PATWARI RECRUITMENT PUNJAB 2022: 376 ਪਟਵਾਰੀਆਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ

 PATWARI RECRUITMENT IN PUNJAB DISTT LUDHIANA AND SHAHEED BHAGAT SINGH NAGAR

ਪੰਜਾਬ ਸਰਕਾਰ, ਮਾਲ ਤੇ ਪੁਨਰਵਾਸ ਵਿਭਾਗ (ਮੁਰੱਬਾਬੰਦੀ ਸ਼ਾਖਾ) ਵੱਲੋਂ ਪ੍ਰਾਪਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਲੁਧਿਆਣਾ ਵਿਖੇ ਮਾਲ ਪਟਵਾਰੀਆਂ ਦੀ ਘਾਟ ਨੂੰ ਪੂਰਾ ਕਰਨ ਲਈ 251 ਪਟਵਾਰੀਆਂ ਅਤੇ  ਜ਼ਿਲ੍ਹਾ   ਸ਼਼ਹੀਦ ਭਗਤ ਸਿੰਘ  ਨਗਰ ਵਿਖੇ 125 ਮਾਲ ਪਟਵਾਰੀਆਂ ਦੀ ਭਰਤੀ ਲਈ ਮਿਤੀ 31.07.2023 ਤੱਕ ਜਾਂ ਇਨ੍ਹਾਂ ਅਸਾਮੀਆਂ 'ਤੇ ਰੈਗੂਲਰ ਭਰਤੀ ਹੋਣ ਤੱਕ, ਜੋ ਵੀ ਪਹਿਲਾਂ ਵਾਪਰੇ, ਆਰਜ਼ੀ ਤੌਰ 'ਤੇ ਠੇਕੇ 'ਤੇ ਭਰਤੀ ਕੀਤੀ ਜਾਣੀ ਹੈ।


 ਉਹ ਰਿਟਾਇਰਡ ਪਟਵਾਰੀ/ਕਾਨੂੰਗੋ, ਜਿਨ੍ਹਾਂ ਦੀ ਉਮਰ 64 ਸਾਲ ਤੋਂ ਜ਼ਿਆਦਾ ਨਾ ਹੋਵੇ ਅਤੇ ਜਿਨ੍ਹਾਂ ਵਿਰੁੱਧ ਕੋਈ ਅਪਰਾਧਿਕ ਕੇਸ ਜਾਂ ਵਿਭਾਗੀ ਪੜਤਾਲ ਨਾ ਚਲਦੀ ਹੋਵੇ ਤੇ ਸੋਵਾ ਰਿਕਾਰਡ ਸਾਫ਼-ਸੁਥਰਾ ਹੋਵੇ, ਆਪਣੀ ਦਰਖ਼ਾਸਤ ਮਿਤੀ 06.06.2022 ਤੱਕ ਜ਼ਿਲ੍ਹਾ ਮਾਲ ਅਫ਼ਸਰ, ਦਫ਼ਤਰ ਡਿਪਟੀ ਕਮਿਸ਼ਨਰ, ਲੁਧਿਆਣਾ ਨੂੰ ਸੰਬੋਧਤ ਕਰਕੇ ਦੇ ਸਕਦੇ ਹਨ। 

 ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਭਰਤੀ ਲਈ  ਮਿਤੀ 10.06.2022 ਤੱਕ ਜ਼ਿਲ੍ਹਾ ਮਾਲ ਅਫ਼ਸਰ, ਦਫ਼ਤਰ ਡਿਪਟੀ ਕਮਿਸ਼ਨਰ,  ਨੂੰ ਸੰਬੋਧਤ ਕਰਕੇ ਦੇ ਸਕਦੇ ਹਨ।


 ਠੇਕੇ ਦੇ ਆਧਾਰ 'ਤੇ ਭਰਤੀ ਹੋਣ ਵਾਲੇ ਰਿਟਾਇਰਡ ਪਟਵਾਰੀਆਂ ਕਾਨੂੰਗੋਆਂ ਨੂੰ  25,000/- ਰੁਪਏ ਪ੍ਰਤੀ ਮਹੀਨਾ ਫਿਕਸ ਤਨਖ਼ਾਹ ਦਿੱਤੀ ਜਾਵੇਗੀ। ।

Featured post

PRE BOARD DATESHEET REVISED: ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ

ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ ਚੰਡੀਗੜ੍ਹ, 16 ਜਨਵਰੀ: ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸੂਬੇ ਦੇ ਸਾਰੇ ਸਕੂਲਾਂ ਵ...

RECENT UPDATES

Trends