ਚੰਡੀਗੜ੍ਹ , 9 ਮਈ
ਪ੍ਰਬੰਧਕੀ ਜਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਲ੍ਹਾ ਸਿੱਖਿਆ ਅਫਸਰਾਂ ਦੀਆਂ ਖਾਲੀ ਅਸਾਮੀਆਂ ਹੋਣ ਦੀ ਸੂਰਤ ਵਿੱਤ ਦਫਤਰੀ ਕੰਮ-ਕਾਜ ਨੂੰ ਨਿਰਵਿਘਨ ਨਿਪਟਾਉਣ ਲਈ ਪੰਜਾਬ ਸਰਕਾਰ ਵੱਲੋਂ ਫੈਸਲਾ ਕੀਤਾ ਗਿਆ ਹੈ:- ਕਿ ਜੇਕਰ ਜਿਲ੍ਹਾ ਸਿੱਖਿਆ (ਸੈ.ਸਿ) ਦੀ ਅਸਾਮੀ ਖਾਲੀ ਹੁੰਦੀ ਹੈ ਤਾਂ ਇਸ ਦਾ ਵਾਧੂ ਚਾਰਜ ਉਸੇ ਜਿਲ੍ਹੇ ਦੇ ਜਿਲ੍ਹਾ ਸਿੱਖਿਆ ਅਫਸਰ(ਐ.ਸਿ.) ਵੱਲੋਂ ਸੰਭਾਲਿਆ ਜਾਵੇਗਾ। ਜੇਕਰ ਜਿਲ੍ਹਾ ਸਿੱਖਿਆ ਅਫਸਰ (ਐ.ਸਿ.) ਦੀ ਅਸਾਮੀ ਖਾਲੀ ਹੁੰਦੀ ਹੈ ਤਾਂ ਇਸ ਦਾ ਵਾਧੂ ਚਾਰਜ ਉਸੇ ਜਿਲ੍ਹੇ ਦੇ
ਜਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਵੱਲੋਂ ਸੰਭਾਲਿਆ ਜਾਵੇਗਾ।