ਦੇਵੀਗੜ੍ਹ /ਪਟਿਆਲਾ ( 16 ਜੁਲਾਈ)ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਐਨ ਆਰ ਆਈ ਨੇ ਬੀਬੀਪੁਰ ਪ੍ਰਾਇਮਰੀ ਸਕੂਲ ਨੂੰ ਕੀਤਾ ਇਨਵਰਟਰ ਦਾਨ*

 *ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਐਨ ਆਰ ਆਈ ਨੇ ਬੀਬੀਪੁਰ   ਪ੍ਰਾਇਮਰੀ ਸਕੂਲ ਨੂੰ ਕੀਤਾ ਇਨਵਰਟਰ ਦਾਨ* 




ਸਰਕਾਰੀ ਪ੍ਰਾਇਮਰੀ ਸਕੂਲ ਬੀਬੀਪੁਰ ਦੇ ਸਕੂਲ ਇੰਚਾਰਜ ਸ੍ਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਗਰਮੀ ਦੇ ਮੌਸਮ ਨੂੰ ਦੇਖਦਿਆਂ ਹੋਇਆ ਪਿੰਡ ਦੇ ਐੱਨ ਆਰ ਆਈ ਭਰਾਵਾਂ ਸ੍ਰੀ ਹਰਬੰਸ ਸਿੰਘ ਯੂਐਸਏ ,ਸ੍ਰੀ ਰਣਜੀਤ ਸਿੰਘ , ਸ੍ਰੀ ਰੋਹਿਤ ਨੇ ਛੋਟੇ ਛੋਟੇ ਬੱਚਿਆਂ ਲਈ ਸਕੂਲ ਨੂੰ ਇਨਵਰਟਰ ਦਾਨ ਕੀਤਾ ਸਕੂਲ ਅਧਿਆਪਕ ਪ੍ਰਮੋਦ ਕੁਮਾਰ ,ਮਨੀਸ਼ ਕੁਮਾਰ  ਨੇ ਦੱਸਿਆ ਕਿ ਐੱਸਐੱਮਸੀ ਮੈਂਬਰਾਂ ਦੇ ਨਾਲ ਨਾਲ ਸਮੂਹ ਪਿੰਡ ਵਾਸੀਆਂ ਦੀ ਸਕੂਲ ਵਿੱਚ ਪਿਛਲੇ ਕੁਝ ਦਿਨਾਂ ਪਹਿਲਾਂ ਮੀਟਿੰਗ ਕੀਤੀ ਗਈ ਸੀ ਜਿਸ ਵਿਚ ਪਿੰਡ ਵਾਸੀਆਂ ਨੇ ਸਕੂਲ ਦੀ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ ਸੀ ਇਸੇ ਸਦਕਾ ਪਿੰਡ ਦੇ ਐਨਆਰਆਈ ਭਰਾਵਾਂ ਨੇ ਸਕੂਲ ਨੂੰ ਗਰਮੀ ਦਾ ਮੌਸਮ ਦੇਖਦੇ ਹੋਏ ਸਕੂਲ ਨੂੰ ਇਨਵਰਟਰ ਭੇਟ ਕੀਤਾ । ਸਕੂਲ ਅਧਿਆਪਕਾਂ ਨੇ ਦੱਸਿਆ ਕਿ ਸਕੂਲ ਦੀ ਹੋਰ ਤਰੱਕੀ ਲਈ ਵੀ ਪਿੰਡ ਵਾਸੀਆਂ ਨੇ ਵੱਧ ਚਡ਼੍ਹ ਕੇ ਯੋਗਦਾਨ ਦੇਣ ਦਾ  ਵਾਅਦਾ ਕੀਤਾ । ਇਸ ਸਮੇਂ  ਸਰਪੰਚ ਸੁਖਵਿੰਦਰ ਕੌਰ ,ਸਕੂਲ ਦੇ ਅਧਿਆਪਕ ਰਾਜਵਿੰਦਰ ਕੌਰ ,ਸ੍ਰੀ ਜਗਦੇਵ ਸਿੰਘ, ਸ੍ਰੀ ਸਰਦਾਰ ਸਿੰਘ ਸ੍ਰੀਮਤੀ ਮੀਨਾਕਸ਼ੀ ਦੇਵੀ ,ਸਾਬਕਾ ਸਰਪੰਚ ਸ੍ਰੀ ਗੁਰਨਾਮ ਸਿੰਘ ਮੌਕੇ ਪਹੁੰਚੇ ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends