22 ਮਈ ਨੂੰ ਦਿੱਲੀ ਵਿਖੇ ਪੁਰਾਣੀ ਪੈਨਸ਼ਨ ਬਹਾਲੀ ਲਈ ਰਾਸ਼ਟਰੀ ਅੰਦੋਲਨ ਦਾ ਬਿਗਲ ਵਜਾਵਾਂਗੇ- ਜਸਵੀਰ ਸਿੰਘ ਤਲਵਾੜਾ ।
ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਸੂਬਾਈ ਕਨਵੀਨਰ ਜਸਵੀਰ ਸਿੰਘ ਤਲਵਾੜਾ ਨੇ ਕਿਹਾ ਹੈ ਕਿ ਹੁਣ ਸਾਡਾ ਸੰਘਰਸ਼ ਕੇਵਲ ਰਾਜਾਂ ਚ ਹੀ ਨਹੀਂ ਸਗੋਂ ਰਾਸ਼ਟਰੀ ਪੱਧਰ ਤੇ ਪੂਰੇ ਭਾਰਤ ਚ ਹੋਵੇਗਾ ।ਅਸੀਂ ਰਾਜ ਸਰਕਾਰਾਂ ਅਤੇ ਕੇਂਦਰ ਸਰਕਾਰ ਨੂੰ ਪੁਰਾਣੀ ਪੈਨਸ਼ਨ ਬਹਾਲੀ ਲਈ ਮਜ਼ਬੂਰ ਕਰ ਦਿਆਂਗੇ। ਸਾਰੇ ਪੰਜਾਬ ਚ 22 ਦੇ ਐਕਸ਼ਨ ਲਈ ਵੱਡੇ ਪੱਧਰ ਤੇਪੰਜਾਬ ,ਹਰਿਆਣਾ, ਰਾਜਸਥਾਨ,ਉਤਰ ਪ੍ਰਦੇਸ਼, ਮੱਧ ਪ੍ਰਦੇਸ਼,ਤੇਲੰਗਾਨਾ ਆਦਿ ਰਾਜਾਂ ਚ ਜੰਗੀ ਪੱਧਰ ਤੇ ਤਿਆਰੀਆ ਚਲ ਰਹੀਆਂ ਹਨ
ਇਸੇ ਦੌਰਾਨ ਸੂਬਾਈ ਪ੍ਰੈੱਸ ਸਕੱਤਰ ਪ੍ਰਭਜੀਤ ਸਿੰਘ ਰਸੂਲਪੁਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਚ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ। ਉਹਨਾਂ ਨਾਲ ਅਧਿਆਪਕ ਆਗੂ ਜਗਜੀਤ ਸਿੰਘ ਮਾਨ, ਹੁਸ਼ਿਆਰ ਸਿੰਘ ਨੇ ਗੌਰਮਿੰਟ ਟੀਚਰਜ਼ ਯੂਨੀਅਨ ਵੱਲੋਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਨੂੰ ਹਰ ਸਹਿਯੋਗ ਦੇਣ ਦਾ ਐਲਾਨ ਕੀਤਾ ਗਿਆ।ਇਸ ਸਮੇਂ ਅਵਤਾਰ ਸਿੰਘ ਹਲਵਾਰਾ, ਗੁਰਸੇਵਕ ਸਿੰਘ ਜਾਂਗਪੁਰ,ਪੰਕਜ ਕੌਸ਼ਲ, ਅਮਨਦੀਪ ਖੇੜਾ,ਰੋਹਿਤ ਅਵਸਥੀ ਆਦਿ ਵੀ ਹਾਜਰ ਸਨ।