WEATHER UPDATE: ਪੰਜਾਬ ਵਿੱਚ ਮੁੜ ਤੋਂ ਤੀਬਰ ਗਰਮੀ ਦੀ ਲਹਿਰ

WEATHER UPDATE

ਅਗਲੇ ਕਈ ਦਿਨ ਸੂਬੇ ਚ ਮੀਂਹ ਦੀ ਕੋਈ ਖਾਸ ਉਮੀਦ ਨਹੀਂ ਹੈ, ਹਲਾਂਕਿ ਅਗਲੇ 3-4 ਦਿਨ ਸਵੇਰੇ ਸ਼ਾਮ ਪੂਰਬੀ ਹਵਾਵਾਂ ਦੀ ਆਉਣੀ- ਜਾਣੀ ਬਣੀ ਰਹੇਗੀ ਜਿਸ ਕਾਰਨ ਇੱਕ ਅੱਧੀ ਵਾਰ ਕਿਤੇ-ਕਿਤੇ ਨਿੱਕੀ ਮੋਟੀ ਹਲਕੀ ਕਾਰਵਾਈ ਤੋਂ ਇਨਕਾਰ ਨਹੀਂ, ਖਾਸਕਰ ਕੱਲ,, ਪਰ ਦੁਪਿਹਰ ਬਾਅਦ ਪੱਛੋਂ ਮੁੜਣ ਤੇ ਦਿਨ ਦਾ ਪਾਰਾ 42-44° ਤੱਕ ਪੁੱਜਣ ਨਾਲ ਲੋ ਮੁੜ ਤੋਂ ਪੈਰ ਪਸ਼ਾਰਣਾ ਸੁਰੂ ਕਰ ਦੇਵੇਗੀ , ਦੱਸਣਯੋਗ ਹੈ ਕਿ ਅਗਲੇ 8-10 ਦਿਨ ਵੱਡੇ ਪੱਧਰ ਤੇ ਕੋਈ ਖਾਸ ਮੀਂਹ ਦੀ ਆਸ ਨਹੀਂ ਹੈ।



 

14-15 ਮਈ ਤੋਂ ਥਾਰ ਖੇਤਰ ਦੀਆਂ ਤੱਤੀਆਂ ਦੱਖਣ ਪੱਛਮੀ ਤੇਜ ਹਵਾਵਾਂ ਦੇ ਸੂਬੇ ਚ, ਪਹੁੰਚਣ ਨਾਲ ਪੰਜਾਬ ਦੇ ਬਹੁਤੇ ਖੇਤਰਾਂ ਚ ਤੀਬਰ #ਲੋ ਨਾਲ ਦਿਨ ਦਾ ਪਾਰਾ 45-46° ਤੱਕ ਪਹੁੰਚਣ ਅਤੇ ਰਾਜਸਥਾਨੀ ਰੇਤਾ ( ਖੱਖ, ਗਹਿਰ, ਮਿੱਟੀ ਘੱਟਾ ) ਚੜਨ ਦੀ ਉਮੀਦ ਹੈ, ਇਸ ਦੌਰਾਨ ਬਠਿੰਡਾ ਮੁਕਤਸਰ, ਮਾਨਸਾ, ਬਰਨਾਲਾ, ਪਟਿਆਲਾ, ਫਿਰੋਜਪੁਰ, ਫਰੀਦਕੋਟ, ਗੰਗਾਨਗਰ, ਹਨੂੰਮਾਨਗੜ ਅਤੇ ਸਿਰਸਾ ਖੇਤਰ ਵੱਧ ਤੋਂ ਵੱਧ ਪਾਰੇ ਦੇ ਨਵੇਂ ਰਿਕਾਰਡ ਵੀ ਬਣਾ ਸਕਦੇ ਹਨ। ਜਦਕਿ 20-22 ਮਈ ਦੇ ਆਸਪਾਸ ਪ੍ਰੀ-ਮਾਨਸੂਨੀ ਕਾਰਵਾਈ ਦੀ ਉਮੀਦ ਵੀ ਬਣ ਸਕਦੀ ਹੈ।


ਬੰਗਾਲ ਦੀ ਖਾੜੀ ਚ ਬਣਿਆ ਚੱਕਰਵਾਤੀ ਤੂਫ਼ਾਨ 'ਅਸਾਨੀ" ਅਗਲੇ 48 ਘੰਟਿਆਂ ਦੌਰਾਨ ਆਂਧਰ ਪ੍ਰਦੇਸ ਅਤੇ ਓੜੀਸਾ ਦੇ ਤੱਟਵਰਤੀ ਖੇਤਰਾਂ ਨੂੰ ਦਰਮਿਆਨੇ ਤੋਂ ਭਾਰੀ ਮੀਂਹ ਅਤੇ ਤੇਜ ਹਵਾਵਾਂ ਨਾਲ ਪ੍ਰਭਾਵਿਤ ਕਰਦਾ ਹੋਇਆ ਕਮਜੋਰ ਪੈ ਜਾਵੇਗਾ।


Featured post

PSEB 10th result 2024 Date and link for downloading result

PSEB 10th result 2024 Date and link for downloading result Hello students! Waiting for Punjab Board 10th Result 2024 ? Don't worr...

RECENT UPDATES

Trends