ਬਦਲੀਆਂ ਦਾ ਪੋਰਟਲ ਦੁਬਾਰਾ ਖੋਲ੍ਹ ਕੇ ਦੂਰ ਦੁਰਾਡੇ ਬੈਠੇ ਅਧਿਆਪਕਾਂ ਨੂੰ ਮਿਲੇ ਬਦਲੀਆਂ ਦਾ ਹੱਕ

 ਬਦਲੀਆਂ ਦਾ ਪੋਰਟਲ ਦੁਬਾਰਾ ਖੋਲ੍ਹ ਕੇ ਦੂਰ ਦੁਰਾਡੇ ਬੈਠੇ ਅਧਿਆਪਕਾਂ ਨੂੰ ਮਿਲੇ ਬਦਲੀਆਂ ਦਾ ਹੱਕ:


ਅਮਨਦੀਪ ਸ਼ਰਮਾ ਸੂਬਾ ਪ੍ਰਧਾਨ ਪੰਜਾਬ।

    19 ਜੁਲਾਈ ਨੂੰ ਸਿੱਖਿਆ ਮੰਤਰੀ ਜੀ ਨੂੰ ਮਿਲਕੇ ਕਰਾਗੇ ਬਦਲੀਆ ਦੇ ਮਸਲੇ ਤੇ ਗੱਲਬਾਤ:ਦੁਆਬੀਆ।

     ਦੋ ਸਾਲ ਦੀ ਸਟੇਅ ਪੂਰੀ ਹੋਣ ਉਪਰੰਤ ਵੀ ਨਹੀਂ ਮਿਲਿਆ ਬਦਲੀ ਦਾ ਮੌਕਾ:ਗੁਰਜੰਟ ਬੱਛੋਆਣਾ।

        ਪਿਛਲੇ ਲੰਮੇ ਸਮੇਂ ਤੋਂ ਆਪਣੇ ਘਰਾਂ ਤੋਂ ਦੂਰ ਦਰਾਡੇ ਬੈਠੇ ਅਧਿਆਪਕਾਂ ਨੂੰ ਬਦਲੀਆਂ ਦਾ ਪੋਰਟਲ ਦੁਬਾਰਾ ਖੋਲ੍ਹ ਕੇ ਘਰਾਂ ਦੇ ਨਜ਼ਦੀਕ ਇਕ ਮੌਕਾ ਦੇਣ ਦੀ ਮੰਗ ਕਰਦਿਆਂ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਕਿਹਾ ਕਿ ਮਾਰਚ 2022  ਤਕ ਅਧਿਆਪਕਾਂ ਦੀ ਸਟੇਅ ਨੂੰ ਮੰਨਣਾ ਗਲਤ ਹੈ। ਉਨ੍ਹਾਂ ਕਿਹਾ ਕਿ ਜਦੋਂ ਬਦਲੀਆਂ ਜੁਲਾਈ ਮਹੀਨੇ ਤੱਕ ਹੁੰਦੀਆਂ ਹਨ ਤਾਂ ਬਦਲੀਆਂ ਦੀ ਸਟੇਅ ਨੂੰ ਵੀ ਜੁਲਾਈ ਮਹੀਨੇ ਤੱਕ ਹੀ ਮੰਨਣਾ ਬਣਦਾ ਹੈ।


SSA RECRUITMENT 2022: ਸਪੈਸ਼ਲ ਟੀਚਰਾਂ ਦੀ ਭਰਤੀ ਕਰੋ ਅਪਲਾਈ 


ਉਹਨਾਂ ਕਿਹਾ ਕੇ 31 ਮਾਰਚ 2023 ਨੂੰ ਅਧਾਰ ਬਣਾ ਕੇ ਅਧਿਆਪਕਾਂ ਦੀਆਂ ਬਦਲੀਆ ਕੀਤੀਆ ਜਾਣ।ਜਥੇਬੰਦੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਤਿੰਦਰ ਸਿੰਘ ਦੁਆਬੀਆ ਨੇ ਮੰਗ ਕੀਤੀ ਕਿ 3704, 6635 ਭਰਤੀਆਂ ਵਿੱਚ ਦੂਰ ਦੁਰਾਡੇ ਕੰਮ ਕਰਦੇ ਅਧਿਆਪਕਾਂ ਨੂੰ ਬਦਲੀ ਦਾ ਮੌਕਾ ਦੇਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵੀ ਬਦਲੀ ਪਾਲਿਸੀ ਵਿਚ ਸੋਧ ਕਰਦਿਆਂ  ਇਨ੍ਹਾਂ ਅਧਿਆਪਕਾਂ ਨੂੰ ਬਦਲੀ ਦਾ ਮੌਕਾ ਦਿੱਤਾ ਗਿਆ ਸੀ ਜਿਸ ਵਿੱਚ ਕਈ ਅਧਿਆਪਕਾਂ ਦੀਆਂ ਬਦਲੀਆਂ ਤਾਂ ਹੋ ਗਈਆਂ ਸਨ ਪ੍ਰੰਤੂ ਬਹੁਤੇ ਅਧਿਆਪਕ ਬਦਲੀਆਂ ਤੋਂ ਵਾਂਝੇ ਰਹਿ ਗਏ ਸਨ। ਉਨ੍ਹਾਂ ਕਿਹਾ ਕਿ ਸਿਫਾਰਸੀ ਅਧਿਆਪਕਾਂ ਦੀਆਂ ਬਦਲੀਆਂ ਤਾਂ ਇਸ ਸਾਲ ਦੇ ਸੁਰੂ ਵਿੱਚ ਹੀ ਮੁੱਖ ਮੰਤਰੀ ਪੰਜਾਬ ਵੱਲੋਂ ਕਰ ਦੇਣੀਆਂ ਸਨ ਪ੍ਰੰਤੂ ਲੋੜਵੰਦ ਅਧਿਆਪਕ ਅਜੇ ਵੀ ਦੂਰ ਦੁਰਾਡੇ ਹੀ ਕੰਮ ਕਰ ਰਹੇ ਹਨ ਉਨ੍ਹਾਂ ਮੰਗ ਕੀਤੀ ਕਿ ਪੋਰਟਲ ਦੁਬਾਰਾ ਖੁੱਲ੍ਹ ਕੇ ਅਧਿਆਪਕਾਂ ਨੂੰ ਬਦਲੀ ਦਾ ਮੌਕਾ ਦਿੱਤਾ ਜਾਵੇ।

💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

RECENT UPDATES

Trends