6635 ਈਟੀਟੀ ਅਧਿਆਪਕਾਂ ਦੀ ਭਰਤੀ ਚ ਬਣਿਆ ਇਹ ਅਨੋਖਾ ਰਿਕਾਰਡ

ਫਾਜ਼ਿਲਕਾ 3 ਜੁਲਾਈ 


ਪੰਜਾਬ ਸਰਕਾਰ ਵੱਲੋਂ 6635 ਈਟੀਟੀ ਅਧਿਆਪਕਾਂ ਦੀ ਭਰਤੀ ਲਈ ਸਟੇਸ਼ਨ ਚੁਆਇਸ ਸ਼ੁਰੂ ਕਰ ਦਿੱਤੀ ਹੈ। ਇਸ ਭਰਤੀ ਵਿੱਚ ਇਕ ਅਜਿਹਾ ਕੀਰਤੀਮਾਨ ਸਥਾਪਤ ਹੋਇਆ ਹੈ ਸੋ ਅਜੇ ਤੱਕ ਸ਼ਾਇਦ ਹੀ ਕਿਸੇ ਭਰਤੀ ਵਿੱਚ ਇਸ ਤੋਂ ਪਹਿਲਾਂ ਹੋਇਆ ਹੋਵੇ।

ਜ਼ਿਲ੍ਹਾ ਫਾਜ਼ਿਲਕਾ,   ਸਬ-ਡਵੀਜ਼ਨ  ਅਬੋਹਰ ਦੇ ਪਿੰਡ ਡੰਗਰਖੇੜਾ ਦੀਆਂ 30 ਹੋਣਹਾਰ ਵਿਦਿਆਰਥੀਆਂ ਨੇ ਈਟੀਟੀ ਅਧਿਆਪਕ ਦੀ ਨੌਕਰੀ ਹਾਸਲ ਕਰਕੇ ਪਿੰਡ ਡੰਗਰਖੇੜਾ, ਜ਼ਿਲ੍ਹਾ, ਫਾਜ਼ਿਲਕਾ ਪੰਜਾਬ ਅਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ।



ਜਾਣਕਾਰੀ ਅਨੁਸਾਰ ਪੰਜਾਬ  ਸਰਕਾਰ ਨੇ ਪਿਛਲੇ ਦਿਨੀਂ 6635 ਪ੍ਰਾਇਮਰੀ ਅਧਿਆਪਕਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ, ਜਿਸ ਵਿੱਚ ਪਿੰਡ ਡੰਗਰਖੇੜਾ ਦੇ ਵਸਨੀਕ ਕਰੀਬ 30 ਹੋਨਹਾਰ ਉਮੀਦਵਾਰਾਂ ਨੂੰ ਸੂਚੀ ਵਿੱਚ ਥਾਂ ਮਿਲੀ ।


2 ਜੁਲਾਈ 2022 ਦਿਨ ਸ਼ਨੀਵਾਰ ਨੂੰ  ਇਹ ਸਾਰੇ  ਅਧਿਆਪਕ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਫ਼ਤਰ ਵਿੱਚ ਜੁਆਇੰਨ ਹੋ ਗਏ ਹਨ, ਜਿਸ ਕਾਰਨ ਪਿੰਡ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।



 ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਵਿਧਾਨ ਸਭਾ ਹਲਕਾ ਬੱਲੂਆਣਾ ਅਧੀਨ ਪੈਂਦੇ ਪਿੰਡ ਡੰਗਰਖੇੜਾ ਵਿੱਚ ਵੱਡੀ ਗਿਣਤੀ ਲੋਕ ਉੱਚ ਸਰਕਾਰੀ ਅਹੁਦਿਆਂ ’ਤੇ ਬੈਠੇ ਹਨ।


ਜੋਤੀ, ਸਮੀਕਸ਼ਾ, ਰਵੀ, ਵੇਦ ਪ੍ਰਕਾਸ਼, ਰਾਜੇਸ਼, ਪੂਨਮ, ਲਕਸ਼ਿਕਾ, ਪੂਜਾ, ਵਿਨੋਦ, ਪ੍ਰਦੀਪ, ਸ਼ਹਿਨਾਜ਼, ਰੇਣੂ, ਅਜੇ, ਸੁਧੀਰ ਕੁਮਾਰ, ਪ੍ਰੇਮ ਕੁਮਾਰ, ਗੁਰਦੀਪ, ਪੂਨਮ, ਕਿਰਨ, ਸਵਿਤਾ, ਕਮਲੇਸ਼, ਪੁਰਸ਼ੋਤਮ, ਮਨੀਸ਼ਾ, ਦੀਕਸ਼ਾ, ਮੋਨਿਕਾ , ਵਿਕਰਮ, ਨਵਨੀਤ ਸਿੰਘ, ਰਮਨਦੀਪ ਕੌਰ, ਨੇਹਾ, ਮਨੀਸ਼ਾ ਆਦਿ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends