ਫ਼ੌਜ ਭਰਤੀ ਲਈ ਪ੍ਰੀਖਿਆ ਨਾ ਲਏ ਜਾਣ ਦੇ ਵਿਰੋਧ 'ਚ ਉਮੀਦਵਾਰਾਂ ਵੱਲੋਂ ਮੁੱਖ ਮੰਤਰੀ ਮਾਨ ਦੀ ਰਿਹਾਇਸ਼ ਅੱਗੇ ਧਰਨਾ

 ਫ਼ੌਜ ਭਰਤੀ ਲਈ ਪ੍ਰੀਖਿਆ ਨਾ ਲਏ ਜਾਣ ਦੇ ਵਿਰੋਧ 'ਚ ਉਮੀਦਵਾਰਾਂ ਵੱਲੋਂ ਮੁੱਖ ਮੰਤਰੀ ਮਾਨ ਦੀ ਰਿਹਾਇਸ਼ ਅੱਗੇ ਧਰਨਾ


ਫੌਜ 'ਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਦਾ ਕੇਂਦਰ ਸਰਕਾਰ ਖਿਲਾਫ ਫੁੱਟਿਆ ਗੁੱਸਾ


ਕੇਂਦਰ ਸਰਕਾਰ ਵੱਲੋਂ ਫੌਜ 'ਚ ਭਰਤੀ ਲਈ ਲਿਆਂਦੀ ਨਵੀਂ 'ਅਗਨੀਪੱਥ' ਯੋਜਨਾ ਖਿਲਾਫ ਸੰਗਰੂਰ 'ਚ ਭਾਰੀ ਗਿਣਤੀ ਨੌਜਵਾਨਾਂ ਨੇ ਕੀਤਾ ਵਿਰੋਧ ਪ੍ਰਦਰਸ਼ਨ


ਦਲਜੀਤ ਕੌਰ ਭਵਾਨੀਗੜ੍ਹ


ਸੰਗਰੂਰ, 17, ਜੂਨ, 2022: ਅੱਜ ਫ਼ੌਜ ਭਰਤੀ ਵਿਚ ਪ੍ਰੀਖਿਆ ਨਾ ਲਏ ਜਾਣ ਤੋਂ ਖ਼ਫ਼ਾ ਉਮੀਦਵਾਰਾਂ ਨੇ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਰੋਸ ਧਰਨਾ ਦਿੱਤਾ ਗਿਆ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਸਰਕਾਰ ਨੇ ਪਿਛਲੇ ਦੋ ਸਾਲ ਤੋਂ ਆਰਮੀ ਭਰਤੀ ਸਬੰਧੀ ਲਿਖਤੀ ਪ੍ਰਰੀਖਿਆ ਨਹੀਂ ਲਈ ਜਦਕਿ ਫਿਜ਼ੀਕਲ ਟੈਸਟ ਪਾਸ ਕਰ ਚੁੱਕੇ ਹਨ। ਉਨ੍ਹਾਂ ਕੇਂਦਰ ਸਰਕਾਰ ਵੱਲੋਂ ਅਗਨੀਪੱਥ ਯੋਜਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਇਹ ਯੋਜਨਾ ਨਾਲ ਨੌਜਵਾਨਾਂ ਦਾ ਭਵਿੱਖ ਖਤਰੇ ਵਿਚ ਹੋਵੇਗਾ ਕਿਉਂਕਿ ਇਸ ਵਿੱਚ ਸਾਢੇ ਸਤਾਰਾਂ ਸਾਲ ਤੋਂ ਤੇਈ ਸਾਲ ਤੱਕ ਦੇ ਨੌਜਵਾਨਾਂ ਨੂੰ ਭਰਤੀ ਕੀਤੇ ਜਾਣ ਦੀ ਯੋਜਨਾ ਹੈ, ਜਿਸ ਨਾਲ ਉਸ ਤੋਂ ਬਾਅਦ ਨੌਜਵਾਨ ਦਾ ਭਵਿੱਖ ਧੁੰਦਲਾ ਹੋ ਜਾਵੇਗਾ।



ਉਨ੍ਹਾਂ ਮੰਗ ਕੀਤੀ ਕਿ ਸੈਨਾ ਦੀ ਭਰਤੀ ਦੀ ਪ੍ਰੀਖਿਆ ਲਈ ਜਾਵੇ, ਅਗਨੀਪੱਥ ਯੋਜਨਾ ਰੱਦ ਕੀਤੀ ਜਾਵੇ ਅਤੇ ਓਵਰਏਜ ਹੋਏ ਉਮੀਦਵਾਰਾਂ ਨੂੰ ਭਰਤੀ ਵਿੱਚ ਸ਼ਾਮਲ ਕੀਤਾ ਜਾਵੇ। ਇਸ ਸਬੰਧੀ ਮਨਪ੍ਰਰੀਤ ਸਿੰਘ ਨਮੋਲ ਨੇ ਦੱਸਿਆ ਕਿ ਉਨ੍ਹਾਂ ਦੀ ਇਸ ਸਬੰਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੀਟਿੰਗ ਹੋਈ ਹੈ। ਮੁੱਖ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਉਹ ਤੁਹਾਡੇ ਮਸਲੇ ਸਬੰਧੀ ਪੰਜਾਬ ਦੇ ਰਾਜਪਾਲ ਨੂੰ ਮਿਲਣ ਦਾ ਸਮਾਂ ਲੈਣਗੇ ਤਾਂ ਕਿ ਮਸਲਾ ਕੇਂਦਰ ਸਰਕਾਰ ਤੱਕ ਲਿਜਾਇਆ ਜਾ ਸਕੇ।


ਆਗੂਆਂ ਨੇ ਕਿਹਾ ਕਿ ਦੋ ਸਾਲ ਤੋਂ ਫੌਜ 'ਚ ਭਰਤੀ 'ਤੇ ਰੋਕ ਲਗਾਉਣ ਤੋਂ ਬਾਅਦ ਕੇਂਦਰ ਦਾ ਨਵਾਂ ਫਰਮਾਨ ਕਿ 4 ਸਾਲ ਫੌਜ 'ਚ ਰਹੋ ਅਤੇ ਬਾਅਦ ‘ਚ ਪੈਨਸ਼ਨ ਵੀ ਨਾ ਮਿਲੇ, ਇਹ ਫੌਜ ਦਾ ਵੀ ਅਪਮਾਨ ਹੈ। ਦੇਸ਼ ਭਰ ਦੇ ਨੌਜਵਾਨਾਂ ਵਿੱਚ ਇਸ ਦੇ ਖਿਲਾਫ਼ ਜ਼ਬਰਦਸਤ ਰੋਸ ਹੈ।


ਇਸ ਮੌਕੇ ਆਰਮੀ ਭਰਤੀ ਸੰਘਰਸ਼ ਕਮੇਟੀ ਦਾ ਗਠਨ ਕੀਤਾ। ਜਿਸ ਵਿਚ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਵਿਚ ਕੁਲਦੀਪ ਸਿੰਘ ਭਵਾਨੀਗੜ੍ਹ, ਮਨਪ੍ਰਰੀਤ ਸਿੰਘ ਨਮੋਲ, ਅਮਰਜੀਤ ਸਿੰਘ ਚਾਉਕੇ, ਧਰਮਪ੍ਰਰੀਤ ਸਿੰਘ ਆਲਮਪੁਰ ਮੰਦਰਾ, ਕੁਲਦੀਪ ਸਿੰਘ ਫਾਜ਼ਿਲਕਾ, ਨਵਦੀਪ ਸਿੰਘ ਢਿੱਲਵਾਂ, ਕਰਨਵੀਰ ਸਿੰਘ ਗਹਿਲਾਂ, ਦਰਸ਼ਨ ਸਿੰਘ ਮਾਨਸਾ, ਗੈਵੀ ਨਾਗਰਾ, ਜਸਪਾਲ ਤੋਲੋਵਾਲੀਆ ਅਤੇ ਬਿੰਦਰ ਔਲਖ ਆਦਿ ਨੂੰ ਸ਼ਾਮਿਲ ਕੀਤਾ ਗਿਆ।

Featured post

PSEB 8th Result 2024 BREAKING NEWS: 8 ਵੀਂ ਜਮਾਤ ਦਾ ਨਤੀਜਾ ਇਸ ਦਿਨ

PSEB 8th Result 2024 : DIRECT LINK Punjab Board Class 8th result 2024  :  ਸਮੂਹ ਸਕੂਲ ਮੁੱਖੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਅੱਠਵੀਂ ਦੇ ਪ੍ਰੀਖਿਆਰਥੀਆਂ...

RECENT UPDATES

Trends