ਸਰਕਾਰੀ ਸਕੂਲਾਂ ‘ਚ 14 ਮਈ ਤੋਂ ਛੁੱਟੀਆਂ , ਅਧਿਆਪਕ ਆਉਣਗੇ ਸਕੂਲ, ਵਾਇਰਲ ਮੈਸਜ ਤੋਂ ਅਧਿਆਪਕ ਪ੍ਰੇਸ਼ਾਨ
ਚੰਡੀਗੜ੍ਹ 13 ਮਈ 2022
ਪੰਜਾਬ ਸਰਕਾਰ ਵੱਲੋਂ ਵਧਦੀ ਗਰਮੀ ਦੇ ਕਾਰਨ ਸਰਕਾਰੀ ਸਕੂਲਾਂ ਵਿੱਚ ਇਸ ਵਾਰ 1 ਜੂਨ ਦੀ ਵਜਾਏ, 16 ਮਈ ਤੋਂ ਲੈ ਕੇ 30 ਜੂਨ 2022 ਤੱਕ ਛੁੱਟੀਆਂ ਕਰਨ ਦਾ ਫ਼ੈਸਲਾ ਕੀਤਾ ਹੈ।
ਪਰ ਇਸੇ ਵਿਚਕਾਰ ਹੀ ਅੱਜ 13 ਮਈ ਨੂੰ ਇੱਕ ਵਾਇਸ ਮੈਸਿਜ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਸਿੱਖਿਆ ਅਫ਼ਸਰ ਦਾ ਹਵਾਲਾ ਦੇ ਕੇ ਕਿਹਾ ਗਿਆ ਹੈ ਕਿ, ਛੁੱਟੀਆਂ ਦੇ ਬਾਵਜੂਦ ਅਧਿਆਪਕ ਸਕੂਲਾਂ ਵਿੱਚ ਆ ਕੇ ਬੱਚਿਆਂ ਦੀਆਂ ਆਨਲਾਈਨ ਕਲਾਸਾਂ ਲਗਾਇਆ ਕਰਨਗੇ।
ਇਸ ਮੈਸਜ ਨਾਲ ਸਮੂਹ ਅਧਿਆਪਕ ਦੁਚਿੱਤੀ ਵਿੱਚ ਹਨ ਕਿਉਂਕਿ ਸਿਖਿਆ ਵਿਭਾਗ ਸਰਕਾਰ ਵੱਲੋਂ ਜਾਰੀ ਪੱਤਰ ਜਿਹੜਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਵਾਨਗੀ ਉਪਰੰਤ ਜਾਰੀ ਹੋਇਆ ਹੈ ਉਸ ਪੱਤਰ ਵਿੱਚ ਕੋਈ ਜਿਕਰ ਨਹੀਂ(Read here) ਹੈ ਕਿ, ਛੁੱਟੀਆਂ ਦੇ ਦਿਨਾਂ ਵਿੱਚ ਅਧਿਆਪਕ ਸਕੂਲ ਆਕੇ ਆਨਲਾਈਨ ਪੜ੍ਹਾਈ ਕਰਵਾਉਣਗੇ ।
ਪਰ, ਵਾਇਰਲ ਇਸ ਮੈਸਿਜ ਤੋਂ ਬਾਅਦ ਹੁਣ ਅਧਿਆਪਕਾਂ ਨੂੰ ਸਮਝ ਨਹੀਂ ਆ ਰਹੀ ਕਿ, ਉਨ੍ਹਾਂ ਨੇ ਛੁੱਟੀਆਂ ਵਿੱਚ ਸਕੂਲ ਜਾਣਾ ਹੈ ਜਾਂ ਨਹੀਂ।
ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜੀਵ ਕੁਮਾਰ ਨੇ ਵੀ ਕਿਹਾ ਕਿ, ਸਰਕਾਰ ਦੇ ਵੱਲੋਂ 13 ਮਈ ਤੱਕ ਕੋਈ ਵੀ ਅਜਿਹਾ ਪੱਤਰ ਜਾਰੀ ਨਹੀਂ ਕੀਤਾ ਗਿਆ, ਜਿਸ ਵਿੱਚ ਇਹ ਲਿਖਿਆ ਗਿਆ ਹੋਵੇ ਕਿ, ਛੁੱਟੀਆਂ ਦੇ ਦਿਨਾਂ ਵਿੱਚ ਵੀ ਅਧਿਆਪਕਾਂ ਨੂੰ ਸਕੂਲ ਆ ਕੇ ਹੀ ਆਨਲਾਈਨ ਕਲਾਸਾਂ ਲਗਾਉਣੀਆਂ ਹਨ।