Friday, 22 July 2022

ਮਾਸਟਰ ਕੇਡਰ ਯੂਨੀਅਨ ਦੀ ਵਿੱਤ ਮੰਤਰੀ ਨਾਲ ਹੋਈ ਮੀਟਿੰਗ, ਪੜ੍ਹੋ ਕੀ ਮਿਲਿਆ

 ਮਾਸਟਰ ਕੇਡਰ ਯੂਨੀਅਨ ਦੀ ਵਿੱਤ ਮੰਤਰੀ ਨਾਲ ਹੋਈ ਮੀਟਿੰਗ ਵਿੱਚ ਹੇਠਾਂ ਦਿੱਤੀਆਂ ਮੰਗਾਂ ਨੂੰ ਮਨਣ ਦਾ ਭਰੋਸਾ ਦਿੱਤਾ ਗਿਆ।

ਚੰਡੀਗੜ੍ਹ ,22 ਜੁਲਾਈ 


24 ਕੇਟੇਗਰੀ ਦੇ ਮੁਲਾਜਮਾਂ ਨੂੰ 2.59 ਦਾ ਗੁਣਾਂਕ ਦੇਣ ਦਾ ਭਰੋਸਾ ਦਿੱਤਾ ਗਿਆ ਅਤੇ ਹੋਰ ਵਿੱਤੀ ਮਸਲਿਆਂ ਸਬੰਧੀ ਜਲਦ ਹੀ ਚੇਅਰਮੇਨ ਪੇ ਕਮਿਸ਼ਨ ਨਾਲ ਮੀਟਿੰਗ ਕਰਕੇ ਪਾਜਿਟਵ ਫੈਸਲਾ ਲੈਣ ਦਾ ਭਰੋਸਾ ਦਿੱਤਾ । 

 ਪੇ ਕਮਿਸ਼ਨ ਦੀ ਰਿਪੋਰਟ ਦਾ ਦੂਜਾ ਭਾਗ ਜਲਦ ਜਾਰੀ ਹੋਵੇਗਾ ਜਿਸ ਉਪਰੰਤ ACP ਸਕੀਮ ਵੀ ਹੋਵੇਗੀ ਲਾਗੂ।

ਨਵੀ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਸਬੰਧੀ ਵੀ ਜਲਦ ਫੈਸਲਾ ਲਿਆ ਜਾਵੇਗਾ .ਇਸਤੋ ਇਲਾਵਾ ਪੈਡੂ ਭੱਤਾ,ਬਾਰਡਰ ਭੱਤਾ ਅਤੇ ਹੋਰ 37 ਭੱਤੇ ਜਲਦ ਬਹਾਲ ਹੋਣਗੇ ।ਡੀ.ਏ.ਦੀਆਂ ਪੈਡਿੰਗ ਕਿਸ਼ਤਾਂ ਵੀ ਜਲਦ ਦੇਣ ਦਾ ਭਰੋਸਾ ਦਿੱਤਾ ।ਮੁਲਾਜਮਾਂ ਲਈ ਮੈਡੀਕਲ ਰੀਇੰਬਰਸਮੈਟ ਦੀ ਜਗਾ ਤੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ 'ਚ ਕੇਸ਼ਲੈੱਸ ਇਲਾਜ ਦੀ ਸੁਵਿਧਾ ਲਾਗੂ ਕਰਨ ਦੀ ਮੰਗ ਨੂੰ ਵੀ ਵਿਚਾਰਨ ਦਾ ਭਰੋਸਾ ਦਿੱਤਾ ਗਿਆ।

ਰਮਸਾ ਅਤੇ ਐਸਐਸਏ ਦੇ ਨਾਨ ਟੀਚੰਗ ਸਟਾਫ ਨੂੰ ਕਲਿੱਕ ਕਰਨ ਦਾ ਮੌਕਾ ਦੇਣ ਦੀ ਮੰਗ ਨੂੰ ਵੀ ਵਿਚਾਰਨ ਦਾ ਭਰੋਸਾ ਮੰਤਰੀ ਵਲੋ ਦਿੱਤਾ ਗਿਆ।  ਪੰਜਾਬ ਦੇ ਸਮੁੱਚੇ ਅਧਿਆਪਕਾ ਨੂੰ ਬਰਾਬਰ ਕੰਮ ਬਰਾਬਰ ਤਨਖਾਹ ਦੇ ਅਧਾਰ ਤੇ ਵੱਖ ਵੱਖ ਵੰਨਗੀਆ ਖਤਮ ਕਰਕੇ 6ਵੇ ਪੇ ਕਮਿਸ਼ਨ ਦੇ ਦਾਇਰੇ ਚ ਲਿਆਉਣ ਅਤੇ ਕੇਦਰੀ ਸਕੇਲ ਰੱਦ ਕਰਨ ਅਤੇ ਪੋਬੇਸ਼ਨ ਪੀਰਿਅਡ ਦੌਰਾਨ ਪੂਰਾ ਸਕੇਲ ਦੇਣ ਦੀ ਮੰਗ ਵੀ ਜੋਰਦਾਰ ਢੰਗ ਨਾਲ ਰੱਖੀ ਗਈ ਜਿਸ ਨੂੰ ਮੰਤਰੀ ਜੀ ਨੇ ਵਿਚਾਰਨ ਦ‍ਾ ਭਰੋਸਾ ਦਿੱਤਾ।


ਇਸ ਮੀਟਿੰਗ ਵਿੱਚ ਮਾਸਟਰ ਕੇਡਰ ਯੂਨੀਅਨ ਦੇ ਪ੍ਰਧਾਨ ਸ੍ਰ ਗੁਰਪ੍ਰੀਤ ਸਿੰਘ ਰਿਆੜ, ਫਾਊਡਰ ਮੈਂਬਰ ਸ੍ਰ ਵਸਿੰਗਟਨ ਸਿੰਘ ਸਮੀਰੋਵਾਲ,ਬਲਜੀਤ ਸਿੰਘ ਦਿਆਲਗੜ,ਬਲਜਿੰਦਰ ਸਿੰਘ ਸ਼ਾਂਤਪੂਰੀ ਲੈਕਚਰਾਰ ਕੇਡਰ ਤੋਂ ਸ੍ਰ.ਅਵਤਾਰ ਸਿੰਘ ਧਨੋਆ ,ਅਰਜਿੰਦਰ ਸਿੰਘ ਕਲੇਰ ਅਤੇ ਵਿੱਤ ਵਿਭਾਗ ਦੇ ਉੱਚ ਅਧਿਕਾਰੀ ਮੌਜੂਦ ਸਨ।
RECENT UPDATES

Holiday

HOLIDAY ALERT : 20 ਅਗਸਤ ਨੂੰ ਇਹਨਾਂ ਜ਼ਿਲਿਆਂ ਵਿੱਚ ਛੁੱਟੀ ਦਾ ਐਲਾਨ

 HOLIDAY ANNOUNCED ON 20TH AUGUST 2022 ਸੰਗਰੂਰ 18 ਅਗਸਤ  ਮਿਤੀ 20-08-2022 ਨੂੰ ਸ਼ਹੀਦ ਸੰਤ ਸ਼੍ਰੀ ਹਰਚੰਦ ਸਿੰਘ ਲੋਂਗੋਵਾਲ   ਦੀ ਬਰਸੀ ਮੌਕੇ ਸ਼ਰਧਾਂਜਲੀ ਭੇਂ...

Today's Highlight