ਸਾਡਾ.ਐਮ.ਐਲ.ਏ.ਸਾਡੇ ਵਿਚ ਤਹਿਤ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ੍ਰੀ ਅਨੰਦਪੁਰ ਸਾਹਿਬ ਵਿਚ ਸੁਣੀਆ ਲੋਕਾਂ ਦੀਆਂ ਮੁਸ਼ਕਿਲਾਂ
ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣਾ ਸਾਡਾ ਫਰਜ਼, ਹਰ ਗ੍ਰੰਟੀ ਵਾਰੋ ਵਾਰੀ ਹੋਵੇਗੀ ਪੂਰੀ-ਹਰਜੋਤ ਬੈਂਸ
ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਜੇਲਾਂ,ਜਲ ਸਰੋਤ, ਖਾਣਾਂ ਅਤੇ ਭੂ-ਵਿਗਿਆਨ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਅੱਜ ਆਪਣੇ ਵਿਧਾਨ ਸਭਾ ਹਲਕੇ ਦੇ ਦੌਰੇ ਦੋਰਾਨ ਸਾਡਾ.ਐਮ.ਐਲ.ਏ.ਸਾਡੇ ਵਿਚ ਤਹਿਤ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ। ਕੈਬਨਿਟ ਮੰਤਰੀ ਨੇ ਲੋਕਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਅਤੇ ਬਾਕੀ ਰਹਿ ਗਏ ਮਸਲੇ ਹੱਲ ਕਰਨ ਲਈ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ।
ਅੱਜ ਸਥਾਨਕ ਪਾਵਰ ਕਾਮ ਗੈਸਟ ਹਾਊਸ ਵਿਚ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾ ਹੱਲ ਕਰਨ ਲਈ ਅਸੀ ਸਾਡਾ.ਐਮ.ਐਲ.ਏ.ਸਾਡੇ ਵਿਚ ਪ੍ਰੋਗਰਾਮ ਉਲੀਕਿਆ ਹੈ, ਇਸ ਤੇ ਤਹਿਤ ਪਿੰਡਾਂ ਵਿਚ ਜਾ ਕੇ ਸਾਝੀ ਸੱਥ ਵਿਚ ਬੈਠ ਕੇ ਲੋਕਾਂ ਦੀਆਂ ਮੁਸਕਿਲਾ ਹੱਲ ਕਰਦੇ ਹਾਂ, ਪਿੰਡਾਂ ਤੋ ਇਲਾਵਾ ਸ਼ਹਿਰਾਂ ਵਿਚ ਵੀ ਇਹ ਮੁਹਿੰਮ ਜਾਰੀ ਹੈ। ਉਨ੍ਹਾਂ ਨੇ ਕਿਹਾ ਕਿ ਸ.ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਵਾਰੋ ਵਾਰੀ ਪੂਰੇ ਕਰਨੇ ਹਨ। ਲੋਕਾਂ ਨੂੰ ਕੋਈ ਮੁਸ਼ਕਿਲ ਪੇਸ਼ ਨਹੀ ਆਉਣ ਦਿੱਤੀ ਜਾਵੇਗੀ, ਹਰ ਗ੍ਰੰਟੀ ਪੂਰੀ ਜਿੰਮੇਵਾਰੀ ਨਾਲ ਪੂਰੀ ਕਰਾਂਗੇ, ਬਿਜਲੀ ਬਿੱਲਾਂ ਦੀ ਗ੍ਰੰਟੀ ਪੂਰੀ ਕੀਤੀ ਹੈ,ਮੁੱਖ ਮੰਤਰੀ ਐਲਾਨ ਕਰ ਚੁੱਕੇ ਹਨ ਕਿ ਸਤੰਬਰ ਮਹੀਨੇ ਵਿਚ 51 ਲੱਖ ਪਰਿਵਾਰਾ ਦਾ ਬਿੱਲ ਜੀਰੋ ਆਵੇਗਾ।
ਕੈਬਨਿਟ ਮੰਤਰੀ ਨੇ ਕਿਹਾ ਕਿ ਅਸੀ ਲੋੜਵੰਦਾਂ ਨੂੰ ਸਾਰੀਆ ਭਲਾਈ ਸਕੀਮਾਂ ਦਾ ਲਾਭ ਦੇਣ ਲਈ ਬਚਨਬੱਧ ਹਾਂ, ਇਸ ਦੇ ਲਈ ਵਿਆਪਕ ਮੁਹਿੰਮ ਅਰੰਭ ਕੀਤੀ ਜਾਵੇਗੀ। ਹਰ ਯੋਗ ਲੋੜਵੰਦ ਤੱਕ ਭਲਾਈ ਸਕੀਮਾ ਦਾ ਲਾਭ ਪਹੁੰਚੇਗਾ, ਲਾਭਪਾਤਰੀ ਨਿਰੰਤਰ ਸਹੂਲਤਾ ਦਾ ਲਾਭ ਲੈ ਸਕਣਗੇ। ਉਨ੍ਹਾਂ ਨੇ ਜਨਤਕ ਮਿਲਣੀ ਦੌਰਾਨ ਆਏ ਹੋਏ ਲੋਕਾਂ ਨੂੰ ਭਰੋਸਾ ਦਿੱਤਾ ਕਿ ਹਰ ਵਿਅਕਤੀ ਦੀ ਮੁਸਕਿਲ ਹੱਲ ਕਰਨ ਲਈ ਸਾਡੀ ਟੀਮ ਪੂਰੀ ਸੰਜੀਦਗੀ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਸਾਸ਼ਨ ਦੇ ਅਧਿਕਾਰੀ ਵੀ ਦਿਨ ਰਾਤ ਲੋਕਾਂ ਦੀ ਸੇਵਾ ਵਿਚ ਲੱਗੇ ਹੋਏ ਹਨ, 75 ਸਾਲਾ ਦੀ ਉਲਝੀ ਤਾਣੀ ਸੁਲਝਾਉਣ ਨੂੰ ਕੁਝ ਸਮਾ ਲੱਗੇਗਾ, ਪ੍ਰੰਤੂ ਅਸੀ ਪੂਰੀ ਤਰਾਂ ਆਸਬੰਦ ਹਾਂ ਕਿ ਮਾਹੌਲ ਬਦਲੇਗਾ ਅਤੇ ਲੋਕਾਂ ਨਾਲ ਕੀਤੇ ਵਾਅਦੇ ਹਰ ਹੀਲੇ ਪੂਰੇ ਹੋਣਗੇ। ਉਨ੍ਹਾਂ ਕਿਹਾ ਕਿ ਹੋਰ ਬਹੁਤ ਸਾਰੀਆ ਜਿੰਮੇਵਾਰੀਆ ਮਿਲੀਆ ਹਨ, ਸਾਰੀਆ ਜਿੰਮੇਵਾਰੀਆਂ ਇਮਾਨਦਾਰੀ, ਮਿਹਨਤ, ਲਗਨ ਤੇ ਤਨਦੇਹੀ ਨਾਲ ਨਿਭਾ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਸ਼ਹਿਰਾ ਤੇ ਪਿੰਡਾਂ ਦੇ ਕਈ ਮਸਲੇ ਹੱਲ ਕੀਤੇ ਜਾ ਰਹੇ ਹਨ, ਬਹੁਤ ਸਾਰੇ ਇਲਾਕਿਆਂ ਵਿਚ ਬੁਨਿਆਦੀ ਸਹੂਲਤਾਂ ਦੀ ਅਣਹੋਂਦ ਹੈ, ਜਿਸ ਨੂੰ ਪ੍ਰਮੁੱਖਤਾ ਤੇ ਉਪਲੱਬਧ ਕਰਵਾ ਰਹ ਹਾਂ। ਉਨ੍ਹਾਂ ਨੇ ਜਲ ਸਪਲਾਈ ਅਤੇ ਸੈਨੀਟੇਂਸਨ ਵਿਭਾਗ, ਲੋਕ ਨਿਰਮਾਣ ਵਿਭਾਗ, ਸਿੱਖਿਆ ਵਿਭਾਗ ਦੀਆਂ ਮੁਸ਼ਕਿਲਾਂ ਜਲਦੀ ਹੱਲ ਹੋਣ ਦਾ ਭਰੋਸਾ ਦਿੱਤਾ ਅਤੇ ਅਧਿਕਾਰੀਆਂ ਨੂੰ ਸਮਾਬੱਧ ਹਰ ਸਮੱਸਿਆ ਹੱਲ ਕਰਨ ਦੇ ਨਿਰਦੇਸ ਦਿੱਤੇ।
ਇਸ ਮੌਕੇ ਜਿਲ੍ਹਾ ਪ੍ਰਧਾਨ ਹਰਮਿੰਦਰ ਸਿੰਘ ਢਾਹੇ, ਕਮਿੱਕਰ ਸਿੰਘ ਡਾਢੀ,ਜਸਵੀਰ ਅਰੋੜਾ, ਮਾਸਟਰ ਹਰਦਿਆਲ ਸਿੰਘ, ਦੀਪਕ ਸੋਨੀ ਭਨੂਪਲੀ, ਜਸਪ੍ਰੀਤ ਜੇ.ਪੀ, ਦਵਿੰਦਰ ਸਿੰਘ, ਕੇਸਰ ਸਿੰਘ, ਸੋਹਣ ਸਿੰਘ ਬੈਂਸ, ਡਾ.ਸੰਜੀਵ ਗੌਤਮ, ਐਡਵੋਕੇਟ ਨੀਰਜ ਕੁਮਾਰ ਨੀਰਜ ਸ਼ਰਮਾ, ਸੱਮੀ ਬਰਾਰੀ, ਜਗਜੀਤ ਜੱਗੀ, ਦੀਪਕ ਆਂਗਰਾ, ਰਣਜੀਤ ਸਿੰਘ ਢੇਰ, ਊਸ਼ਾ ਰਾਣੀ, ਪ੍ਰਕਾਸ਼ ਕੌਰ, ਰਣਜੀਤ ਕੌਰ, ਸੁਦੇਸ ਕੁਮਾਰੀ, ਹਰਪਾਲ ਕੌਰ, ਗੁਰਮੀਤ ਕਲੋਤਾ, ਮਨੋਜ ਸ਼ਰਮਾ,ਪ੍ਰਿੰਸ ਉੱਪਲ, ਸਤੀਸ ਚੋਪੜਾ, ਪ੍ਰਵਨੀ ਅੰਸਾਰੀ, ਜਸਵਿੰਦਰ ਗੋਹਲਣੀ, ਮਾਸਟਰ ਹਰਦਿਆਲ, ਜਸਵਿੰਦਰ ਸਿੰਘ ਆਦਿ ਹਾਜਰ ਸਨ।