HEAT WAVE : ਗਰਮੀ ਦੇ ਕਹਿਰ ਦੇ ਚਲਦਿਆਂ, ਪਸ਼ੂਆਂ ਲਈ ਕੂਲਰ ਦਾ ਪ੍ਰਬੰਧ ਕਰਨ ਦੀ ਐਡਵਾਈਜਰੀ ਜਾਰੀ

 ਲੁਧਿਆਣਾ 11 ਜੂਨ


ਪੀ.ਏ.ਯੂ. ਵੱਲੋਂ ਅੱਜ ਪੈ ਰਹੀ ਹੱਡ ਲੂਹਣ ਵਾਲੀ ਗਰਮੀ ਦੇ ਮੱਦੇਨਜ਼ਰ ਪੰਜਾਬ ਦੇ ਕਿਸਾਨਾਂ ਲਈ ਪਸ਼ੂਆਂ ਅਤੇ ਫ਼ਸਲਾਂ ਨੂੰ ਬਚਾਉਣ ਬਾਰੇ ਸਿਫ਼ਾਰਸ਼ਾਂ ਜਾਰੀ ਕੀਤੀਆਂ ਗਈਆਂ । ਇਸ ਬਾਰੇ ਹੋਰ ਗੱਲ ਕਰਦਿਆਂ ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ ਨੇ ਦੱਸਿਆ ਕਿ ਇਸ ਸਮੇਂ ਮੌਸਮ ਵਿਗਿਆਨੀਆਂ ਅਨੁਸਾਰ ਪੰਜਾਬ ਦਾ ਵੱਧ ਤੋਂ ਵੱਧ ਤਾਪਮਾਨ ਸਧਾਰਨ ਤੋਂ 4 ਡਿਗਰੀ ਵੱਧ ਅਤੇ ਘੱਟ ਤੋਂ ਘੱਟ ਤਾਪਮਾਨ ਸਧਾਰਨ ਤੋਂ 2 ਤੋਂ 4 ਡਿਗਰੀ ਵਧੇਰੇ ਦਰਜ਼ ਕੀਤਾ ਗਿਆ ਹੈ । ਬੀਤੇ ਦਿਨੀਂ ਬਠਿੰਡਾ ਵਿੱਚ 46.8 ਦਰਜੇ ਨਾਲ ਸਭ ਤੋਂ ਵੱਧ ਤਾਪਮਾਨ ਦੇਖਿਆ ਗਿਆ ।





 ਇਸ ਦੇ ਨਤੀਜੇ ਵਜੋਂ ਖੇਤ ਫ਼ਸਲਾਂ ਅਤੇ ਪਸ਼ੂਆਂ ਨੂੰ ਗਰਮੀ ਤੋਂ ਬਚਾਉਣ ਲਈ ਵਿਸ਼ੇਸ਼ ਉਪਰਾਲੇ ਕਰਨ ਦੀ ਲੋੜ ਹੈ । ਉਹਨਾਂ ਕਿਹਾ ਕਿ ਇਸ ਨਾਲ ਪਾਣੀ ਦੀ ਮੰਗ ਵਿੱਚ ਵਾਧਾ ਹੋਇਆ ਹੈ । ਤਾਜ਼ਾ ਪੁੰਗਰੇ ਬੂਟੇ ਧੁੱਪ ਕਾਰਨ ਝੁਲਸ ਸਕਦੇ ਹਨ । ਝੋਨੇ ਦੀ ਪਨੀਰੀ ਅਤੇ ਨਰਮੇ ਦੇ ਹੁਣੇ ਹੁਣੇ ਜੰਮੇ ਬੂਟੇ ਵੀ ਇਸ ਸਖਤ ਗਰਮੀ ਤੋਂ ਪ੍ਰਭਾਵਿਤ ਹੋ ਸਕਦੇ ਹਨ । ਸਬਜ਼ੀਆਂ ਵਿੱਚ ਇਸ ਗਰਮੀ ਦਾ ਵਿਆਪਕ ਪ੍ਰਭਾਵ ਦੇਖਿਆ ਜਾ ਸਕਦਾ ਹੈ ਅਤੇ ਮੂੰਗੀ ਦੇ ਫੁੱਲ ਝੜ ਸਕਦੇ ਹਨ ।


ਉਹਨਾਂ ਕਿਹਾ ਕਿ ਫ਼ਸਲਾਂ ਉੱਪਰ ਗਰਮੀ ਦੇ ਪ੍ਰਭਾਵ ਅਤੇ ਪਾਣੀ ਦੀ ਕਮੀ ਦਾ ਲਗਾਤਾਰ ਸਰਵੇਖਣ ਕਿਸਾਨਾਂ ਨੂੰ ਕਰਦੇ ਰਹਿਣਾ ਚਾਹੀਦਾ ਹੈ । ਸਮੇਂ-ਸਮੇਂ ਫ਼ਸਲਾਂ ਨੂੰ ਲੋੜ ਅਨੁਸਾਰ ਸਿੰਚਾਈ ਦੀ ਜ਼ਰੂਰਤ ਪਵੇਗੀ । ਫ਼ਲਦਾਰ ਬੂਟਿਆਂ ਜਿਨਾਂ ਵਿੱਚ ਹੁਣੇ ਲਾਏ ਪੌਦੇ ਅਤੇ ਫ਼ਲ ਦੇ ਰਹੇ ਬੂਟੇ ਸ਼ਾਮਿਲ ਹਨ, ਵੀ ਵੱਧ ਧਿਆਨ ਦੀ ਮੰਗ ਕਰਨਗੇ । ਇਸਲਈ ਬਾਗਬਾਨੀ ਫ਼ਸਲਾਂ ਜਿਨਾਂ ਵਿੱਚ ਅੰਬ, ਲੀਚੀ, ਨਾਸ਼ਪਾਤੀ ਅਤੇ ਕਿੰਨੂ ਜਾਤੀ ਦੇ ਬਾਗਾਂ ਵਿੱਚ ਨਮੀਂ ਬਣਾਈ ਰੱਖਣ ਲਈ ਢੁੱਕਵੀ ਸਿੰਚਾਈ ਕਰਦੇ ਰਹਿਣਾ ਚਾਹੀਦਾ ਹੈ । ਉਹਨਾਂ ਕਿਹਾ ਕਿ ਗਰਮੀ ਦਾ ਪ੍ਰਭਾਵ ਘੱਟ ਕਰਨ ਲਈ ਪਰਾਲੀ ਦੇ ਛੌਰੇ ਅਤੇ ਮਲਚ ਦੀ ਵਰਤੋਂ ਕੀਤੀ ਜਾ ਸਕਦੀ ਹੈ ।


ਇਸ ਤੋਂ ਇਲਾਵਾ ਪਾਲਤੂ ਪਸ਼ੂਆਂ ਨੂੰ ਵੀ ਗਰਮੀ ਤੋਂ ਬਚਾਉਣ ਦੇ ਉਪਰਾਲੇ ਕਰਨੇ ਚਾਹੀਦੇ ਹਨ । ਪਾਣੀ ਦੀ ਕਮੀ ਅਤੇ ਲੂ ਤੋਂ ਬਚਾਉਣ ਲਈ ਪਸ਼ੂਆਂ ਨੂੰ ਸਾਫ਼-ਸੁਥਰੇ ਅਤੇ ਖੁੱਲੇ ਪਾਣੀ ਤੋਂ ਇਲਾਵਾ ਪੌਸ਼ਟਿਕ ਖੁਰਾਕ ਮੁਹੱਈਆ ਕਰਵਾਉ । ਪਸ਼ੂਆਂ ਦੇ ਸਰੀਰ ਦਾ ਤਾਪਮਾਨ ਘਟਾਉਣ ਲਈ ਸਮੇਂ-ਸਮੇਂ ਤੇ ਉਹਨਾਂ ਨੂੰ ਨਹਾਉਂਦੇ ਵੀ ਰਹੋ । ਵਿਦੇਸ਼ੀ ਨਸਲ ਦੀਆਂ ਗਾਵਾਂ ਨੂੰ ਗਰਮੀ ਤੋਂ ਬਚਾਉਣ ਲਈ ਪੱਖਿਆਂ ਅਤੇ ਕੂਲਰਾਂ ਦਾ ਪ੍ਰਬੰਧ ਜ਼ਰੂਰ ਕਰਨਾ ਚਾਹੀਦਾ ਹੈ ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends