ਪ੍ਰਾਇਮਰੀ ਅਧਿਆਪਕਾਂ/ਹੈੱਡ ਟੀਚਰਾਂ/ਸੈਂਟਰ ਹੈੱਡ ਟੀਚਰਾਂ ਤੇ ਬੀਪੀਈਓ ਨੂੰ ਪੇਂਅ ਕਮਿਸ਼ਨ ਵਲੋਂ ਦਿੱਤੇ ਵੱਧ ਗੁਣਾਂਕ ਪੰਜਾਬ ਸਰਕਾਰ ਲਾਗੂ ਕਰੇ : - ਪੰਨੂੰ , ਲਾਹੌਰੀਆ
ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ.) ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂੰ ਤੇ ਸੂਬਾਈ ਪ੍ਰੈਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਦੱਸਿਆ ਕਿ ਈਟੀਯੂ ਦੀਆਂ ਸਰਕਾਰ ਪੱਧਰ ਦੀਆ ਮੰਗਾਂ ਜਿੰਨਾਂ ਵਿੱਚ ਪੁਰਾਣੀ ਪੈਨਸ਼ਨ ਬਹਾਲ ਕਰਵਾਉਣੀ , ਪ੍ਰਾਇਮਰੀ ਅਧਿਆਪਕਾਂ / ਹੈੱਡ ਟੀਚਰਾਂ / ਸੈਟਰ ਹੈੱਡ ਟੀਚਰਾਂ / ਬੀਪੀਈਓ ਨੂੰ ਪੇਂਅ ਕਮਿਸ਼ਨ ਵੱਲੋਂ ਦਿੱਤੇ ਵੱਧ ਗੁਣਾਂਕ ਲਾਗੂ ਕਰਵਾਉਣ , ਰਹਿੰਦੇ ਭੱਤੇ - ਪੇਂਡੂ ਭੱਤਾ , ਬਾਰਡਰ ਏਰੀਆਂ ਭੱਤਾ ਤੇ ਹੋਰ ਰਹਿੰਦੇ ਭੱਤੇ ਤੁਰੰਤ ਲਾਗੂ ਕਰਵਾਉਣੇ , ਰਹਿੰਦੇ ਬਕਾਏ ਜਾਰੀ ਕਰਵਾਉਣੇ , ਏਸੀਪੀ ਤਹਿਤ ਅਗਲਾ ਗ੍ਰੇਡ ਦੇਣ ਤੇ ਜਲਦੀ ਪਰਮੋਸ਼ਨਾਂ ਕਰਨ , ਪਿਛਲੇ ਸਾਲ ਦੀਆ ਕੀਤੀਆਂ ਸਾਰੀਆਂ ਬਦਲੀਆਂ ਤਰੰਤ ਲਾਗੂ ਕਰਨ , ਕਿਤਾਬਾਂ ਜਲਦ ਪੂਰੀਆ ਕਰਨ , ਨਵੀ ਭਰਤੀ ਤੇ ਕੇਂਦਰੀ ਪੈਟਰਨ ਸਕੇਲ ਬੰਦ ਕਰਕੇ ਬਣਦੇ ਸਕੇਲ ਲਾਗੂ ਕੀਤੇ ਜਾਣ , ਜਿਲਾ ਪ੍ਰੀਸ਼ਦ ਅਧਿਆਪਕਾਂ ਦੇ ਬਕਾਏ ਦੇਣ ਤੇ ਸਮੂਹ ਅਧਿਆਪਕਾਂ ਦੇ ਹੋਰ ਰਹਿੰਦੇ ਬਕਾਇਆ ਦੇਣ ਸਬੰਧੀ ।
ਲਾਹੌਰੀਆ ਨੇ ਦੱਸਿਆ ਕਿ ਇਸ ਦੇ ਨਾਲ ਹੀ ਪ੍ਰੀ- ਪ੍ਰਾਇਮਰੀ ਅਧਿਆਪਕ ਭਰਤੀ ਕਰਨ ਅਤੇ ਪ੍ਰਾਇਮਰੀ ਪੱਧਰ ਦੀ ਨਵੀ ਭਰਤੀ ਜਲਦੀ ਕਰਨ , ਹਰੇਕ ਸਕੂਲ ਚ ਹੈੱਡ ਟੀਚਰ ਦੇਣ , ਖਤਮ ਕੀਤੀਆ 1904 ਈਟੀਟੀ ਪੋਸਟਾਂ ਜਲਦ ਬਹਾਲ ਕਰਨ , ਸੈਂਟਰ ਪੱਧਰ ਤੇ ਡਾਟਾ ਐਟਰੀ ਅਪਰੇਟਰ ਕਮ ਕਲਰਕ ਦੇ ਕੇ ਸੀਐੱਚਟੀ ਦੇ ਆਨਲਾਈਨ ਕੰਮ ਦਾ ਬੋਝ ਘੱਟ ਕਰਨ , ਸਕੂਲਾਂ ਦੀਆਂ ਰਹਿੰਦੀਆਂ ਜਰੂਰਤਾਂ ਪੂਰੀਆ ਕਰਨ ਅਤੇ ਸਫਾਈ ਸੇਵਿਕਾ / ਚੌਕੀਦਾਰ ਦੇਣ ਸਬੰਧੀ ਆਦਿ ਹੋਰ ਮੰਗਾਂ ਨੂੰ ਪੂਰੀਆਂ ਕਰਵਾਉਣ ਨੂੰ ਲੈ ਕੇ ਪੰਜਾਬ ਭਰ ਦੇ ਕੈਬਨਿਟ ਮੰਤਰੀਆਂ ਨੂੰ ਮੰਗ ਪੱਤਰ ਮਈ ਦੇ ਪਹਿਲੇ ਹਫਤੇ ਦਿਤੇ ਜਾਣਗੇ । ਇਸ ਮੌਕੇ ਨਰੇਸ਼ ਪਨਿਆੜ , ਹਰਜਿੰਦਰ ਹਾਂਡਾ , ਸਤਵੀਰ ਸਿੰਘ ਰੌਣੀ , ਹਰਕ੍ਰਿਸ਼ਨ ਮੋਹਾਲੀ , ਬੀ.ਕੇ.ਮਹਿਮੀ , ਸੁਰਿੰਦਰ ਸਿੰਘ ਬਾਠ , ਨੀਰਜ ਅਗਰਵਾਲ, ਗੁਰਿੰਦਰ ਸਿੰਘ ਘੁਕੇਵਾਲੀ , ਗੁਰਮੇਲ ਸਿੰਘ ਬਰੇ , ਸਰਬਜੀਤ ਸਿੰਘ ਖਡੂਰ ਸਾਹਿਬ , ਨਿਰਭੈ ਸਿਂਘ ਮਾਲੋਵਾਲ , ਸੋਹਣ ਸਿੰਘ ਮੋਗਾ , ਖੁਸ਼ਪ੍ਰੀਤ ਸਿੰਘ ਕੰਗ , ਹਰਜਿੰਦਰ ਸਿਂਘ ਬੁੱਢੀਪਿੰਡ , ਅੰਮ੍ਰਿਤਪਾਲ ਸਿੰਘ ਸੇਖੋਂ , ਰਵੀ ਵਾਹੀ , ਪਵਨ ਕੁਮਾਰ ਜਲੰਧਰ ਆਦਿ ਆਗੂ ਹਾਜ਼ਰ ਸਨ ।