੱਖ ਮੰਤਰੀ ਨੂੰ ਸ਼ਿਕਾਇਤ ਪੱਤਰ ਭੇਜ ਕੇ ਸਟੇਟ ਸਪੈਸ਼ਲ ਐਜੂਕਟਰ ਖ਼ਿਲਾਫ਼ ਮਾਨਸਿਕ ਪ੍ਰੇਸ਼ਾਨੀ ਦੇਣ ਦੇ ਗੰਭੀਰ ਦੋਸ਼ ਲਾਏ ਹਨ। ਇਨ੍ਹਾਂ ਅਧਿਆਪਕਾਂ ਨੇ ਮੁੱਖ ਮੰਤਰੀ ਨੂੰ ਗੁਪਤ ਸ਼ਿਕਾਇਤ ਪੱਤਰ ਭੇਜਦੇ ਹੋਏ ਲਿਖਿਆ ਹੈ ਕਿ ਅਸੀਂ ਸਾਰੇ ਸੂਬੇ ਦੇ ਵਿਸ਼ੇਸ਼ ਅਧਿਆਪਕ ਸਿੱਖਿਆ ਵਿਭਾਗ ਸਾਲ 2005 ਤੋਂ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਨੂੰ ਸੰਭਾਲਣ ਅਤੇ ਉਨ੍ਹਾਂ ਨੂੰ ਸਿੱਖਿਆ ਦੇਣ ਦੀ ਸੇਵਾ ਨਿਭਾਅ ਰਹੇ ਹਾਂ।
ਇਨ੍ਹਾਂ ਵਿਸ਼ੇਸ਼ ਅਧਿਆਪਕਾਂ ਵਲੋਂ ਇਕ ਬਲਾਕ 'ਚ 50 ਤੋਂ 60 ਸਕੂਲਾਂ ਅਤੇ ਪਿੰਡਾਂ ਦੇ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚੇ ਸੰਭਾਲੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਦਫਤਰ ਬੈਠਦੀ ਸਟੇਟ ਸਪੈਸ਼ਲ ਐਜੂਕੇਟਰ ਉਨ੍ਹਾਂ ਨੂੰ ਜਲੀਲ ਕਰਨ ਲਈ ਵੱਖ-ਵੱਖ ਸਮੇਂ ਤੇ ਫੋਨ ਦੀ ਲਾਈਵ ਲੋਕੇਸ਼ਨ ਮੰਗਦੀ ਹੈ ਅਤੇ ਜੇਕਰ ਅਸੀਂ ਰੈਗੂਲਰ ਹੋਣ ਲਈ ਸੰਘਰਸ਼ ਕਰਦੇ ਹਾਂ ਤਾਂ ਮੀਟਿੰਗ 'ਚ ਸ਼ਰ੍ਹੇਆਮ ਕਿਹਾ ਜਾਂਦਾ ਹੈ ਕਿ ਤੁਹਾਡੀ ਹਰ ਫਾਈਲ ਸਾਡੇ ਜ਼ਰੀਏ ਉੱਪਰ ਜਾਣੀ ਹੈ ਅਤੇ ਅਸੀਂ ਅੱਗੇ ਜਾਣ ਹੀ ਨਹੀਂ ਦੇਣੀ। ਮੁੱਖ ਮੰਤਰੀ ਨੂੰ ਭੇਜੇ ਸ਼ਿਕਾਇਤ ਪੱਤਰ ( read here) 'ਚ ਵਿਸ਼ੇਸ਼ ਅਧਿਆਪਕਾਂ ਨੇ ਦੋਸ਼ ਲਾਏ ਹਨ ਕਿ ਮੁੱਖ ਮੰਤਰੀ ਵਲੋਂ ਹਾਲਾਂਕਿ ਹੁਕਮ ਜਾਰੀ ਕੀਤੇ ਗਏ ਹਨ ਕਿ ਕੋਈ ਵੀ ਅਧਿਆਪਕ ਸਕੂਲ ਤੋਂ ਬਾਹਰ ਦਫਤਰਾਂ ਜਨਰਲ ਵਿਚ ਕੰਮ ਨਹੀਂ ਕਰੇਗਾ ਪਰ ਹਾਲੇ ਵੀ ਸਾਡੇ ਕੁਝ ਅਧਿਆਪਕਾਂ ਤੋਂ ਦਫਤਰਾਂ 'ਚ ਕੰਮ ਲਿਆ ਜਾ ਰਿਹਾ ਹੈ। ਸ਼ਿਕਾਇਤਕਰਤਾਵਾਂ 'ਚ ਇਕ ਮਹਿਲਾ ਨਿੱਜੀ ਅਧਿਆਪਕ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਕੰਪੋਨੈਂਟ ਦੀ ਹੈੱਡ ਵਲੋਂ ਕੀਤਾ ਬੇਵਜ੍ਹਾ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਸੰਬੰਧੀ ਸਿੱਖਿਆ ਮੰਤਰੀ ਕੀਤੀ ਰਿਪੋਰਟ ਵੀ ਮੰਗਵਾ ਸਕਦੇ ਹਨ। ਉਨ੍ਹਾਂ ਲਈ ਕਿਹਾ ਕਿ ਸਟੇਟ ਸਪੈਸ਼ਲ ਐਜੂਕੇਟਰ ਕੰਪੋਨੈਂਟ ਹੈੱਡ ਦਾ ਤਬਾਦਲਾ ਕਰਨ ਦੀ ਦੀ ਮੰਗ ਸਾਰੇ ਅਧਿਆਪਕਾਂ ਵਲੋਂ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਤੋਂ ਕੀਤੀ ਗਈ ਹੈ।