ਚੰਡੀਗੜ੍ਹ, 13 ਮਈ
ਸਿੱਖਿਆ ਵਿਭਾਗ ਦੇ ਵੱਲੋਂ ਮਿਤੀ 10 ਮਈ, 2022 ਨੂੰ ਜਿਲਾ ਲੁਧਿਆਣਾ ਵਿਖੇ ਮਾਨਯੋਗ ਮੁੱਖ ਮੰਤਰੀ, ਪੰਜਾਬ ਨੇ ਸਿੱਖਿਆ ਸੁਧਾਰਾਂ ਸਬੰਧੀ ਸਿੱਖਿਆ ਅਧਿਕਾਰੀਆਂ ਅਤੇ ਸਕੂਲ ਮੁੱਖੀਆਂ ਨਾਲ ਇਕ ਵਿਸ਼ੇਸ ਮੀਟਿੰਗ ਕੀਤੀ ਸੀ। ਮੀਟਿੰਗ ਦੌਰਾਨ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਸਿੱਖਿਆ ਸੁਧਾਰਾਂ ਸਬੰਧੀ ਵਿਚਾਰ ਲੈਣ ਲਈ
ਇਕ ਆਨਲਾਈਨ ਪੋਰਟਲ ਜਾਰੀ ਕੀਤਾ ਗਿਆ ਹੈ।ਇਸ ਸਬੰਧੀ ਸਮੂਹ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਮਿਤੀ 20 ਮਈ, 2022 ਤੱਕ ਇਸ
ਪੋਰਟਲ ਰਾਹੀਂ ਆਪਣੇ-ਆਪਣੇ ਸੁਭਾਅ ਦਰਜ ਕੀਤੇ ਜਾਣ।
ਸਮੂਹ ਬੀ.ਪੀ.ਈ.ਓ ਨੂੰ ਲਿਖਿਆ ਗਿਆ ਹੈ ਕਿ ਉਹ
ਆਪਣੇ ਅਧੀਨ ਆਉਂਦੇ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਨੂੰ ਵੀ ਸੁਝਾਅ ਦੇਣ ਸਬੰਧੀ ਪ੍ਰੇਰਿਤ ਕਰਨ।
ਅੱਜ ਜਾਰੀ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਸਮੂਹ ਸਿੱਖਿਆ ਅਧਿਕਾਰੀ/ਸਕੂਲ ਮੁੱਖੀ ਪੋਰਟਲ 'ਤੇ ਸੂਝਾਅ
ਦੇਣ ਤੋਂ ਪਹਿਲਾਂ ਪੋਰਟਲ 'ਤੇ ਲਿਖੇ ਗਏ ਸਵਾਲਾਂ ਦੀ ਜਾਣਕਾਰੀ ਦੇਣ ਲਈ ਇਕ ਮੀਟਿੰਗ ਸਕੂਲ ਦੇ ਸਮੂਹ ਸਟਾਫ
ਨਾਲ ਕੀਤੀ ਜਾਵੇ।
ਇਸ ਮੀਟਿੰਗ ਦੀ ਕਾਰਵਾਈ ਅਤੇ ਮਿਨਟਸ ਦਾ ਰਿਕਾਰਡ ਰੱਖਣ ਦੀ ਹਦਾਇਤ ਕੀਤੀ ਗਈ ਹੈ ।
ਇਸ ਪੋਰਟਲ ਦਾ ਲਿੰਕ ਵਿਭਾਗ ਦੀ ਵੈਬਸਾਈਟ www.ssapunjab.org ਰਾਹੀਂ epunjab portal ਤੋਂ ਸਿੱਖਿਆ ਅਧਿਕਾਰੀਆਂ/ਸਕੂਲ ਮੁੱਖੀਆਂ ਦੇ ਲਾਗਇਨ ਵਿਚ ਹੈ। ਸਕੂਲ ਮੁੱਖੀ ਆਪਈ ਸਟਾਟ ਆਈ. ਡੀ.
ਰਾਹੀ ਲਾਗਇਨ ਕਰਕੇ ਆਪਣੇ ਸੁਝਾਅ ਦਰਜ ਕਰ ਸਕਦੇ ਹਨ।